ਸ਼ਬਦੋ ਵਣਜਾਰਿਓ
ਪਰਮਜੀਤ ਢੀਂਗਰਾ
ਫੋਨ: +91-9417358120
ਲੀਕ/ਲਕੀਰ ਜਾਂ ਰੇਖਾ ਦੇ ਅਰਥ ਵਿੱਚ ਕਤਾਰ ਇੱਕ ਜਾਣਿਆ ਪਛਾਣਿਆ ਸ਼ਬਦ ਹੈ। ਅਰਬੀ ਕੋਸ਼ ਅਨੁਸਾਰ ਕਤਾਰ ਦਾ ਅਰਥ ਹੈ– ਘੱਟੋ ਘੱਟ ਦਸ ਊਠ ਅੱਗੇ-ਪਿਛੇ ਅਤੇ ਇੱਕ ਚਾਲ ਚਲਣ ਵਾਲੇ, ਊਠਾਂ ਦੀ ਪਾਲ, ਅੱਗੇ-ਪਿਛੇ ਚੱਲਣ ਵਾਲੀ ਹਰੇਕ ਬਹੁਤੀ ਚੀਜ਼, ਸਫ਼, ਲਾਈਨ, ਪਾਲ, ਪੰਗਤੀ; ਕਤਾਰੋ ਕਤਾਰ– ਲਾਈਨਾਂ ਬਣਾ ਕੇ ਸਫ਼ਾਂ ਵਿਚ। ਕਤਾਰ ਬੰਨ੍ਹਣੀ, ਕਤਾਰ ਬਣਾਉਣੀ ਮੁਹਾਵਰੇ ਹਨ। ਪੰਜਾਬੀ ਕੋਸ਼ ਅਨੁਸਾਰ ਅਰਬੀ ਕਿਤਾਰ-ਓ-ਕਤਰ= ਬੰਨ੍ਹਣਾ (ਊਠਾਂ ਨੂੰ) ਤਾਂ ਜੋ ਉਹ ਇੱਕ-ਦੂਜੇ ਦੇ ਪਿਛੇ ਤੁਰਦੇ ਰਹਿਣ, ਪਾਲ, ਪੰਗਤ, ਲਾਈਨ, ਡਾਰ, ਲੰਗ, ਸਤਰ। ਵਿਓਤਪਤੀ ਕੋਸ਼ ਵਿੱਚ ਵੀ ਇਹੋ ਜਿਹੇ ਅਰਥ ਹੀ ਦਿੱਤੇ ਗਏ ਹਨ। ਰੇਖਾ ਅਤੇ ਲਕੀਰ ਦੇ ਅਰਥਾਂ ਵਿੱਚ ਪੰਕਤੀ ਜਾਂ ਕਤਾਰ ਵਿੱਚ ਮਹੀਨ ਜਿਹਾ ਅੰਤਰ ਹੈ, ਹਾਲਾਂਕਿ ਭਾਵ ਇਨ੍ਹਾਂ ਸਾਰਿਆਂ ਦਾ ਇੱਕੋ ਹੈ।
ਵਸਤੂਆਂ ਅਥਵਾ ਜੀਵਾਂ ਦੇ ਸਮੂਹ ਦੀ ਸਰਲ ਰੇਖਾਗਤ ਅਵਸਥਾ ਜਾਂ ਸਥਿਤੀ ਪੰਕਤੀ/ਪੰਗਤ ਜਾਂ ਕਤਾਰ ਕਹੀ ਜਾਂਦੀ ਹੈ। ਏਵੇਂ ਹੀ ਅਕਾਸ਼ ਵਿੱਚ ਤਾਰਿਆਂ ਦੇ ਸਮੂਹ ਹਨ, ਪਰ ਜੇ ਕਿਸੇ ਵਿਸ਼ੇਸ਼ ਤਾਰਾ ਮੰਡਲ ਵਿੱਚ ਸਥਿਤੀ ਸਰਲ ਰੇਖਾਗਤ ਹੋਵੇ ਤਾਂ ਉਸ ਸਮੂਹ ਨੂੰ ਪੰਕਤੀ ਵਿੱਚ ਰੱਖਿਆ ਜਾ ਸਕਦਾ ਹੈ। ਪੰਕਤੀ/ਪੰਗਤ ਸਮੂਹਵਾਚੀ ਸ਼ਬਦ ਹੈ, ਜਿਸਦੀ ਵਿਸ਼ੇਸ਼ ਰਚਨਾ ਉਸ ਪੰਕਤੀ/ਪੰਗਤ ਜਾਂ ਕਤਾਰ ਦੇ ਰੂਪ ਵਿੱਚ ਹੁੰਦੀ ਹੈ। ਰੇਖਾ ਦੇ ਅਰਥਾਂ ਵਿੱਚ ਕਤਾਰ ਸ਼ਬਦ ਦੀ ਵਰਤੋਂ ਨਹੀਂ ਹੁੰਦੀ, ਪਰ ਕਤਾਰ ਮੂਲ ਰੂਪ ਵਿੱਚ ਇੱਕ ਰੇਖਾ ਜਾਂ ਲਕੀਰ ਹੀ ਹੁੰਦੀ ਹੈ।
ਕਤਾਰ ਸ਼ਬਦ ਮੂਲ ਰੂਪ ਵਿੱਚ ਅਰਬੀ ਦਾ ਹੈ, ਪਰ ਹੈ ਇਹ ਇੰਡੋ-ਯੂਰਪੀ ਭਾਸ਼ਾ ਪਰਿਵਾਰ ਦਾ। ਇਹ ਸ਼ਬਦ ਭਰੋਪੀ ਤੇ ਸੈਮੇਟਿਕ ਭਾਸ਼ਾ ਪਰਿਵਾਰਾਂ ਦੇ ਆਪਸੀ ਸੰਬੰਧਾਂ ਦੀ ਉਦਾਹਰਨ ਹੈ। ਮਨੁੱਖੀ ਵਿਕਾਸ ਕ੍ਰਮ ਦਾ ਪ੍ਰਭਾਵ ਭਾਸ਼ਾਵਾਂ ’ਤੇ ਵੀ ਪੈਂਦਾ ਹੈ। ਅੱਜ ਤੋਂ ਹਜ਼ਾਰਾਂ ਵਰ੍ਹੇ ਪਹਿਲਾਂ ਆਏ ਆਰੀਆ ਮੂਲ ਰੂਪ ਵਿੱਚ ਪਸ਼ੂਪਾਲਕ ਸਨ ਤੇ ਉਨ੍ਹਾਂ ਦਾ ਸਾਰਾ ਸੱਭਿਆਚਾਰ ਇਸੇ ਵਿੱਚ ਢਲਿਆ ਨਜ਼ਰ ਆਉਂਦਾ ਹੈ। ਮੁਢਲੇ ਮਨੁੱਖ ਨੇ ਸਮੂਹਕ ਰੂਪ ਵਿੱਚ ਆਪਣੀ ਤਾਕਤ ਲਾਈ ਤੇ ਇਸ ਤਰ੍ਹਾਂ ਮੁਢਲੇ ਨਗਰ ਸੱਭਿਆਚਾਰ ਦਾ ਆਗਮਨ ਹੋਇਆ। ਇਸ ਸਮੁੱਚੇ ਪਾਸਾਰੇ ਵਿੱਚ ਸ਼ਬਦ ਆਪਣੇ ਚੋਲੇ ਬਦਲਦੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਂਦੇ-ਆਉਂਦੇ ਅਥਵਾ ਭ੍ਰਮਣ ਕਰਦੇ ਰਹੇ। ਕਤਾਰ ਦਾ ਮੂਲ ਇੰਡੋ-ਯੂਰਪੀ ਰੂਪ ਇਸੇ ਸਥਿਤੀ ਵਿਚੋਂ ਉਪਜਿਆ ਹੈ ਤੇ ਜਦੋਂ ਇਹ ਸੈਮੇਟਿਕ ਭਾਸ਼ਾ ਪਰਿਵਾਰ ਵਿੱਚ ਗਿਆ ਤਾਂ ਪਸ਼ੂ ਪਾਲਣ ਤੇ ਖੇਤੀ ਵਾਹੀ ਦੇ ਸਭਿਆਚਾਰ ਨਾਲ ਘੁਲ ਮਿਲ ਗਿਆ। ਕਤਾਰ ਸ਼ਬਦ ਦਾ ਅਰਬੀ ਰੂਪ ‘ਕLਤਾਰ’ ਜਾਂ ‘ਕLਤਾਰਾ’ ਹੈ, ਹਾਲਾਂਕਿ ਫ਼ਾਰਸੀ ਵਿੱਚ ਕLਤਾਰਾ ਕਟਾਰ ਲਈ ਵਰਤਿਆ ਜਾਂਦਾ ਹੈ, ਪਰ ਇੱਥੇ ਇਹਦੀ ਤਿੱਖੀ ਧਾਰ ਦੇਖੀ ਜਾ ਸਕਦੀ ਹੈ, ਜੋ ਕਤਾਰ ਵਰਗੀ ਹੀ ਹੈ। ਇਸ ਵਿੱਚ ਬੂੰਦ, ਬਿੰਦੂ, ਕਤਰੇ ਦਾ ਭਾਵ ਵੀ ਹੈ। ਕੋਈ ਰੇਖਾ ਯਾਤਰਾ ਇੱਕ ਵਿਦਾ ਬਿੰਦੂ ਤੋਂ ਅਰੰਭ ਹੋ ਕੇ ਕਈਆਂ ਬਿੰਦੂਆਂ ਨੂੰ ਉਲੰਘਦੀ ਪਹੁੰਚ ਬਿੰਦੂ ’ਤੇ ਅਪੜਦੀ ਹੈ। ਇਸੇ ਤਰ੍ਹਾਂ ਕਈ ਵਸਤੂਆਂ, ਜੀਵ ਰੇਖਾ ਵਾਂਗ ਰਚਨਾ ਜਾਂ ਫਾਰਮੇਸ਼ਨ ਕਰਦੇ ਹਨ।
ਇਸ ਸੰਬੰਧ ਵਿੱਚ ਰੇਗਿਸਤਾਨ ਵਿੱਚ ਊਠਾਂ ਦਾ ਕਤਾਰ ਵਿੱਚ ਚਲਣਾ ਕਤਾਰ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਊਠ ਸਮੂਹ ਵਿੱਚ ਰਹਿਣ ਵਾਲਾ ਪ੍ਰਾਣੀ ਹੈ ਤੇ ਬਿਖੜੇ ਪੈਂਡਿਆਂ ਦੇ ਸਫ਼ਰ ਵਿੱਚ ਇਹ ਸੁਤੰਤਰ ਜਾਂ ਅਲੱਗ-ਥਲੱਗ ਰਹਿਣ ਦੀ ਬਜਾਏ ਸਮੂਹ ਵਿੱਚ ਰਹਿਣ ਦੀ ਬਿਰਤੀ ਦਾ ਧਾਰਨੀ ਹੈ। ਇਹ ਇੱਕ ਦੇ ਪਿਛੇ ਇੱਕ ਅਨੁਸ਼ਾਸਨ ਵਿੱਚ ਚਲਦੇ ਹਨ। ਰੇਗਿਸਤਾਨ ਦੇ ਇਨ੍ਹਾਂ ਊਠਾਂ ਨਾਲ ਸਹਿਚਾਰ ਤੋਂ ਬਿਨਾ ਬੇਦੁਈਨ ਜਾਂ ਅਰਬੀ ਬੱਦੂਆਂ ਦੀ ਜ਼ਿੰਦਗੀ ਮੁਸ਼ਕਲ ਸੀ। ਸੱਭਿਅਤਾ ਦੇ ਮੁਢਲੇ ਪੜਾਅ ’ਤੇ ਬੱਦੂਆਂ ਨੂੰ ਇਹੀ ਰੇਗਿਸਤਾਨੀ ਫਰਿਸ਼ਤਿਆਂ ਨੇ ਮਾਰਗ ਦਰਸ਼ਕ ਬਣ ਕੇ ਦਿਖਾਇਆ। ਅਰਬਾਂ ਨੇ ਊਠਾਂ ਦੀ ਤਾਕਤ ਦੇ ਸਿਰ ਸਾਰੀ ਦੁਨੀਆ ਮੁੱਠੀ ਵਿੱਚ ਕਰ ਲਈ। ਖਾੜੀ ਦਾ ਇੱਕ ਪ੍ਰਮੁਖ ਮੁਲਕ ਹੈ- ਕLਤਰ ਜਾਂ ਕLਤਾਰ, ਜਿਸਦਾ ਨਾਮਕਰਨ ਵੀ ਇਸੇ ਸ਼ਬਦ ਮੂਲ ਤੋਂ ਹੋਇਆ ਹੈ। ਸੈਮੇਟਿਕ ਭਾਸ਼ਾ ਪਰਿਵਾਰ ਦੀਆਂ ਦੋ ਧਾਤੂਆਂ ਨਾਲ ਇਨ੍ਹਾਂ ਦੀ ਸਕੀਰੀ ਗੰਢੀ ਜਾਂਦੀ ਹੈ। ਇਹ ਹਨ ‘ਥੁਟਰ’ ਜਾਂ ‘ਥੁਟਰਅ’ ਜਿਨ੍ਹਾਂ ਦੇ ਅਰਥ ਹਨ ਪ੍ਰਦੇਸ਼/ਪ੍ਰਾਂਤ ਜਾਂ ਬੂੰਦ ਅਥਵਾ ਬਿੰਦੂ। ਕਤਰ (ਥੁਟਰ) ਦੇ ਭਾਵਅਰਥ ’ਤੇ ਗੌਰ ਕਰੀਏ ਤਾਂ ਧਿਆਨ ਰਖਣਾ ਪਏਗਾ ਕਿ ਬਿੰਦੂ ਨਾਲ ਬਿੰਦੂ ਜੁੜ ਕੇ ਹੀ ਰੇਖਾ ਬਣਦੀ ਹੈ। ਇਸੇ ਤਰ੍ਹਾਂ ਥੁਟਰਅ ਦਾ ਅਰਥ ਸਪਸ਼ਟ ਹੈ। ਖਾੜੀ ਦਾ ਇੱਕ ਛੋਟਾ ਜਿਹਾ ਦੇਸ਼ ਪੈਟਰੋ-ਡਾਲਰ ਦੇ ਬਲਬੂਤੇ ਅਮੀਰ ਬਣਿਆ ਹੈ।
ਇਸ ਤੋਂ ਇਲਾਵਾ ਕਤਰਨ ‘ਥਅਟਰਅਨ’ ਜਾਂ ਕਤਰੁਨ ‘ਥਅਟਰੁਨ’ ਨੂੰ ਵੀ ਦੇਖਿਆ ਜਾ ਸਕਦਾ ਹੈ, ਇਹ ਦੋਵੇਂ ਸ਼ਬਦ ਅਰਬੀ ਦੇ ਹਨ। ਇਨ੍ਹਾਂ ਵਿੱਚ ਰਾਲ, ਚਿਪਚਿਪੇ ਦ੍ਰਵ ਜਾਂ ਟਪਕਣ ਦੇ ਭਾਵ ਹਨ। ਰਿਸਣਾ ਨਾਲ ਵੀ ਇਹਦੀ ਸਕੀਰੀ ਹੈ। ਮੂਲ ਰੂਪ ਵਿੱਚ ਲਾਰ ਜਾਂ ਰਿਸਣਾ ਇੱਕ ਪਦਾਰਥ ਹੈ, ਜੋ ਖਾਸ ਪੌਦਿਆਂ ਤੇ ਦਰਖਤਾਂ ਵਿੱਚੋਂ ਟਪਕਦਾ ਹੈ। ਇਹਦਾ ਇੱਕ ਰੂਪ ਟਾਰ ਵੀ ਹੈ, ਜਿਸਦਾ ਭਾਵ ਤੇਲ ਹੈ, ਲੁੱਕ ਲਈ ਕੋਲਤਾਰ ਸ਼ਬਦ ਦੀ ਸਕੀਰੀ ਇਸੇ ਟਾਰ ਨਾਲ ਹੈ। ਕੋਲਤਾਰ ਇੱਕ ਤਰ੍ਹਾਂ ਦੀ ਰਾਲ ਹੀ ਹੁੰਦੀ ਹੈ। ਬਰੋਜ਼ਾ, ਗੂੰਦਾਂ ਵੀ ਇਸੇ ਸ਼੍ਰੇਣੀ ਵਿੱਚ ਆਉਂਦੀਆਂ ਹਨ। ‘ਥਅ-ਟਅਰ-ਅਨ’ ਕਤਰਨ ਵਿੱਚ ਟਅਰ ਛੁਪਿਆ ਹੋਇਆ ਹੈ। ਕLਤਰ ਦਜਲਾ-ਫਰਾਤ ਦਰਿਆਵਾਂ ਦੇ ਮੁਹਾਨੇ ’ਤੇ ਵਸਿਆ ਦੇਸ਼ ਹੈ, ਜਿੱਥੇ ਖਣਿਜ ਤੇਲ ਤੇ ਗੈਸ ਦੇ ਵੱਡੇ ਭੰਡਾਰ ਹਨ। ਪੁਰਾਤਨ ਕਾਲ ਵਿੱਚ ਧਰਤੀ ’ਚੋਂ ਰਿਸਦੇ ਕੱਚੇ ਤੇਲ ਦੀ ਵਰਤੋਂ ਸੀਮਤ ਰੂਪ ਵਿੱਚ ਹੁੰਦੀ ਸੀ। ਟਾਲਮੀ ਨੇ ਕLਤਰ ਦੀ ਵਰਤੋਂ ਅਰਬ ਖੇਤਰ ਲਈ ਇਸੇ ਕਰਕੇ ਕੀਤੀ ਕਿ ਇਸ ਖੇਤਰ ਦੇ ਟਾਰ ਦੀ ਪ੍ਰਸਿਧੀ ਗ੍ਰੀਸ, ਰੋਮ ਤੱਕ ਸੀ, ‘ਕਤਰ, ਕੁਤਰ, ਕੁਤਰਨ, ਕਤਰਨ’ ਸ਼ਬਦ ਭਰੋਪੀ ਅਥਵਾ ਇੰਡੋ-ਯੂਰਪੀ ਭਾਸ਼ਾ ਪਰਿਵਾਰ ਦੇ ਕੁਨਬੇ ਵਿੱਚੋਂ ਹਨ। ਕਤਰਨ> ਕਤਰ> ਕਾਤਰ ਭਾਵ ਕੱਪੜੇ ਜਾਂ ਧਾਤ ਦੀ ਚਾਦਰ ਦੇ ਛੋਟੇ-ਛੋਟੇ ਟੁਕੜੇ ਕਰਨੇ; ਕਤਰਨਾ- ਕੈਂਚੀ ਨਾਲ ਕੱਟਣਾ, ਵੇਤਰਣਾ, ਨਿੱਕਾ ਕਰਨਾ; ਕਤਰਨੀ– ਕੈਂਚੀ; ਕਤਰਾਉਣ, ਕਤਰਵਾਈ, ਕਤਰਾ, ਕਤਰਾ-ਕਤਰਾ, ਕਤਰਾਊ, ਕਤਰਾਈ, ਕਤਰਾਨ- ਸਾਰੇ ਇੱਕੋ ਲੜੀ ਦੇ ਸ਼ਬਦ ਹਨ।
ਸੰਸਕ੍ਰਿਤ ਵਿੱਚ ਇੱਕ ਧਾਤੂ ਹੈ– ‘ਦ੍ਰੁ’ ਜਿਸ ਵਿੱਚ ਦਰਖਤ ਦਾ ਭਾਵ ਹੈ। ਮੂਲ ਰੂਪ ਵਿੱਚ ਇਹ ਗਤੀਵਾਚਕ ਧਾਤੂ ਹੈ– ਇਸ ਤੋਂ ਬਣੇ ਸ਼ਬਦ ਤੀਬਰ, ਫੁਰਤੀਲਾ, ਚੁਸਤ ਆਦਿ ਇਸੇ ਲੜੀ ਦੇ ਹਨ। ਦਰਖਤ ਦੇ ਅਰਥਾਂ ਵਿੱਚ ‘ਦ੍ਰੁ’ ਧਾਤੂ ਦਾ ਭਾਵ ਤੀਬਰ ਗਤੀ ਵਿੱਚ ਵਾਧਾ ਹੈ। ਪਹਾੜੀ ਦਰਖਤ ਤੇਜ਼ੀ ਨਾਲ ਵਧਦੇ ਹਨ, ਜਦ ਕਿ ਮੈਦਾਨੀ ਇਲਾਕਿਆਂ ਵਿੱਚ ਹੌਲੀ ਹੌਲੀ। ਇਸੇ ਤੋਂ ਬਣਿਆ ਹੈ- ‘ਦ੍ਰੁਮ:’ ਜਿਸ ਨੂੰ ਕਲਪਦ੍ਰੁਮ ਜਾਂ ਕਲਪ ਬ੍ਰਿਛ ਕਹਿੰਦੇ ਹਨ। ‘ਦ੍ਰੁ’ ਤੋਂ ਬਣਿਆ ਹੈ ‘ਦ੍ਰਵ’, ਜਿਸ ਦਾ ਅਰਥ ਹੈ- ਘੋੜੇ ਵਾਂਗ ਭੱਜਣਾ, ਪਿਘਲਨਾ, ਤਰਲ, ਚਾਲ, ਵੇਗ ਆਦਿ। ਸ਼ਤਦਰੂ, ਜੋ ਸਤਲੁਜ ਦਾ ਪੁਰਾਤਨ ਨਾਂ ਹੈ, ਇਸੇ ਤੋਂ ਬਣਿਆ ਹੈ। ਅੰਗਰੇਜ਼ੀ ‘ਟ੍ਰੀ’ ਤੇ ਫ਼ਾਰਸੀ ‘ਦਰਖ਼ਤ’ ਵੀ ਇਸੇ ਦੀ ਉਪਜ ਹਨ। ਦ੍ਰਵ ਸ਼ਬਦ ਦੀ ਘਾੜਤ ਵਿੱਚ ‘ਦ੍ਰੁਤ’ ਦੀ ਗਤੀ ਮਹੱਤਵਪੂਰਨ ਹੈ। ਇਹ ਬੁੱਧੀ ਦੀ ਪ੍ਰਤੀਕ ਹੈ। ਦ੍ਰੁਮ ਵਿੱਚ ਜਦੋਂ ਦਰਖਤ ਦਾ ਭਾਵ ਆਇਆ ਤਾਂ ਉਸਦਾ ਅਰਥ ਹੈ- ਟਪਕਨ ਵਾਲਾ ਜਲ ਜਾਂ ਤਰਲ ਜੋ ਗੂੰਦ, ਰਾਲ ਦੇ ਰੂਪ ਵਿੱਚ ਰਿਸਦਾ ਹੈ। ਇਹੀ ਦ੍ਰਵ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਰੂਪਾਂ ਵਿੱਚ ਪ੍ਰਚਲਤ ਹੈ।
ਅੰਗਰੇਜ਼ੀ ਵਿੱਚ ਦਰਖਤ ਲਈ ‘ਟ੍ਰੀ’ ‘ਦ੍ਰ’ ਤੋਂ ਆ ਰਿਹਾ ਹੈ, ਬੂੰਦ ਦੇ ਅਰਥ ਵਿੱਚ ‘ਡ੍ਰਾਪ’ ਸ਼ਬਦ ਇਸੇ ਤੋਂ ਬਣਿਆ ਹੈ। ਅੱਥਰੂਆਂ ਲਈ ਅੰਗਰੇਜ਼ੀ ਟੀਅਰ (ਟੲਅਰ) ਦੀ ਇਹਦੇ ਨਾਲ ਸਕੀਰੀ ਹੈ। ਇਸ ਤਰ੍ਹਾਂ ਕਤਰ, ਕਤਾਰ, ਪੰਕਤੀ, ਲਕੀਰ, ਰੇਖਾ ਦੀ ਸਕੀਰੀ ਹੈ। ਇਸ ਤਰ੍ਹਾਂ ਕਤਰ, ਕਤਾਰ, ਪੰਕਤੀ, ਲਕੀਰ, ਰੇਖਾ ਦੀ ਸਕੀਰੀ ਮੂਲ ਰੂਪ ਵਿੱਚ ਭਰੋਪੀ ਭਾਸ਼ਾ ਪਰਿਵਾਰ ਨਾਲ ਜੁੜਦੀ ਹੈ। ਆਰੀਆ ਜਦੋਂ ਪੱਛਮ ਵੱਲ ਗਏ ਤਾਂ ‘ਟ੍ਰੀ, ਟੀਅਰ, ਟਾਰ’ ਵਰਗੇ ਸ਼ਬਦਾਂ ਨੂੰ ਉਨ੍ਹਾਂ ਨੇ ਘੜਿਆ। ਰੂਸੀ ਦਰੇਵੋ ‘ਦਰੲਵੋ’ ਦਾ ਅਰਥ ਰੁੱਖ ਹੈ। ਦੱਖਣ-ਪੂਰਬੀ ਯੂਰਪ ਦੇ ਕਈ ਸ਼ਬਦ ਹਨ, ਜੋ ਇਸ ਮੂਲ ਤੋਂ ਨਿਕਲੇ ਹਨ, ਜਿਨ੍ਹਾਂ ਵਿੱਚ ਪਾਣੀ, ਵਹਾ, ਗਤੀ, ਰੁੱਖ, ਬੂੰਦ, ਤਰਲ ਆਦਿ ਦੇ ਭਾਵ ਹਨ। ਜਿਵੇਂ ਜਰਮਨ ਵਿੱਚ ਥੀਰ (ਟਹੲੲਰ), ਲਿਥੂਆਨੀ ਵਿੱਚ ਦਅਰੱਅ, ਦੲਰੱਅ ਵਰਗੇ ਸ਼ਬਦਾਂ ਤੋਂ ਮੂਲ ਭਾਵ ਰਾਲ ਵਾਲੇ ਦਰਖਤ ਹਨ। ਟਾਰ ‘ਟਅਰ’ ਵੀ ਜਰਮੈਨਿਕ ਦੇ ਪ੍ਰਾਚੀਨ ਰੂਪ ਟਿਊਟਾਨਿਕ ਦੇ ਟੲਰੱੋ ਦਾ ਹੀ ਰੂਪਾਂਤਰ ਹੈ, ਜਿਸਦਾ ਅਰਥ ਹੈ– ‘ਰੁਖ ਦ੍ਰਵ।’ ਸੈਮੇਟਿਕ ਸ਼ਬਦ ‘ਕL-ਤਾਰਾ’ ਵਿੱਚ ਨਿਹਿਤ ਟਪਕਨ, ਡਿੱਗਣ, ਚੋਣ ਦੇ ਭਾਵ ਇਸ ਤੋਂ ਸਪਸ਼ਟ ਹੋ ਜਾਂਦੇ ਹਨ। ਸਪਸ਼ਟ ਹੈ, ਚਿਪਚਿਪੇ ਦ੍ਰਵ ਜਾਂ ਰਾਲ ਦਾ ਭਾਵ ਟਾਰ ਵਿੱਚ ਹੈ। ਇਸ ਤੋਂ ਅਰਬੀ ਕਤਰਨ, ਕੁਤਰਨ ਵਰਗੇ ਸ਼ਬਦ ਬਣੇ। ਰੁੱਖਾਂ ਵਿੱਚੋਂ ਬੂੰਦ-ਬੂੰਦ ਟਪਕਦੀ ਰਾਲ ਜਾਂ ਦ੍ਰਵ ਬਦੂਆਂ ਨੂੰ ਸਰਲ ਰੇਖਾ ਨਜ਼ਰ ਆਈ, ਜਿਸਨੂੰ ਉਨ੍ਹਾਂ ਨੇ ਕਤਾਰਾ ਕਿਹਾ ਤੇ ਤਰਲ ਦੇ ਅਰਥਾਂ ਵਿਚ, ਬੂੰਦ ਦੇ ਅਰਥਾਂ ਵਿੱਚ ਭਰੋਪੀ ਦ੍ਰਵ, ਡ੍ਰਾਪ ਵਰਗੇ ਸ਼ਬਦ ਅਰਬੀ ਵਿੱਚ ਕਤਰਾ ਬਣ ਗਏ। ਕਤਰਾ/ਕਤਰਾ, ਬੂੰਦ/ਬੂੰਦ। ਬੂੰਦ ਹੀ ਬਿੰਦੂ ਹੈ, ਜਿਸ ਤੋਂ ਰੇਖਾ ਬਣਦੀ ਹੈ ਤੇ ਇਹੀ ਕਤਾਰ ਹੈ।