ਇੰਜੀ. ਸਤਨਾਮ ਸਿੰਘ ਮੱਟੂ
ਫੋਨ: +91-9779708257
ਪਿਆਰ ਤਿੰਨ ਅੱਖਰਾਂ ਪਿ+ਆ+ਰ ਦੇ ਸੁਮੇਲ ਤੋਂ ਬਣਿਆ ਸ਼ਬਦ ਹੈ। ਮੇਰੇ ਖਿਆਲ ਮੁਤਾਬਕ ਇਸਦਾ ਅਰਥ ਪ=ਪਵਿੱਤਰ ਅ=ਆਕਰਸ਼ਕ ਰ=ਰਿਸ਼ਤਾ ਹੋ ਸਕਦਾ ਹੈ। ਮੁਹੱਬਤ, ਪ੍ਰੇਮ, ਪ੍ਰੀਤ, ਸਨੇਹ, ਇਸ਼ਕ, ਹੇਜ, ਮਮਤਾ ਆਦਿ ਇਸਦੇ ਸਮਾਨਾਰਥਕ ਸ਼ਬਦ ਹਨ। ਪਿਆਰ ਕੋਈ ਸਮਾਜਿਕ ਬੰਧਨ ਜਾਂ ਗੁਲਾਮੀ ਨਹੀਂ, ਸਗੋਂ ਦੋ ਰੂਹਾਂ ਦੇ ਆਪਸੀ ਜੋੜ ਦਾ ਰਿਸ਼ਤਾ ਹੈ। ਪਿਆਰ ਇੱਕ ਅਹਿਸਾਸ ਹੈ, ਖਿੱਚ ਹੈ, ਤਿਆਗ ਹੈ, ਦੋ ਦਿਲਾਂ ਦਾ ਇੱਕ ਦੂਜੇ ਵਿੱਚ ਸਮਰਪਣ ਹੈ, ਇਹ ਅੰਗਰੇਜ਼ੀ ਦਾ ਸ਼ਬਦ ਚੋਨਾਲੁੲਨਚੲ ਹੈ, ਪਿਆਰ ਲਗਾਅ ਹੈ, ਅਟੁੱਟ ਬੰਧਨ ਹੈ, ਖੁਸ਼ੀ ਹੈ, ਮੁਸਕਰਾਹਟ ਦਾ ਜ਼ਰੀਆ ਹੈ, ਸਕੂਨ ਦੇ ਅਹਿਸਾਸਾਂ ਦਾ ਢੇਰ ਹੈ। ਪਿਆਰ ਪਾਉਣਾ ਨਹੀਂ, ਪਿਆਰ ਦੇਣ ਦਾ ਨਾਮ ਹੈ। ਪਿਆਰ ਤਿਆਗ ਹੈ।
ਪਿਆਰ ਦੋ ਮਨਾਂ ਅੰਦਰ ਇੱਕ ਦੂਜੇ ਪ੍ਰਤੀ ਪੈਦਾ ਹੋਣ ਵਾਲੀਆਂ ਤਰੰਗਾਂ ਹਨ, ਜੋ ਤਾਂਘ ਦੀ ਪ੍ਰਵਿਰਤੀ ਨਾਲ ਦਿਲ ਦੀ ਧੜਕਣ ਤੇਜ਼ ਕਰ ਦਿੰਦੀਆਂ ਹਨ ਅਤੇ ਚਿਹਰਿਆਂ `ਤੇ ਮੁਸਕਾਨ ਲਿਆਉਂਦੀਆਂ ਹਨ। ਇਹ ਇੱਕ ਉਹ ਧੁਨੀ ਹੈ, ਜੋ ਹੋਰਾਂ ਨੂੰ ਸੁਣਾਈ ਨਹੀਂ ਦਿੰਦੀ, ਬਲਕਿ ਖੁਦ ਦੇ ਅੰਦਰੋਂ ਪੈਦਾ ਹੋ ਕੇ ਖੁਦ ਨੂੰ ਜਾਂ ਜਿਸ ਧੜਕਣ ਨਾਲ ਧੜਕਣ ਨੇ ਇੱਕਮਿਕ ਹੋਣਾ ਹੁੰਦਾ ਹੈ, ਨੂੰ ਹੀ ਸੁਣਾਈ ਦਿੰਦੀ ਹੈ।
ਰਵਾਇਤੀ ਮਨੋਵਿਗਿਆਨਕ ਦ੍ਰਿਸ਼ਟੀਕੋਣ ਪਿਆਰ ਨੂੰ ਸਾਥੀ ਪਿਆਰ ਅਤੇ ਭਾਵੁਕਤਾ ਦਾ ਸੁਮੇਲ ਮੰਨਦਾ ਹੈ।
ਦੂਰ ਬੈਠੇ ਹਮਰਾਹੀ ਲਈ ਅੱਲੜ੍ਹ ਮੁਟਿਆਰ ਜਾਂ ਗੱਭਰੂ ਦੀ ਬੇਵੱਸ ਉਡੀਕ ਵੀ ਰੂਹਾਨੀਅਤ ਪਿਆਰ ਦਾ ਹੀ ਇੱਕ ਰੂਪ ਹੈ ਅਤੇ ਕਿਸੇ ਪਿਆਰੇ ਦੀ ਇੱਕ ਝਲਕ ਦੀ ਤਾਂਘ ਦਾ ਮੁਹੱਬਤੀ ਅਹਿਸਾਸ ਪਿਆਰ ਨੂੰ ਹੀ ਦਰਸਾਉਂਦਾ ਹੈ।
ਸ਼ਬਦ “ਪਿਆਰ” ਵੱਖੋ-ਵੱਖਰੇ ਪ੍ਰਸੰਗਾਂ ਵਿੱਚ ਵੱਖੋ-ਵੱਖ ਮਾਇਨੇ ਰੱਖਦਾ ਹੈ। ਕਈ ਹੋਰ ਭਾਸ਼ਾਵਾਂ ਵੱਖਰੀਆਂ ਧਾਰਨਾਵਾਂ ਨੂੰ ਜ਼ਾਹਰ ਕਰਨ ਲਈ ਕਈ ਵੱਖਰੇ ਸ਼ਬਦਾਂ ਦੀ ਵਰਤੋਂ ਕਰਦੀਆਂ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ “ਪਿਆਰ” ਵਜੋਂ ਦਰਸਾਇਆ ਗਿਆ ਹੈ। ਇੱਕ ਉਦਾਹਰਣ ਯੂਨਾਨੀ ਸ਼ਬਦਾਂ ਦੀ ਬਹੁਵਚਨਤਾ ਹੈ ‘ਪਿਆਰ’ ਲਈ, ਜਿਸ ਵਿੱਚ ਅਗੇਪੇ ਅਤੇ ਈਰੋਸ ਸ਼ਾਮਿਲ ਹਨ।
ਸੇਂਟ ਥੌਮਸ ਏਕਿਨਸ, ਅਰਸਤੂ ਦੀ ਪਾਲਣਾ ਕਰਦਿਆਂ ਪਿਆਰ ਨੂੰ “ਇੱਕ ਦੂਜੇ ਦੇ ਭਲੇ ਦੀ ਇੱਛਾ” ਵਜੋਂ ਪਰਿਭਾਸ਼ਿਤ ਕਰਦਾ ਹੈ।
ਬਰਟਰੈਂਡ ਰਸਲ ਪਿਆਰ ਨੂੰ “ਪੂਰਨ ਮੁੱਲ” ਦੀ ਸ਼ਰਤ ਵਜੋਂ ਦਰਸਾਉਂਦਾ ਹੈ।
ਅਨੁਸਾਰੀ ਕਦਰ ਦੇ ਉਲਟ ਫ਼ਿਲਾਸਫ਼ਰ ਗੋਟਫ੍ਰਾਈਡ ਲੀਬਨੀਜ਼ ਨੇ ਕਿਹਾ ਕਿ ਪਿਆਰ “ਇੱਕ ਦੂਸਰੇ ਦੀ ਖੁਸ਼ੀ ਨਾਲ ਖੁਸ਼ ਹੋਣਾ ਹੈ।”
ਮੇਹਰ ਬਾਬੇ ਨੇ ਦੱਸਿਆ ਕਿ ਪਿਆਰ ਵਿੱਚ “ਏਕਤਾ ਦੀ ਭਾਵਨਾ” ਹੈ।
ਜੀਵ-ਵਿਗਿਆਨੀ ਜੇਰੇਮੀ ਗ੍ਰਿਫੀਥ ਪਿਆਰ ਨੂੰ “ਬਿਨਾਂ ਸ਼ਰਤ ਨਿਰਸਵਾਰਥ” ਵਜੋਂ ਪਰਿਭਾਸ਼ਿਤ ਕਰਦਾ ਹੈ।
“ਸੱਚਾ ਪਿਆਰ ਸਾਰੇ ਜੀਵਾਂ ਦੀ ਖੁਸ਼ੀ ਨੂੰ ਨਿਰਪੱਖਤਾ ਨਾਲ ਬਣਾਈ ਰੱਖਣ ਦੀ ਇੱਛਾ ਹੈ, ਚਾਹੇ ਅਸੀਂ ਉਨ੍ਹਾਂ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ।” – ਯੋਂਗਡਜ਼ਿਨ ਲਿੰਗ ਰਿਨਪੋਚੇ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਪਿਆਰ {ਪ੍ਰੇਮ, ਮੁਹੱਬਤ, ਪਯਾਰ, ਪ੍ਰਿਯਤਾ ਦਾ ਨਾਮ ਹੈ। ਪਿਆਰ ਦਾ ਭਾਵ। ਸਨੇਹ} ‘ਪ੍ਰੇਮ ਕੇ ਸਰ ਲਾਗੇ ਤਨ ਭੀਤਰਿ।’ ‘ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ।’
ਮੁਹੱਬਤ- ‘ਦਿਲਹੁ ਮੁਹਬਤਿ ਜਿਨ੍ਹ, ਸੇਈ ਸਚਿਆ॥” (ਬਾਬਾ ਫ਼ਰੀਦ),
‘ਮੂਹਬਤੈ ਮਨਿ ਤਨਿ ਬਸੈ…॥’ (ਤਿਲੰਗ ਮ ੫)} ਆਦਿ ਗੁਰਬਾਣੀ ਤੁਕਾਂ ਨਾਲ ਪ੍ਰਭਾਸ਼ਿਤ ਕੀਤਾ ਹੈ।
ਪ੍ਰੋæ. ਕਿਰਪਾਲ ਸਿੰਘ ਕਜ਼ਾਕ ਪਿਆਰ ਨੂੰ ਪ੍ਰੇਮ, ਨਿਹੁੰ, ਮੁਹੱਬਤ, ਪ੍ਰੀਤ ਜਿਹੇ ਸ਼ਬਦਾਂ ਨਾਲ ਦਰਸਾਉਂਦੇ ਹਨ।
ਡਾ. ਹਰਭਜਨ ਸਿੰਘ ‘ਸ੍ਰੀ ਗੁਰੂ ਗ੍ਰੰਥ ਕੋਸ਼’ ਵਿੱਚ ਪਿਆਰ ਨੂੰ ਪ੍ਰਭਾਸ਼ਿਤ ਕਰਦਿਆਂ ਲਿਖਦੇ ਹਨ, “ਪਿਆਰ ਨੂੰ ਸੰਸਕ੍ਰਿਤ ਵਿੱਚ ਪ੍ਰਿਯਮੑ ਨਾਲ ਦਰਸਾਇਆ ਗਿਆ ਹੈ: ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ।”
ਅੰਗਰੇਜ਼ੀ ਦੇ ਇੱਕ ਲੇਖਕ ਅਨੁਸਾਰ,
“Lੋਵੲ ੲਨਚੋਮਪਅਸਸੲਸ ਅ ਰਅਨਗੲ ੋਾ ਸਟਰੋਨਗ ਅਨਦ ਪੋਸਟਿਵਿੲ ੲਮੋਟiੋਨਅਲ ਅਨਦ ਮੲਨਟਅਲ ਸਟਅਟੲਸ, ਾਰੋਮ ਟਹੲ ਮੋਸਟ ਸੁਬਲਮਿੲ ਵਰਿਟੁੲ ੋਰ ਗੋੋਦ ਹਅਬਟਿ, ਟਹੲ ਦੲੲਪੲਸਟ ਨਿਟੲਰਪੲਰਸੋਨਅਲ ਆਾੲਚਟiੋਨ, ਟੋ ਟਹੲ ਸਮਿਪਲੲਸਟ ਪਲੲਅਸੁਰੲ।”
ਇੱਕ ਲੇਖਕ ਦਾ ਮੱਤ ਹੈ ਕਿ “ਪਿਆਰ ਜਾਂ ਪ੍ਰੇਮ ਸਹਿਚਾਰ ਦੀ ਇੱਕ ਬੁਨਿਆਦੀ ਜੈਵਿਕ ਸ਼ਰਤ ਉੱਤੇ ਆਧਾਰਤ ਮੂਲ ਮਾਨਵੀ ਵਲਵਲਾ ਹੈ, ਜਿਸ ਲਈ ਹਰੇਕ ਬੋਲੀ ਵਿੱਚ ਕਈ-ਕਈ ਸ਼ਬਦ ਵਰਤੇ ਜਾਂਦੇ ਹਨ। ਹਿੰਦ ਉੱਪ ਮਹਾਂਦੀਪ ਵਿੱਚ ਸਭ ਤੋਂ ਵਧੇਰੇ ਪ੍ਰਚਲਿਤ ਹਿੰਦੁਸਤਾਨੀ ਸ਼ਬਦ ਮੁਹੱਬਤ ਹੈ। ਇਸ ਦਾ ਆਧਾਰ ਅਰਬੀ ਸ਼ਬਦ ‘ਹੁੱਬ’ ਹੈ। ਪਿਆਰ ਆਮ, ਕਿਸੇ ਵਿਸ਼ੇਸ਼ ਵਸਤੂ, ਸੰਕਲਪ, ਵਿਅਕਤੀ ਨਾਲ ਹੋ ਸਕਦਾ ਹੈ। ਇਹ ਮਾਮੂਲੀ ਹੋ ਸਕਦਾ ਹੈ ਅਤੇ ਗੰਭੀਰ ਵੀ। ਗੰਭੀਰ ਸਥਿਤੀ ਜਾਨ ਦੇਣ ਅਤੇ ਲੈਣ ਦੀ ਹੱਦ ਤੱਕ ਹੋ ਸਕਦੀ ਹੈ। ਅਧਿਆਤਮਿਕ ਕਵਿਤਾ ਵਿੱਚ ਦੈਵੀ ਪ੍ਰੇਮ ਹੁੰਦਾ ਹੈ ਅਤੇ ਕਿਸੇ ਖੇਤਰ ਵਿਸ਼ੇਸ਼ ਲਈ ਦੇਸ਼ ਪਿਆਰ।
ਅੰਗਰੇਜ਼ੀ ਸ਼ਬਦ “ਲਵ (ਲੋਵੲ)” ਵੀ ਅਨੇਕ ਭਾਵਨਾਵਾਂ, ਸਥਿਤੀਆਂ ਅਤੇ ਵਤੀਰਿਆਂ ਲਈ ਪ੍ਰਚਲਿਤ ਹੈ। ਇਸ ਵਿੱਚ ਭੋਜਨ ਦੇ ਅਨੰਦ ਤੋਂ ਲੈ ਕੇ ਦੋ ਪ੍ਰੇਮੀਆਂ ਦਰਮਿਆਨ ਇਸ਼ਕ ਤੱਕ ਸ਼ਾਮਲ ਹੈ। ਇਸ ਵਿੱਚ ਪੱਕੇ ਗੂੜ੍ਹੇ ਸਨੇਹ ਦਾ ਵਲਵਲਾ ਅਤੇ ਨਿਜੀ ਮੋਹ ਵੀ ਸ਼ਾਮਲ ਹੈ। ਇਹ ਮਨੁੱਖੀ ਮਿਹਰਬਾਨੀ, ਕਰੁਣਾਭਾਵ ਅਤੇ ਸਨੇਹ ਦੀ ਨੁਮਾਇੰਦਗੀ ਕਰਦੀ ਨੇਕੀ ਵੀ। “ਦੂਜੇ ਦੇ ਭਲੇ ਹਿਤ ਨਿਸ਼ਕਾਮ, ਵਫ਼ਾਦਾਰ ਅਤੇ ਸੁਹਿਰਦ ਸਰੋਕਾਰ ਹੋ ਸਕਦਾ ਹੈ ਅਤੇ ਇਹ ਦੂਸਰੇ ਮਨੁੱਖਾਂ, ਆਪਣੇ ਆਪੇ ਜਾਂ ਜਾਨਵਰਾਂ ਲਈ ਦਇਆ ਤੇ ਸਨੇਹ ਨਾਲ ਗੜੁੱਚ ਸ਼ੁਭਕਰਮ ਵੀ ਹੋ ਸਕਦੇ ਹਨ। ਪਿਆਰ ਅਸਲ ਵਿੱਚ ਇੱਕ ਅਜਿਹਾ ਅਨੁਭਵ ਹੈ, ਜਿਸ ਬਾਰੇ ਕੁਝ ਵੀ ਕਹਿ ਸਕਣਾ ਨਾਮੁਮਕਿਨ ਹੈ। ਇਹ ਉਹ ਅਹਿਸਾਸ ਹੈ, ਜੋ ਹਰ ਇੱਕ ਲਈ ਵੱਖਰਾ ਹੈ। ਇਸਨੂੰ ਸ਼ਬਦਾਂ ਵਿੱਚ ਪਰੋਇਆ ਨਹੀਂ ਜਾ ਸਕਦਾ।”
ਲੇਖਿਕਾ ਸੁਖਦੀਪ ਕੌਰ ਕਹਿੰਦੀ ਹੈ ਕਿ “ਕਿੰਨਾ ਛੋਟਾ ਸ਼ਬਦ ਆ ਪਿਆਰ, ਪਰ ਇਸ ਸ਼ਬਦ `ਚ ਸਾਰੀ ਦੁਨੀਆ ਸਮਾਈ ਹੋਈ ਹੈ। ਪਿਆਰ ਲਗਪਗ ਹਰੇਕ ਰਿਸ਼ਤੇ `ਚ ਹੁੰਦਾ ਹੈ ਭਾਵੇਂ ਉਹ ਰਿਸ਼ਤਾ ਮਾਂ-ਬਾਪ ਨਾਲ ਹੋਵੇ, ਭੈਣ-ਭਾਈ ਦਾ ਹੋਵੇ ਜਾਂ ਫੇਰ ਰਿਸ਼ਤੇਦਾਰ, ਕਿਸੇ ਦੋਸਤ ਮਿੱਤਰ ਦਾ ਹੋਵੇ। ਪਿਆਰ ਦਾ ਕੋਈ ਮਤਲਬ ਨਹੀਂ ਹੁੰਦਾ ਤੇ ਜਿੱਥੇ ਵੀ ਪਿਆਰ ਦਾ ਮਤਲਬ ਬਣ ਜਾਂਦਾ ਹੈ, ਉਥੇ ਪਿਆਰ ਨਹੀ ਹੁੰਦਾ।”
ਪਰਵੀਨ ਕੌਰ ਸਿੱਧੂ ਪਿਆਰ ਬਾਰੇ ਕਹਿੰਦੀ ਹੈ ਕਿ “ਪਿਆਰ ਇੱਕ ਸੱਚਾ-ਸੁੱਚਾ ਅਹਿਸਾਸ ਹੈ, ਚੁੱਪ-ਚੁਪੀਤੇ ਕਿਸੇ ਤੋਂ ਕੁਰਬਾਨ ਹੋ ਜਾਣ ਲਈ, ਕਿਸੇ ਦੀਆਂ ਖੁਸ਼ੀਆਂ ਨੂੰ ਪੂਰਾ ਕਰਨ ਲਈ, ਕਿਸੇ ਨੂੰ ਇੱਕ ਪਲ਼ ਤੱਕਣ ਲਈ ਅਤੇ ਉਸ ਨੂੰ ਵੇਖਣ ਲਈ ਜਦੋਂ ਦਿਲ ਵਿੱਚ ਚਾਹ ਹੋਵੇ ਤਾਂ ਉਹ ਪਿਆਰ ਹੀ ਹੁੰਦਾ ਹੈ।”
ਜਸਵਿੰਦਰ ਕੌਰ ਅਨੁਸਾਰ, “ਪਿਆਰ ਇੱਕ ਅਜਿਹਾ ਸ਼ਬਦ ਹੈ, ਜੋ ਅਨੇਕਾਂ ਹੀ ਰਿਸ਼ਤਿਆਂ, ਭਾਵਨਾਵਾਂ ਅਤੇ ਪ੍ਰਤੀਕਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਜੇਕਰ ਸ਼ਬਦੀ ਅਰਥਾਂ ਦੇ ਆਧਾਰ `ਤੇ ਦੇਖੀਏ ਤਾਂ ਪਿਆਰ, ਮੁਹੱਬਤ, ਲਵ ਇੱਕ ਮਾਨਵੀ ਵਲਵਲਾ ਹੈ ਅਤੇ ਇਹ ਕਿਸੇ ਵੀ ਵਸਤੂ ਸੰਕਲਪ ਜਾਂ ਵਿਅਕਤੀ ਨਾਲ ਹੋ ਸਕਦਾ ਹੈ। ਪਿਆਰ ਇੱਕ ਗੂੜ੍ਹੀ ਸਾਂਝ ਅਤੇ ਨਿੱਜੀ ਮੋਹ ਦਾ ਸੁਮੇਲ ਹੈ।”
ਪਿਆਰ ਸ਼ਬਦ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਇੱਕ ਸ਼ਾਇਰ ਲਿਖਦਾ ਹੈ:
“ਹਮ ਯੂੰ ਹੀ ਨਹੀਂ ਪਿਆਰ, ਪਿਆਰ, ਪਿਆਰ, ਕੁਰਲਾਤੇ ਹੈਂ,
ਇਸ ਪਿਆਰ ਕੇ ਕਾਰਨ ਹੀ ਹਮ
ਇਨਸਾਨ ਬਨ ਜਾਤੇ ਹੈਂ, ਹਮ ਇਨਸਾਨ ਬਨ ਜਾਤੇ ਹੈਂ…।”
ਪਿਆਰ ਲਈ ਫ਼ਾਰਸੀ ਸ਼ਬਦ ਇਸ਼ਕ ਹੈ, ਜੋ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ, ਹਾਲਾਂਕਿ ਬਹੁਤੇ ਵਿਅਕਤੀਆਂ ਦੁਆਰਾ ਆਪਸੀ ਪਿਆਰ ਲਈ ਇੱਕ ਸ਼ਬਦ ਨਹੀਂ ਸਮਝਿਆ ਜਾਂਦਾ, ਆਮ ਤੌਰ `ਤੇ ਪਸੰਦ ਲਈ ਵਰਤਿਆ ਜਾਂਦਾ ਹੈ। ਫ਼ਾਰਸੀ ਸੱਭਿਆਚਾਰ ਵਿੱਚ ਸਭ ਕੁਝ ਪਿਆਰ ਨਾਲ ਘਿਰਿਆ ਹੋਇਆ ਹੈ ਅਤੇ ਸਭ ਪਿਆਰ ਲਈ ਹੈ, ਪਿਆਰ ਕਰਨ ਵਾਲੇ ਦੋਸਤ ਅਤੇ ਪਰਿਵਾਰ, ਪਤੀ ਤੇ ਪਤਨੀ ਤੋਂ ਸ਼ੁਰੂ ਹੁੰਦਾ ਹੈ ਤੇ ਅੰਤ ਵਿੱਚ ਬ੍ਰਹਮ ਪਿਆਰ ਤੱਕ ਪਹੁੰਚਣਾ ਹੈ, ਜੋ ਜੀਵਨ ਦਾ ਅੰਤਿਮ ਟੀਚਾ ਹੈ।
ਗੁਰਬਾਣੀ ਵਿੱਚ ਵੀ ਪਿਆਰ ਵਿੱਚ ਆਪਾਂ ਵਾਰਨ ਜਾਂ ਸਮਰਪਣ ਕਰਨ ਦੀ ਪ੍ਰੋੜਤਾ ਕੀਤੀ ਗਈ ਹੈ, ਚਾਹੇ ਗੁਰਮਤਿ ਅਨੁਸਾਰ ਇਹ ਪਿਆਰ ਅਕਾਲ ਪੁਰਖ, ਵਾਹਿਗੁਰੂ, ਪਰਮਾਤਮਾ ਜਾਂ ਗੁਰੂ ਨਾਲ ਪਾਉਣ/ਨਿਭਾਉਣ ਦੀ ਗੱਲ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਅਧਿਆਤਮਕ ਪਿਆਰ ਦੇ ਇਸ ਰਸਤੇ `ਤੇ ਪੈਰ ਧਰਨ ਲਈ ਬਿਨਾ ਝਿਜਕ ਆਪਾ ਸੌਂਪਣਾ ਪੈਂਦਾ ਹੈ। ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਲਈ ਗੁਰੂ ਨਾਲ ਪਿਆਰ ਦਾ ਦਆਵਾ ਤਾਂ ਬਹੁਤ ਕਰਦੇ ਹਨ, ਪਰ ਗੁਰੂ ਨੂੰ ਆਪਾ ਸਮਰਪਣ ਕੋਈ ਵਿਰਲਾ ਹੀ ਕਰਦਾ ਹੈ। ਗੁਰੂ ਨੂੰ ਆਪਾ ਸਮਰਪਣ ਤੋਂ ਭਾਵ ਮਨਮੱਤ ਨੂੰ ਛੱਡ ਕੇ ਗੁਰਮਤਿ ਨੂੰ ਪੂਰਨ ਤੌਰ `ਤੇ ਸਵੀਕਾਰ ਕਰਨਾ ਹੈ।
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥ (ਪੰਨਾ 83)
ਜਿਸ (ਪਿਆਰੇ) ਨਾਲ ਪਿਆਰ ਹੋਵੇ, ਉਸ ਅੱਗੇ ਮਰਨਾ ਪੈਂਦਾ ਹੈ ਭਾਵ ਉਸ ਨੂੰ ਆਪਾ ਸੌਂਪਣਾ ਪੈਂਦਾ ਹੈ।
ਗੁਰਮਤਿ ਵਿੱਚ ਪਿਆਰ ਦਾ ਅਰਥ ਹੈ- “ਕਿਸੇ ਲਈ ਕੋਈ ਵੀ ਮਾੜਾ ਵਿਚਾਰ ਜਾਂ ਖਿਆਲ ਮਨ ਵਿੱਚ ਪੈਦਾ ਨਾ ਹੋਣਾ। ਜੇਕਰ ਸਾਡੇ ਦਿਲ ਵਿੱਚ ਕਿਸੇ ਲਈ ਮਾੜੇ ਵਿਚਾਰ ਜਾਂ ਸਾੜਾ ਹੈ ਤਾਂ ਗੁਰਮਤਿ ਅਨੁਸਾਰ ਉਸਨੂੰ ਪਿਆਰ ਦੀ ਸੰਗਿਆ ਨਹੀਂ ਦਿੱਤੀ ਜਾ ਸਕਦੀ, ਉੱਥੇ ਸਾਡਾ ਸਵਾਰਥੀਪੁਣਾ ਜ਼ਾਹਰ ਹੁੰਦਾ ਹੈ। ਜੋ ਗੁਣ ਸਾਨੂੰ ਕਿਸੇ ਇਨਸਾਨ ਵਿੱਚ ਚੰਗੇ ਲੱਗਦੇ ਹਨ, ਸਾਡੀ ਸੋਚ ਮੁਤਾਬਿਕ ਅਸੀਂ ਉਸਨੂੰ ਚੰਗਾ ਸਮਝਦੇ ਹਾਂ, ਇਹ ਪਿਆਰ ਹੈ, ਇਸੇ ਕਰਕੇ ਗੁਰਬਾਣੀ ਵਿੱਚ ਲਿਖਿਆ ਹੈ: “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥”
ਈਸ਼ਵਰ ਨਾਲ ਅਟੁੱਟ ਮੁਹੱਬਤ ਦਾ ਜ਼ਿਕਰ ਕਰਦਿਆਂ ਗੁਰਬਾਣੀ ਪ੍ਰੋੜਤਾ ਕਰਦੀ ਹੈ:
ਜਿਸ ਨੋ ਪ੍ਰੇਮੁ ਮੰਨਿ ਵਸਾਏ॥
ਸਾਚੈ ਸਬਦਿ ਸਹਜਿ ਸੁਭਾਏ॥
ਏਹਾ ਵੇਦਨ ਸੋਈ ਜਾਣੈ
ਅਵਰੁ ਕਿ ਜਾਣੈ ਕਾਰੀ ਜੀਉ॥
ਹੇ ਭਾਈ! ਪਰਮਾਤਮਾ ਆਪ (ਜੀਵ ਨੂੰ ਆਪਣੇ ਚਰਨਾਂ ਨਾਲ) ਜੋੜਦਾ ਹੈ, ਆਪ ਹੀ ਮਿਲਾਂਦਾ ਹੈ। (ਜੀਵ ਦੇ ਹਿਰਦੇ ਵਿਚ) ਆਪਣਾ ਪਿਆਰ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ। ਹੇ ਪ੍ਰਭੂ! (ਤੇਰੇ) ਪਿਆਰ ਦੀ ਕਦਰ (ਭੀ) ਉਹੀ ਜੀਵ ਜਾਣ ਸਕਦਾ ਹੈ, ਜਿਸ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ।
ਪਿਆਰ ਦੋ ਰੂਹਾਂ ਦੇ ਆਪਸੀ ਰਿਸ਼ਤੇ ਨੂੰ ਜੋੜ ਕੇ ਰੱਖਣ ਦੀ ਅਹਿਮ ਭੂਮਿਕਾ ਅਦਾ ਕਰਦਾ ਹੈ।
“ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥” ਦਾ ਭਾਵ ਅਰਥ ਵੀ ਇਹੋ ਸੱਚ ਕਹਿ ਰਿਹਾ ਹੈ ਕਿ ਸਾਰੇ ਸੁਣੋ, ਜਿਸ ਨੇ ਰੱਬ ਨਾਲ ਪਿਆਰ ਕਰ ਲਿਆ, ਉਸ ਨੇ ਰੱਬ ਨੂੰ ਪਾ ਲਿਆ ਹੈ।
ਬਾਬਾ ਸ਼ੇਖ ਫਰੀਦ ਜੀ ਵੀ ਲੱਖ ਔਕੜਾਂ ਭਰੇ ਰਸਤਿਆਂ `ਤੇ ਤੁਰਨ ਲਈ ਜ਼ਿਕਰ ਕਰਦਿਆਂ ਖ਼ੁਦਾ ਨਾਲ ਪਿਆਰ, ਲਗਾਅ, ਸਨੇਹ ਪ੍ਰੀਤ ਦੀ ਗੰਢ ਪੀਢੀ ਰੱਖਣ ਦਾ ਸੁਨੇਹਾ ਦਿੰਦੇ ਹਨ:
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥
ਚਲਾ ਤਾ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥
ਸੰਸਾਰਿਕ ਪ੍ਰਤਿਕਿਰਿਆ: ਮਾਵਾਂ ਦਾ ਆਪਣੇ ਬੱਚਿਆਂ ਪ੍ਰਤੀ ਸਨੇਹ, ਸਾਂਝ ਅਤੇ ਸਾਂਭ-ਸੰਭਾਲ ਪਿਆਰ ਦਾ ਹੀ ਸਿੱਟਾ ਹੈ। ਇਹ ਮਨੁੱਖ, ਜਾਨਵਰ, ਪੰਛੀ, ਜੀਵ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ। ਆਪਣੀ ਜਾਨ `ਤੇ ਖੇਡ ਕੇ ਵੀ ਮਾਪੇ ਆਪਣੇ ਬੱਚਿਆਂ ਨੂੰ ਤੱਤੀ `ਵਾ ਨਹੀਂ ਲੱਗਣ ਦਿੰਦੇ। ਇਹ ਪਿਆਰ ਦਾ ਹੀ ਇੱਕ ਰੂਪ ਕਿਹਾ ਜਾ ਸਕਦਾ ਹੈ। ਪੰਛੀ ਆਪਣੇ ਮੂੰਹ `ਚੋਂ ਕੱਢ ਕੇ ਖਾਣਾ ਆਪਣੇ ਬੱਚਿਆਂ ਨੂੰ ਖਵਾਉਂਦੇ ਹਨ, ਮਾਵਾਂ ਜਦੋਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ ਤਾਂ ਇੱਕ ਰਾਹਤ ਭਰੇ ਪਿਆਰ ਜਿਹੇ ਸਕੂਨ ਦਾ ਅਹਿਸਾਸ ਮਹਿਸੂਸ ਕਰਦੀਆਂ ਹਨ। ਲੱਖਾਂ ਮੀਲਾਂ ਦੂਰ ਆਪਣੇ ਬੱਚੇ ਛੱਡ ਕੇ ਆਈਆਂ ਕੂੰਜਾਂ ਬੱਚਿਆਂ ਦੇ ਪਿਆਰ `ਚ ਹਮੇਸ਼ਾ ਭਿੱਜੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਸੁਖਦ ਦਾ ਅਹਿਸਾਸ ਕਬੂਲਦੀਆਂ ਹਨ। ਇਹ ਰੂਹਾਨੀਅਤ ਪਿਆਰ ਦਾ ਹੀ ਸਬੂਤ ਮੰਨਣਾ ਪਵੇਗਾ। ਭੈਣ ਭਾਈ ਦਾ ਆਪਸੀ, ਬੱਚਿਆਂ ਦਾ ਮਾਪਿਆਂ ਨਾਲ, ਰਿਸ਼ਤਿਆਂ ਨਾਲ, ਭਾਈਚਾਰੇ ਨਾਲ, ਬਨਸਪਤੀ, ਜਾਨਵਰਾਂ, ਕੁਦਰਤ, ਵਾਤਾਵਰਨ ਨਾਲ ਸਾਂਝ ਜਾਂ ਲਗਾਅ ਨੂੰ ਪਿਆਰ ਕਹਿਣ ਤੋਂ ਕਿਨਾਰਾਕਸ਼ੀ ਨਹੀਂ।
ਕਹਿੰਦੇ ਹਨ ਕਿ ਕੱਛੂਕੁੰਮੀ ਪਾਣੀ ਤੋਂ ਬਾਹਰ ਰੇਤ ਵਿੱਚ ਆਂਡੇ ਦੇ ਕੇ ਪਾਣੀ ਵਿੱਚ ਰਹਿੰਦਿਆਂ ਆਤਮਿਕ ਤੌਰ `ਤੇ ਉਨ੍ਹਾਂ ਨਾਲ ਜੁੜੀ ਰਹਿੰਦੀ ਹੈ, ਪਰ ਜਦੋਂ ਆਂਡਿਆਂ `ਚੋਂ ਬੱਚੇ ਨਿਕਲ ਆਉਂਦੇ ਹਨ ਤਾਂ ਉਹ ਆਪ ਮੁਹਾਰੇ ਆਪਣੀ ਮਾਂ ਵੱਲ ਹੀ ਆਕ੍ਰਸ਼ਿਤ ਹੁੰਦੇ ਆਉਂਦੇ ਹਨ, ਇਹ ਪਿਆਰ ਦੀ ਖਿੱਚ ਦਾ ਹੀ ਨਤੀਜਾ ਹੈ।
ਕਿਸੇ ਰੂਹ, ਦਿਲ ਜਾਂ ਆਤਮਾ ਨੂੰ ਇੱਕ ਦੂਜੇ ਵੱਲ ਖਿੱਚਣ ਵਾਲੀ ਅਸੀਮ ਸ਼ਕਤੀ ਨੂੰ ਮੁਹੱਬਤ ਹੀ ਹੋ ਸਕਦੀ ਹੈ। ਕਿਸੇ ਲੇਖਕ ਨੇ ਮੁਹੱਬਤ ਦਾ ਪ੍ਰਗਟਾਵਾ ਕਰਦਿਆਂ ਕਿਆ ਖੂਬ ਲਿਖਿਆ ਹੈ:
ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ,
ਤੇਰਾ ਮਜਬੂਰ ਕਰ ਦੇਣਾ… ਮੇਰਾ ਮਜਬੂਰ ਹੋ ਜਾਣਾ।
ਇਸੇ ਤਰ੍ਹਾਂ ਸੱਜਰੀ ਸਵੇਰ ਦੇ ਸਮੇਂ ਬੂਟਿਆਂ ਦੇ ਪੱਤਿਆਂ `ਤੇ ਪਈ ਮੋਤੀਆਂ ਵਰਗੇ ਤ੍ਰੇਲ ਦੇ ਤੁਪਕਿਆਂ ਦੀ ਠੰਡਕ ਵਰਗੇ ਅਹਿਸਾਸ ਨੂੰ ਪ੍ਰਗਟਾਉਂਦਾ ਪਿਆਰ ਦੇ ਬੰਧਨ `ਚ ਬੱਝਿਆ ਕਿਸੇ ਦਿਲਦਾਰ ਦਾ ਦਿਲ ਕਹਿ ਉੱਠਦਾ ਹੈ:
ਜ਼ਿਆਦਾ ਨਹੀਂ ਬਸ ਇੰਨੀ ਕੁ ਮੁਹੱਬਤ ਆ ਤੇਰੇ ਨਾਲ,
ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਆ ਤੂੰ।
ਪਿਆਰ ਤਿਆਗ ਹੈ, ਪਿਆਰ ਇਬਾਦਤ ਹੈ, ਪਿਆਰ ਸੱਚਾ ਇਸ਼ਕ ਹੈ। ਦੋ ਦਿਲਾਂ ਦੇ ਸਾਰਥਕ ਜੋੜ ਨੂੰ ਦੱਸਦਾ ਸ਼ਾਇਰ ਲਿਖਦਾ ਹੈ:
ਜ਼ਿਕਰ ਅੱਲਾ ਦਾ ਤੇ ਗੱਲ ਦਿਲਦਾਰ ਦੀ ਹੋਵੇ
ਸੱਜਦਾ ਅੱਲਾ ਨੂੰ ਤੇ ਰਸਮ ਪਿਆਰ ਦੀ ਹੋਵੇ
ਇਨ੍ਹਾਂ ਆਸ਼ਕਾਂ ਦੇ ਮਹਜ਼ਬ ਦੀ ਕੀ ਗੱਲ ਕਰੀਏ
ਇਬਾਦਤ ਰੱਬ ਦੀ ਤੇ ਸੂਰਤ ਯਾਰ ਦੀ ਹੋਵੇ…।
ਹਿੰਦੀ ਦਾ ਇੱਕ ਲੇਖਕ ਪਿਆਰ ਦੀਆਂ ਕਦਮ ਦਰ ਕੁਝ ਪੌੜੀਆਂ ਦਾ ਕ੍ਰਮਵਾਰ ਜ਼ਿਕਰ ਕਰਦਿਆਂ ਪ੍ਰੇਮ ਹੋਣ ਦੇ ਸੱਤ ਪੜਾਅ ਲਿਖਦਾ ਹੈ: ਪਹਿਲਾ ਆਕ੍ਰਸਣ, ਦੂਜਾ ਖਿਆਲ, ਤੀਸਰਾ ਮਿਲਣ ਦੀ ਚਾਹਤ, ਚੌਥਾ ਸਾਥ ਰਹਿਣ ਦੀ ਚਾਹਤ, ਪੰਜਵਾਂ ਮਿਲਣ ਤੇ ਗੱਲ ਕਰਨ ਦੀ ਕੋਸ਼ਿਸ਼ ਕਰਨਾ, ਛੇਵਾਂ ਮਿਲ ਕੇ ਇਜ਼ਹਾਰ ਕਰਨਾ, ਸੱਤਵਾਂ ਸਾਥ ਜ਼ਿੰਦਗੀ ਜੀਣ ਦਾ ਯਤਨ ਕਰਨਾ ਅਤੇ ਅੰਤ `ਚ ਜੀਵਨ ਸਾਥੀ ਬਣ ਜਾਣਾ।
ਸਾਡੇ ਤਿਉਹਾਰ, ਮੇਲੇ, ਸਮਾਜਿਕ, ਪਰਿਵਾਰਕ ਅਤੇ ਸੱਭਿਆਚਾਰਕ ਰਸਮਾਂ ਭਾਈਚਾਰਕ ਸਾਂਝ ਦੀ ਮੁਹੱਬਤ ਦੀ ਮਿਸਾਲ ਹਨ।
ਰਹੀਮ ਜੀ ਵੀ ਆਪਣੇ ਦੋਹਿਆਂ ਵਿੱਚ ਪਿਆਰ/ਪ੍ਰੇਮ ਦੀ ਗਵਾਹੀ ਦਿੰਦਿਆਂ ਲਿਖਦੇ ਹਨ:
ਰਹਿਮਨ ਧਾਗਾ ਪ੍ਰੇਮ ਕਾ, ਮਤ ਤੋੜੋ ਚਟਕਾਯ ।
ਟੂਟੇ ਸੇ ਫਿਰ ਨ ਜੁੜੇ, ਜੁੜੇ ਗਾਂਠ ਪਰਿ ਜਾਯ ॥
ਇਸ ਜਨਮ ਵਿੱਚ ਮਿਲੇ ਇਹ ਸੰਸਾਰਿਕ ਰਿਸ਼ਤੇ ਅਗਲੇ ਜਨਮ ਵਿੱਚ ਸਾਡੇ ਨਹੀਂ ਹੋਣਗੇ। ਸੋ ਕੁਦਰਤਿ ਅਤੇ ਕਾਇਨਾਤ ਨਾਲ ਪਿਆਰ ਕਰਦਿਆਂ ਪਰਿਵਾਰਕ ਰਿਸ਼ਤਿਆਂ ਦੀ ਕਦਰ ਕਰੋ, ਇੱਜ਼ਤ ਦਿਓ, ਪਿਆਰ ਕਰੋ, ਸਤਿਕਾਰ ਵੰਡੋ। ਗੁਰੂਆਂ, ਪੀਰਾਂ, ਪੈਗੰਬਰਾਂ ਦੇ ਮੁਹੱਬਤੀ ਸੁਨੇਹੇ ਤੇ ਅਮਲ ਕਰਕੇ ਮਾਨਵਤਾਵਾਦੀ ਬਣੀਏ, ਪਿਆਰ ਦੀ ਖੁਸ਼ਬੋਈ ਫੈਲਾਈਏ।
ਅੰਤ ਵਿੱਚ ਰਿਸ਼ਤਿਆਂ ਦੇ ਪਿਆਰ ਦੀ ਗੱਲ ਕਰਦੇ ਕਿਸੇ ਸ਼ਾਇਰ ਨੇ ਖੂਬ ਲਿਖਿਆ ਹੈ:
ਮਾਂ ਦਾ ਪਿਆਰ ਸਾਡੇ ਸਭ ਲਈ ਅਮੁੱਲ ਹੈ
ਭੈਣ ਭਾਈ ਕਰਦੇ ਤਾਂ ਦੱਸੋ ਕੀਹਦੇ ਤੁੱਲ ਹੈ
ਪਤੀ ਪਤਨੀ `ਚ ਪਿਆਰ ਸੁੱਖਾਂ ਵਾਲਾ ਪੰਧ ਏ
ਭਾਈਆਂ `ਚ ਪਿਆਰ ਇੱਕ ਵੱਖਰਾ ਆਨੰਦ ਏ
ਖ਼ੁਸ਼ ਰਹਿਣਾ ਜ਼ਿੰਦਗੀ `ਚ ਸੁੱਖਾਂ ਵਾਲਾ ਬੀਜ ਹੈ
ਪਿਆਰ ਜ਼ਿੰਦਗੀ ਦੀ ਖੂਬਸੂਰਤ ਚੀਜ਼ ਹੈ।
