ਖਤਰਨਾਕ ਬੰਦਾ ਅਤੇ ਬ੍ਰਹਿਮੰਡ

ਵਿਚਾਰ-ਵਟਾਂਦਰਾ

ਹਨਦੀਪ ਸਿੰਘ ਸੰਧੂ
‘ਸਭ ਤੋਂ ਖਤਰਨਾਕ ਉਹ ਬੰਦਾ ਹੁੰਦਾ, ਜਿਹਨੇ ਬੱਸ ਇੱਕ ਹੀ ਕਿਤਾਬ ਪੜ੍ਹੀ ਹੋਵੇ।’ ਇਹ ਹਵਾਲਾ ਕਾਮਰੇਡਾਂ ਨੇ ਧਾਰਮਿਕ ਬਿਰਤੀ ਵਾਲੇ ਲੋਕਾਂ ਲਈ ਘੜਿਆ ਸੀ। ਮਤਲਬ ਕਿ ਜਿਹੜੇ ਬੰਦੇ ਨੇ ਸਿਰਫ ਇੱਕੋ ਕਿਤਾਬ ਜਿਵੇਂ ਕਿ ਸਿੱਖ ਨੇ ਗੁਰੂ ਗ੍ਰੰਥ ਸਾਹਿਬ, ਹਿੰਦੂ ਨੇ ਗੀਤਾ, ਮੁਸਲਮਾਨ ਨੇ ਕੁਰਾਨ ਤੇ ਈਸਾਈ ਨੇ ਬਾਈਬਲ ਪੜ੍ਹੀ ਹੋਵੇ, ਉਹ ਤੁਰਿਆ-ਫਿਰਦਾ ਜਿਉਂਦਾ-ਜਾਗਦਾ ਬੰਬ ਹੁੰਦਾ।

ਵਿਰੋਧ ਹਮੇਸ਼ਾ ਸ਼ੀਸ਼ੇ ਵਰਗਾ ਹੁੰਦਾ, ਜਦੋਂ ਕਿਸੇ ਦਾ ਕਰਦੇ ਹਾਂ ਤਾਂ ਨਾਲ ਦੀ ਨਾਲ ਆਵਦਾ ਚਿਹਰਾ ਦਿਸ ਜਾਂਦਾ। ਇੱਕੋ ਕਿਤਾਬ ਵਾਲੇ ਧਾਰਮਿਕ ਬੰਦੇ ਜਿੰਨਾ ਹੀ ਖਤਰਨਾਕ ਹੁੰਦਾ ਉਹ ਦੇਸੀ ਕਾਮਰੇਡ, ਜਿਹਨੇ ਸਿਰਫ ਸ਼ਹੀਦ ਭਗਤ ਸਿੰਘ ਦਾ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਪੜ੍ਹਿਆ; ਉਹ ਚੀਨੀ ਕਮਿਊਨਿਸਟ ਜਿਸਨੇ ਸਿਰਫ ਮਾਓ ਦੀ ‘ਰੈੱਡ ਬੁੱਕ’ (ਲਾਲ ਕਿਤਾਬ) ਪੜ੍ਹੀ ਹੋਵੇ; ਉਹ ਰੂਸੀ ਕਾਮਰੇਡ ਜਿਸਨੇ ਸਿਰਫ ਕਾਰਲ ਮਾਰਕਸ ਦੀ ‘ਦਾਸ ਕੈਪੀਟਲ’ ਪੜ੍ਹੀ ਹੋਵੇ। ਲਾਲ ਕਿਤਾਬ ਦਰਅਸਲ ਆਪਣੇ ਆਪ `ਚ ਕੋਈ ਕਿਤਾਬ ਨਹੀਂ ਹੈ, ਇਹਦੇ `ਚ ਮਾਓ ਦੇ ਵੱਖੋ-ਵੱਖਰੋ ਭਾਸ਼ਣਾਂ ਤੇ ਵਿਚਾਰਾਂ ਨੂੰ ਸੂਚੀਬੱਧ ਕੀਤਾ ਹੋਇਆ ਹੈ। ਬਿਲਕੁਲ ਉਹੀ ਹਿਸਾਬ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਦਾ ਹੈ। ਜਿੰਨਾ ਵੀ ਖੱਬੇ ਪੱਖੀ ਸਾਹਿਤ ਭਗਤ ਸਿੰਘ ਨੇ ਪੜ੍ਹਿਆ ਸੀ, ਉਹਦੇ `ਚੋਂ ਖਾਸ-ਖਾਸ ਗੱਲਾਂ ਉਹਨੇ ਨੋਟ ਕੀਤੀਆਂ, ਜਿਸਨੂੰ ਜੇਲ੍ਹ ਡਾਇਰੀ ਦਾ ਰੂਪ ਦਿੱਤਾ ਗਿਆ।
ਲੋਕ ਕਾਮਰੇਡ, ਨਾਸਤਿਕ ਤੇ ਤਰਕਸ਼ੀਲ ਨੂੰ ਇੱਕੋ ਰੱਸੇ ਬੰਨ ਲੈਂਦੇ ਹਨ, ਜਿਹੜਾ ਕਿ ਸਹੀ ਨਹੀਂ। ਕਾਮਰੇਡ ਸ਼ਬਦ ਦਾ ਇਸਤੇਮਾਲ ਕਮਿਊਨਿਸਟ ਆਵਦੇ ਹਮਖਿਆਲੀ ਇਨਸਾਨ ਲਈ ਕਰਦੇ ਹਨ, ਜਿਵੇਂ ਪੰਜਾਬੀ ਕਾਮਰੇਡਾਂ ਲਈ ਕਿਸੇ ਧਾਰਮਿਕ ਬੰਦੇ ਦੇ ਧਾਰਮਿਕ ਨਾਅਰੇ ਜਿੰਨੀ ਹੀ ਮਹੱਤਤਾ ਰੱਖਦੇ ਹਨ ਦੋ ਸ਼ਬਦ- ‘ਸਾਥੀ’ ਤੇ ‘ਇਨਕਲਾਬ ਜ਼ਿੰਦਾਬਾਦ।’ ਨਾਸਤਿਕ ਹੁੰਦਾ ਉਹ ਬੰਦਾ, ਜਿਹੜਾ ਕਿਸੇ ਧਾਰਮਿਕ ਅਕੀਦੇ ਜਾਂ ਪਰਮਾਤਮਾ ਦੀ ਹੋਂਦ `ਚ ਯਕੀਨ ਨਹੀਂ ਰੱਖਦਾ। ਉਹਦੇ ਲਈ ਧਾਰਮਿਕ ਤੇ ਕਮਿਊਨਿਸਟ- ਦੋਵੇਂ ਇੱਕ ਬਰਾਬਰ ਹਨ, ਕਿਉਂਕਿ ਦੋਵੇਂ ਹੀ ਸੰਸਾਰ `ਤੇ ਹੋਈ ਪ੍ਰਮੁੱਖ ਕਤਲੋਗਾਰਤ ਦਾ ਕਾਰਨ ਰਹੇ ਹਨ। ਤੀਜੇ ਨੰਬਰ `ਤੇ ਆ ਗਏ ਤਰਕਸ਼ੀਲ, ਇਹ ਪ੍ਰਜਾਤੀ ਸਿਰਫ ਮਾਲਵੇ, ਤੇ ਮਾਲਵੇ `ਚ ਵੀ ਬਰਨਾਲਾ ਏਰੀਏ `ਚ ਪਾਈ ਜਾਂਦੀ ਆ। ਉਹ ਤਰਕਸ਼ੀਲ ਵੀ ਓਨਾ ਹੀ ਖਤਰਨਾਕ ਹੋ ਜਾਂਦਾ, ਜਿਹਨੇ ਬੱਸ ‘ਦੇਵ ਪੁਰਸ਼ ਹਾਰ ਗਏ’ ਪੜ੍ਹੀ ਹੋਵੇ। ਇਨ੍ਹਾਂ ਦਾ ਬਹੁਤਾ ਸਮਾਂ ਫਜ਼ੂਲ ਜਿਹੇ ਚੈਲੇਂਜ ਰੱਖਣ ਤੇ ਨਕਦ ਇਨਾਮ ਦੀ ਘੋਸ਼ਣਾ ਕਰਨ `ਚ ਹੀ ਲੰਘ ਜਾਂਦਾ।
ਜਮਾਤੀ ਘੋਲ ਦੇ ਦੁਸ਼ਮਣ, ਬੁਰਜੂਆ ਸਮਾਜ, ਸਰਮਾਏਦਾਰੀ ਨਿਜ਼ਾਮ, ਮਜ਼ਦੂਰ ਦਾ ਰਾਜ, ਪੂੰਜੀਵਾਦ, ਜਗੀਰੂ ਕਦਰਾਂ ਕੀਮਤਾਂ- ਇਹੋ ਜਿਹੇ ਸ਼ਬਦ ਵਰਤਣ ਆਲੇ ਬੰਦੇ ਕਾਮਰੇਡ ਤੇ ਤਰਕਸ਼ੀਲ ਹੁੰਦੇ ਆ। ਨਾਸਤਿਕ ਬੰਦਾ ਬੱਸ ਆਵਦੀ ਧੁਨ `ਚ ਮਸਤ ਹੈ, ਉਹ ਚਾਰਵਾਕ ਦੇ ਸਿਧਾਂਤ ਮੁਤਾਬਕ ਜ਼ਿੰਦਗੀ ਜਿਉਂ ਰਿਹਾ। ਸੰਸਾਰ ਦੇ ਵੱਡੇ ਵਿਗਿਆਨੀ ਤੇ ਹੋਰ ਆਪੋ-ਆਪਣੇ ਖੇਤਰ ਦੇ ਪ੍ਰਤਿਭਾਵਾਨ ਲੋਕ ਜਾਂ ਤਾਂ ਪਰਮਾਤਮਾ ਦੀ ਹੋਂਦ `ਚ ਯਕੀਨ ਰੱਖਦੇ ਹਨ ਤੇ ਜਾਂ ਵਾਸਤਵਿਕ ਹਨ। ਵਾਸਤਵਿਕ ਤੋਂ ਮਤਲਬ ਇਹ ਕਿ ਬੰਦੇ ਨੇ ਕੋਈ ਲਕੀਰ ਨਹੀਂ ਖਿੱਚੀ ਹੋਈ ਕਿ ਰੱਬ ਹੈ ਜਾਂ ਨਹੀਂ! ਉਹ ਆਵਦੀਆਂ ਅੱਖਾਂ ਸਾਹਮਣੇ ਜੋ ਹੈ, ਉਸ `ਤੇ ਯਕੀਨ ਰੱਖਦਾ।
ਬ੍ਰਹਿਮੰਡ ਐਸੀ ਚੀਜ਼ ਹੈ ਕਿ ਜਿਵੇਂ ਜਿਵੇਂ ਮਨੁੱਖ ਤੇ ਉਹਦੀ ਟੈਕਨੋਲੌਜੀ ਅਗਾਂਹਵਧੂ ਹੋ ਰਹੀ ਹੈ, ਬ੍ਰਹਿਮੰਡ ਦੀ ਗੁੱਥੀ ਸੁਲਝਣ ਦੀ ਬਜਾਏ ਹੋਰ ਉਲਝਦੀ ਜਾ ਰਹੀ ਹੈ। ਪਰ ਉਹ ਵਿਗਿਆਨੀ ਤੇ ਇਸ ਫੀਲਡ `ਚ ਕੰਮ ਕਰ ਰਹੇ ਹੋਰ ਰੌਸ਼ਨ ਦਿਮਾਗ ਲੋਕ ਜਿਵੇਂ ਜਿਵੇਂ ਪਰਤਾਂ ਖੋਲ੍ਹਦੇ ਜਾ ਰਹੇ ਹਨ, ਉਨ੍ਹਾਂ ਦਾ ਪਰਮਾਤਮਾ `ਚ ਯਕੀਨ ਵਧਦਾ ਜਾ ਰਿਹਾ ਹੈ; ਕਿਉਂਕਿ ਪ੍ਰਿਥਵੀ `ਤੇ ਜੀਵਨ ਦੀ ਹੋਂਦ ਲਈ ਜੋ ਕੁਝ ਲੋੜੀਂਦਾ, ਉਹਦੇ ਹਰੇਕ ਮਾਮੂਲੀ ਤੋਂ ਮਾਮੂਲੀ ਵੇਰਵੇ `ਤੇ ਏਨਾ ਜ਼ਿਆਦਾ ਧਿਆਨ ਦਿੱਤਾ ਹੋਇਆ, ਜਿਵੇਂ ਕਿਸੇ ਕੌਂਪਲੈਕਸ ਮਸ਼ੀਨ ਦਾ ਨਿਰਮਾਣ ਕੀਤਾ ਹੁੰਦਾ। ਥੋੜ੍ਹੀ ਜਿਹੀ ਵੀ ਹਿਲਜੁੱਲ ਹੋਈ ਨਹੀਂ ਤੇ ਸਾਰਾ ਕੁਝ ਰੇਤ ਦੇ ਕਿਲੇ ਵਾਂਗੂੰ ਢਹਿ ਜਾਣਾ। ਧਰਤੀ ਵਿਚਲੀਆਂ ਪਰਤਾਂ ਜਿਵੇਂ- ਅੰਦਰੂਨੀ ਕੋਰ, ਬਾਹਰੀ ਕੋਰ, ਪੇਪੜੀ, ਮੈਟਲ, ਪ੍ਰਿਥਵੀ ਦੀ ਪਰਿਕਰਮਾ ਕਰ ਰਿਹਾ ਇਸਦਾ ਉੱਪਗ੍ਰਹਿ ਚੰਦ, ਸੂਰਜ ਤੋਂ ਦੂਰੀ, ਪ੍ਰਿਥਵੀ ਦੀ ਸੂਰਜ ਦੁਆਲੇ ਤੇ ਆਵਦੇ ਧੁਰੇ ਦੀ ਰੋਟੇਸ਼ਨ, ਧਰਤੀ ਹੇਠਲੀਆਂ ਪਰਤਾਂ ਵਾਂਗ ਇਸਦੇ ਉੱਪਰਲੀਆਂ ਵਾਤਾਵਰਣ ਦੀਆਂ ਪਰਤਾਂ, ਧਰਤੀ ਦੇ ਚੁੰਭਕੀ ਖੰਭੇ, ਆਕਸੀਜ਼ਨ ਤੇ ਹੋਰ ਗੈਸਾਂ ਦੀ ਸਿਰਫ ਸੰਪੂਰਨ ਮਾਤਰਾ- ਇਹ ਤਾਂ ਹੋ`ਗੇ ਪ੍ਰਿਥਵੀ `ਤੇ ਮੌਜੂਦ ਫੈਕਟਰ। ਜੇ ਆਪਾਂ ਆਪਣੇ ਸੋਲਰ ਸਿਸਟਮ ਦੀ ਗੱਲ ਕਰੀਏ ਤਾਂ ਬਾਕੀ ਗ੍ਰਹਿ ਤੇ ਉਨ੍ਹਾਂ ਦੀਆਂ ਧਮਿੲਨਸiੋਨਸ, ਇਉਂ ਲੱਗਦਾ, ਜਿਵੇਂ ਇਹ ਸਾਰਾ ਕੁਝ ਖਾਸ ਤੌਰ `ਤੇ ਪ੍ਰਿਥਵੀ ਉੱਪਰਲੇ ਜੀਵਨ ਨੂੰ ਕਾਇਮ ਰੱਖਣ ਲਈ ਡਿਜ਼ਾਈਨ ਕੀਤਾ ਹੋਇਆ।
ਏਨੇ ਕਾਰਕ ਇੱਕ ਸਾਥ ਕੰਮ ਕਰ ਰਹੇ ਹਨ, ਇੱਕ ਅੱਧੀ ਚੀਜ਼ ਹੁੰਦੀ ਤਾਂ ਮੰਨ ਲੈਂਦੇ ਕਿ ਇਤਫਾਕ ਹੈ, ਪਰ ਇਹ ਅਣਗਿਣਤ ਚੀਜਾਂ ਦੀ ਕਿਸੇ ਪਰਮ ਸ਼ਕਤੀ ਨੇ ਮਾਲਾ ਬਣਾਈ ਹੋਈ ਹੈ, ਆਪਣੇ ਆਪ ਇਹ ਕੁਝ ਨਹੀਂ ਹੋ ਸਕਦਾ। ਘਾਤਕ ਘਟਨਾਵਾਂ (ਛਅਟਅਚਲੇਸਮਚਿ ੲਵੲਨਟਸ) ਕਹਿੰਦੇ ਹਨ ਉਨ੍ਹਾਂ ਘਟਨਾਵਾਂ ਨੂੰ, ਜਿਸਨੇ ਸਮੁੱਚੇ ਜੀਵਨ ਦਾ ਹੀ ਖਾਤਮਾ ਕਰਤਾ ਹੋਵੇ। ਪ੍ਰਿਥਵੀ `ਤੇ ਹੁਣ ਤੱਕ ਪੰਜ ਵੱਡੇ ੲਣਟਨਿਚਟiੋਨ ੲਵੲਨਟਸ ਹੋ ਚੁੱਕੇ ਹਨ। ਪਹਿਲਾਂ ਜੀਵਨ ਪਣਪਿਆ ਅਤੇ ਉਸਨੇ ਆਵਦਾ ਖਾਸ ਰੋਲ ਨਿਭਾਇਆ ਤੇ ਖਤਮ ਹੋ ਗਿਆ। ਇਸ ਤਰ੍ਹਾਂ ਧਰਤੀ `ਤੇ ਪੰਜ ਵਾਰੀ ਹੋਇਆ ਤਾਂ ਕਿਤੇ ਜਾ ਕੇ ਇਹ ਮਨੁੱਖ ਦੇ ਰਹਿਣਯੋਗ ਹੋਈ। ਆਖਰੀ ਸਾਕਾ (ੳਪੋਚਅਲੇਪਸੲ) 66 ਮਿਲੀਅਨ ਸਾਲ ਪਹਿਲਾਂ ਹੋਇਆ ਸੀ, ਜਿਸਨੇ ਡਾਇਨਾਸੁਰਾਂ ਦਾ ਖਾਤਮਾ ਕੀਤਾ ਤੇ 2.4 ਮਿਲੀਅਨ ਸਾਲ ਪਹਿਲਾਂ ਮਨੁੱਖ ਜਾਤੀ ਨੇ ਇਸ ਰੀਸੈੱਟ ਕੀਤੀ ਧਰਤੀ `ਤੇ ਸ਼ਕਲ ਅਖਤਿਆਰ ਕਰਨੀ ਤੇ ਵਿਕਸਿਤ ਕਰਨਾ ਸ਼ੁਰੂ ਕੀਤਾ। ਕਿੰਨੀ ਹੈਰਾਨੀ ਦੀ ਗੱਲ ਹੈ ਕਿ 66 ਮਿਲੀਅਨ ਸਾਲ ਹੋ`ਗੇ ਤੇ ਹਜੇ ਤੱਕ ਛੇਵਾਂ ਓਣਟਨਿਚਟiੋਨ Lੲਵੲਲ ਓਵੲਨਟ ਨਹੀਂ ਹੋਇਆ। ਉਦੋਂ ਤੋਂ, ਜਦੋਂ ਤੋਂ ਧਰਤੀ `ਤੇ ਮਨੁੱਖ ਜਾਤੀ ਪਨਪਣੀ ਸ਼ੁਰੂ ਕੀਤੀ।
ਇਸ ਗੱਲ `ਤੇ ਤਾਂ ਸ਼ੱਕ ਹੀ ਕੋਈ ਨਹੀਂ ਕਿ ਡਾਇਨਾਸੁਰਾਂ ਦਾ ਖਾਤਮਾ ਇੱਕ ਗ੍ਰਹਿ (ੳਸਟੲਰiੋਦ) ਦੇ ਧਰਤੀ ਨਾਲ ਟਕਰਾਉਣ ਕਰਕੇ ਹੋਇਆ ਸੀ। ਵੱਡੀ ਗਿਣਤੀ `ਚ ਜੀਵਨ ਉਸ ਪ੍ਰਭਾਵ ਨਾਲ ਹੀ ਖਤਮ ਹੋ ਗਿਆ ਸੀ, ਜਿਸਨੇ ਲੱਖਾਂ ਪ੍ਰਮਾਣੂ ਬੰਬਾਂ ਜਿੰਨੀ ਤਾਕਤ ਪੈਦਾ ਕੀਤੀ। ਬਚਦੇ ਜੀਵਨ `ਚੋਂ ਵੱਡਾ ਹਿੱਸਾ ਉਸ ਟਕਰਾਅ ਦੀ ਸਦਮੇ ਦੀ ਲਹਿਰ ਦੀ ਭੇਟ ਚੜ੍ਹ ਗਿਆ। ਉਸ ਟਕਰਾਅ ਨੇ ਧਰਤੀ ਦੇ ਆਸ-ਪਾਸ ਧੂੜ ਮਿੱਟੀ ਦੀ ਐਨੀ ਮੋਟੀ ਪਰਤ ਜਮ੍ਹਾਂ ਕਰ ਦਿੱਤੀ ਕਿ ਹਜ਼ਾਰਾਂ ਸਾਲ ਤੱਕ ਸੂਰਜ ਦੀ ਰੌਸ਼ਨੀ ਹੀ ਪਾਰ ਨਾ ਹੋ ਸਕੀ। ਬਾਕੀ ਚੀਜ਼ਾਂ ਉਸ ਪ੍ਰਮਾਣੂ ਸਰਦੀ (ਂੁਚਲੲਅਰ ੱਨਿਟੲਰ) ਦੀ ਭੇਟ ਚੜ੍ਹ ਗਈਆਂ। ਜਦੋਂ ਸੂਰਜ ਦੀ ਗਰਮੀ ਹੀ ਨਾ ਰਹੀ ਤਾਂ ਲੱਖਾਂ ਸਾਲ ਪ੍ਰਿਥਵੀ ਬਰਫ ਨਾਲ ਢਕੀ ਰਹੀ। ਫਿਰ ਲੱਖਾਂ ਸਾਲ ਜਵਾਲਾਮੁਖੀ ਅੱਗ ਉਗਲਦੇ ਰਹੇ। ਫਿਰ ਗਰਮੀ ਨਾਲ ਬਰਫ ਪਿਘਲ ਕੇ ਪਾਣੀ ਬਣੀ ਤੇ ਫਿਰ ਭਾਫ। ਫਿਰ ਪ੍ਰਿਥਵੀ ਦੇ ਠੰਢਾ ਹੋਣ ਦਾ ਦੌਰ ਸ਼ੁਰੂ ਹੋਇਆ ਤੇ ਬੱਦਲਾਂ ਦਾ ਰੂਪ ਧਾਰੀ ਉਹ ਭਾਫ ਲੱਖਾਂ ਹੀ ਸਾਲ ਮੀਂਹ ਬਣ ਕੇ ਵਰ੍ਹਦੀ ਰਹੀ। ੳਸਟੲਰੋਦਿ ਮਿਪਅਚਟਸ ਨਾਲ ਬਣੇ ਉਹ ਵਿਸ਼ਾਲ ਟੋਏ ਲੱਖਾਂ ਸਾਲਾਂ ਦੇ ਮੀਂਹ ਨਾਲ ਭਰ ਕੇ ਮੌਜੂਦਾ ਸਮੇਂ ਦੇ ਮਹਾਂਸਾਗਰ ਬਣੇ। ਇਹ ਚੀਜ਼ਾਂ ਨਿਰੰਤਰ ਚੱਲਦੀਆਂ ਰਹੀਆਂ, ਜੋ ਕਿ ਧਰਤੀ ਨੂੰ ਮਨੁੱਖ ਦੇ ਰਹਿਣਯੋਗ ਬਣਾਉਣ ਲਈ ਬੜੀਆਂ ਜਰੂਰੀ ਸਨ। ੳਸਟੲਰੋਦਿਸ ਦੀ ਹੁਣ ਵੀ ਹਰ ਰੋਜ ਧਰਤੀ `ਤੇ ਵਰਖਾ ਹੁੰਦੀ ਆ, ਪਰ ਜਾਂ ਤਾਂ ਉਹ ਮਾਹੌਲ (ੳਟਮੋਸਪਹੲਰੲ) `ਚ ਦਾਖਲ ਹੁੰਦੇ ਹੀ ਅੱਗ ਨਾਲ ਬਲ ਕੇ ਖਤਮ ਹੋ ਜਾਂਦੇ ਹਨ ਤੇ ਜਾਂ ਬਜਰੀ ਜਿੰਨੇ ਸਾਈਜ਼ ਦੇ ਰਹਿ ਜਾਂਦੇ ਹਨ, ਟਕਰਾਅ ਹੋਣ ਤੱਕ ਜਿਸਦਾ ਕੋਈ ਅਸਰ ਨਹੀਂ ਪੈਂਦਾ।
ਧਰਤੀ ਦੇ ਇਤਿਹਾਸ ਮੁਤਾਬਕ ਛੇਵਾਂ ਓਣਟਨਿਚਟiੋਨ ਓਵੲਨਟ ਲੱਖਾਂ ਸਾਲਾਂ ਤੋਂ ਬਕਾਇਆ ਹੈ, ਪਰ ਹੋ ਨਹੀਂ ਰਿਹਾ ਕਿਉਂਕਿ ਇਹ ਸਾਰਾ ਕੁਝ ਕਿਸੇ ਅਦ੍ਰਿਸ਼ ਸ਼ਕਤੀ ਦੇ ਕੰਟਰੋਲ ਹੇਠ ਹੋ ਰਿਹਾ। ਵੈਸੇ ਤਾਂ ਆਪਾਂ ਏਨੀ ਤਰੱਕੀ ਕਰ ਗਏ ਹਾਂ ਕਿ ਕਿਸੇ ਵੱਡੇ ਗ੍ਰਹਿ ਨਾਲ ਟਕਰਾਅ ਦਾ ਪਹਿਲਾਂ ਹੀ ਪਤਾ ਲੱਗ ਜਾਣਾ; ਪਰ ਫਿਰ ਵੀ ਜੇ ਕੋਈ ‘ੌੁਟ ੋਾ ਟਹੲ ਬਲੁੲ’ ਸਾਹਮਣੇ ਆ ਜਾਂਦਾ ਹੈ ਤਾਂ ਮਨੁੱਖ ਕੋਲ ਏਨੀ ਕੁ ਾਂਰਿੲਪੋੱੲਰ ਹੈ ਕਿ ਉਸ ਚੱਟਾਨ ਨੂੰ ਤਬਾਹ ਕਰਨ ਦੀ ਲੋੜ ਨਹੀਂ, ਬੱਸ ਡਿਗਰੀ ਦਾ ਕੁਝ ਕੁ ਹਿੱਸਾ ਉਹਦੇ ਰਾਹ ਤੋਂ ਭਟਕਾਉਣਾ ਤੇ ਉਹਨੇ ਲੱਖਾਂ ਕਿਲੋਮੀਟਰ ਪਾਸੇ ਦੀ ਲੰਘ ਜਾਣਾ। ਅੱਜ ਦੀ ਘੜੀ ਮਨੁੱਖਤਾ ਨੂੰ ਮਨੁੱਖਤਾ ਤੋਂ ਖਤਰਾ, ਕੁਦਰਤ ਤੋਂ ਨਹੀਂ। ਪਰ ਜਿਹੜੀ ਸ਼ਕਤੀ ਇੱਥੋਂ ਤੱਕ ਲੈ ਆਈ, ਉਹਨੇ ਅੱਗੇ ਵੀ ਕੁਝ ਪਲੈਨ ਕੀਤਾ ਹੀ ਹੋਣਾ!

Leave a Reply

Your email address will not be published. Required fields are marked *