ਦੁਨੀਆ ਦੇ ਮਹਾਸਾਗਰਾਂ ਵਿੱਚ ਪਿਆ ਹੈ ਲੱਖਾਂ ਟਨ ਸੋਨਾ

ਖਬਰਾਂ

*ਖਰਬਾਂ ਡਾਲਰ ਹੈ ਕੀਮਤ *ਵਿਗਿਆਨੀਆਂ ਨੇ ਲੱਭਿਆ ਸੋਨਾ ਕੱਢਣ ਦਾ ਤਰੀਕਾ, ਪਰ ਇਹ ਸੌਖਾ ਨਹੀਂ
ਵਿਵੇਕ ਸਿੰਘ
ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਮੁੰਦਰ ਦੇ ਅੰਦਰ ਦੁਨੀਆ ਦਾ ਅਥਾਹ ਖਜ਼ਾਨਾ ਲੁਕਿਆ ਹੋਇਆ ਹੈ। ਇਹ ਖਜ਼ਾਨਾ ਸ਼ੁੱਧ ਸੋਨੇ ਦੇ ਰੂਪ ਵਿੱਚ ਸਮੁੰਦਰ ਦੇ ਅੰਦਰ ਮੌਜੂਦ ਹੈ, ਜਿਸ ਦੀ ਕੀਮਤ ਖਰਬਾਂ ਡਾਲਰ ਹੈ।

ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਧਰਤੀ ਦੇ ਮਹਾਸਾਗਰਾਂ ਅਤੇ ਸਮੁੰਦਰਾਂ ਵਿੱਚ ਲੱਖਾਂ ਟਨ ਸੋਨਾ ਮੌਜੂਦ ਹੈ, ਜੋ ਪਾਣੀ ਵਿੱਚ ਘੁiਲ਼ਆ ਹੋਇਆ ਹੈ। ਵਿਗਿਆਨੀਆਂ ਨੇ ਇਸ ਸੋਨੇ ਨੂੰ ਕੱਢਣ ਦੇ ਤਰੀਕਿਆਂ `ਤੇ ਖੋਜ ਕੀਤੀ ਹੈ, ਪਰ ਇਹ ਕੋਈ ਸੌਖਾ ਕੰਮ ਨਹੀਂ ਹੈ।
ਹਰ 10 ਕਰੋੜ ਮੀਟ੍ਰਿਕ ਟਨ ਸਮੁੰਦਰੀ ਜਲ ਵਿੱਚ ਇੱਕ ਗ੍ਰਾਮ ਸੋਨਾ ਪਾਇਆ ਜਾਂਦਾ ਹੈ। ਸਵਾਲ ਉੱਠਦਾ ਹੈ ਕਿ ਇਹ ਸੋਨਾ ਕਿਵੇਂ ਕੱਢਿਆ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਸਮੁੰਦਰ ਤੋਂ ਸੋਨਾ ਕੱਢਣਾ ਸੰਭਵ ਹੋ ਪਵੇਗਾ ਜਾਂ ਨਹੀਂ?
ਨੈਚਰ ਅਤੇ ਜਰਨਲ ਆਫ਼ ਦ ਅਮਰੀਕਨ ਕੈਮੀਕਲ ਸੋਸਾਇਟੀ ਵਿੱਚ ਪ੍ਰਕਾਸ਼ਿਤ ਅਧਿਐਨ ਨੇ ਇਸ ਸੋਨੇ ਨੂੰ ਕੱਢਣ ਦੇ ਤਰੀਕੇ ਸੁਝਾਏ ਹਨ, ਪਰ ਇਹ ਪ੍ਰਕਿਰਿਆ ਆਰਥਿਕ ਰੂਪ ਵਿੱਚ ਬਹੁਤ ਜਟਿਲ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਮੁੰਦਰ ਵਿੱਚ ਲੱਖਾਂ ਟਨ ਸੋਨਾ ਹੈ, ਜਿਸ ਦੀ ਕੀਮਤ ਮੌਜੂਦਾ ਅੰਦਾਜ਼ਿਆਂ ਅਨੁਸਾਰ 2000 ਕਰੋੜ ਡਾਲਰ ਹੋ ਸਕਦੀ ਹੈ। ਅੰਦਾਜ਼ੇ ਅਨੁਸਾਰ, ਸਮੁੰਦਰ ਦੇ ਪਾਣੀ ਵਿੱਚ 2 ਕਰੋੜ ਟਨ ਸੋਨਾ ਘੁiਲ਼ਆ ਹੋਇਆ ਹੈ। ਇਸ ਸੋਨੇ ਦੇ ਖਣਨ ’ਤੇ ਅਕਸਰ ਚਰਚਾ ਹੁੰਦੀ ਰਹੀ ਹੈ, ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਹੈ।
ਸਮੁੰਦਰਾਂ ਵਿੱਚ ਕਿਵੇਂ ਪਹੁੰਚਿਆ ਸੋਨਾ?
ਇਹ ਸੋਨਾ ਕੁਦਰਤੀ ਪ੍ਰਕਿਰਿਆਵਾਂ ਰਾਹੀਂ ਸਮੁੰਦਰਾਂ ਤੱਕ ਪਹੁੰਚਿਆ ਹੈ। ਚੱਟਾਨਾਂ ਅਤੇ ਹੋਰ ਕੁਦਰਤੀ ਵਸਤੂਆਂ ਤੋਂ ਸੋਨਾ ਹੌਲੀ-ਹੌਲੀ ਸਮੁੰਦਰ ਵਿੱਚ ਰਿਸਦਾ ਹੈ। ਮੀਂਹ ਅਤੇ ਨਦੀਆਂ ਹੌਲ਼ੀ-ਹੌਲ਼ੀ ਚੱਟਾਨਾਂ ਨੂੰ ਤੋੜਦੀਆਂ ਹਨ। ਇਸ ਦੌਰਾਨ ਉਨ੍ਹਾਂ ਵਿੱਚ ਮੌਜੂਦ ਸੋਨੇ ਦੀ ਕੁਝ ਮਾਤਰਾ ਸਮੁੰਦਰ ਵਿੱਚ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਹਾਈਡ੍ਰੋਥਰਮਲ ਵੈਂਟ ਵੀ ਜ਼ਿੰਮੇਵਾਰ ਹੈ। ਇਹ ਉਨ੍ਹਾਂ ਖੇਤਰਾਂ ਵਿੱਚ ਹੁੰਦਾ ਹੈ, ਜਿੱਥੇ ਟੈਕਟੋਨਿਕ ਪਲੇਟਾਂ ਮਿਲਦੀਆਂ ਹਨ, ਜਿਸ ਨਾਲ ਗਰਮੀ ਕਾਰਨ ਸੋਨੇ ਸਮੇਤ ਘੁਲ਼ੇ ਹੋਏ ਖਣਿਜਾਂ ਨਾਲ ਭਰਪੂਰ ਤਰਲ ਪਦਾਰਥ ਨਿਕਲਦੇ ਹਨ।
ਕਿਵੇਂ ਨਿਕਲੇਗਾ ਪਾਣੀ `ਚੋਂ ਸੋਨਾ?
ਸਮੁੰਦਰ ਤੋਂ ਸੋਨਾ ਕੱਢਣਾ ਬਹੁਤ ਜਟਿਲ ਪ੍ਰਕਿਰਿਆ ਹੈ। ਵਿਸ਼ਾਲ ਖੇਤਰਾਂ ਵਿੱਚ ਸੋਨਾ ਥੋੜ੍ਹੀ ਮਾਤਰਾ ਵਿੱਚ ਮੌਜੂਦ ਹੈ। ਇੱਕ ਲੀਟਰ ਪਾਣੀ ਵਿੱਚ 1 ਨੈਨੋਗ੍ਰਾਮ ਤੋਂ ਵੀ ਬਹੁਤ ਘੱਟ ਸੋਨਾ ਹੈ। ਇੱਥੇ ਸਮਝਣਾ ਜ਼ਰੂਰੀ ਹੈ ਕਿ 1 ਅਰਬ ਨੈਨੋਗ੍ਰਾਮ ਤੋਂ ਇੱਕ ਗ੍ਰਾਮ ਹੁੰਦਾ ਹੈ। ਸਮੁੰਦਰੀ ਖਣਨ ਇੱਕ ਤਕਨੀਕੀ ਚੁਣੌਤੀ ਬਣਿਆ ਹੋਇਆ ਹੈ। 1941 ਵਿੱਚ ਨੈਚਰ ਰਸਾਲੇ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਇੱਕ ਬਿਜਲਈ ਰਸਾਇਣਕ ਵਿਧੀ ਦਾ ਪ੍ਰਸਤਾਵ ਰੱਖਿਆ ਗਿਆ ਸੀ, ਜਿਸ ਦੀ ਲਾਗਤ ਸੋਨੇ ਦੀ ਕੀਮਤ ਤੋਂ 5 ਗੁਣਾ ਵੱਧ ਹੁੰਦੀ ਹੈ।
ਅਮਰੀਕੀ ਕੈਮੀਕਲ ਸੋਸਾਇਟੀ ਦੇ ਜਰਨਲ ਵਿੱਚ 2018 ਵਿੱਚ ਪ੍ਰਕਾਸ਼ਿਤ ਇੱਕ ਹੋਰ ਵਿਧੀ ਵਿੱਚ ਇੱਕ ਪਦਾਰਥ ਦਾ ਜ਼ਿਕਰ ਕੀਤਾ ਗਿਆ ਸੀ, ਜੋ ਸਪੰਜ ਵਾਂਗ ਸੋਨੇ ਨੂੰ ਚੂਸ ਸਕਦਾ ਹੈ। ਹਾਲਾਂਕਿ, ਇਸ ਵਿਧੀ ਨੂੰ ਵਰਤ ਕੇ ਵੱਡੀ ਮਾਤਰਾ ਵਿੱਚ ਸੋਨਾ ਕੱਢਣਾ ਅਜੇ ਵੀ ਇੱਕ ਚੁਣੌਤੀ ਬਣੀ ਹੋਈ ਹੈ।

Leave a Reply

Your email address will not be published. Required fields are marked *