ਭਾਰਤੀ ਨਿਊਜ਼ ਚੈਨਲਾਂ ਦਾ ਗੁਆਚਦਾ ਭਰੋਸਾ, ਦਰਸ਼ਕ ਅਤੇ ਭਵਿੱਖ

ਖਬਰਾਂ

*3 ਸਾਲਾਂ ਵਿੱਚ 50 ਨਿਊਜ਼ ਚੈਨਲਾਂ ਨੇ ਲਾਇਸੈਂਸ ਸਰੈਂਡਰ ਕੀਤੇ
ਪਵਨ ਸਿੰਘ
ਇੱਕ ਸਮਾਂ ਸੀ ਜਦੋਂ ਟੈਲੀਵਿਜ਼ਨ ਨਿਊਜ਼ ਚੈਨਲ ਹਰ ਘਰ ਦੀ ਲੋੜ ਮੰਨੇ ਜਾਂਦੇ ਸਨ। ਸਵੇਰੇ ਦੀ ਖ਼ਬਰ ਤੋਂ ਲੈ ਕੇ ਰਾਤ ਦੀ ਡਿਬੇਟ ਤੱਕ ਲੋਕ ਟੀ.ਵੀ. ਅੱਗੇ ਬੈਠੇ ਰਹਿੰਦੇ ਸਨ; ਪਰ ਅੱਜ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਨਿਊਜ਼ ਚੈਨਲਾਂ ਨੂੰ ਦਰਸ਼ਕ ਨਹੀਂ ਮਿਲ ਰਹੇ। ਬਹੁਤ ਸਾਰੇ ਦਰਸ਼ਕ ਤਾਂ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਸਾਲਾਂ ਤੋਂ ਕਿਸੇ ਨਿਊਜ਼ ਚੈਨਲ ਵੱਲ ਨਜ਼ਰ ਵੀ ਨਹੀਂ ਮਾਰੀ।

ਸਿਰਫ਼ 25 ਸਾਲਾਂ ਵਿੱਚ ਨਿਊਜ਼ ਚੈਨਲ ਆਪਣੀ ਭਰੋਸੇਯੋਗਤਾ ਅਤੇ ਵੱਡਾ ਦਰਸ਼ਕ ਵਰਗ ਗੁਆ ਬੈਠਣਗੇ; ਇਹ ਕਿਸੇ ਨੇ ਸੋਚਿਆ ਨਹੀਂ ਸੀ, ਪਰ ਅੱਜ ਇਹ ਹਕੀਕਤ ਬਣ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਿਊਜ਼ ਚੈਨਲ ਲੋਕ-ਮੁੱਦਿਆਂ ਤੋਂ ਦੂਰ ਹੋ ਗਏ ਹਨ ਅਤੇ ਪੂਰਾ ਦਿਨ ਫ਼ਿਰਕੂ ਅਤੇ ਬੇਮਤਲਬ ਬਹਿਸਾਂ ਨੂੰ ਹਵਾ ਦਿੰਦੇ ਰਹੇ ਹਨ। ਜਦੋਂ ਚੈਨਲ ਖੁੱਲ੍ਹ ਕੇ ਆਪਣਾ ਪੱਖ ਦਿਖਾਉਣ ਲੱਗ ਪੈਂਦੇ ਹਨ, ਤਾਂ ਉਹ ‘ਐਕਸਪੋਜ਼’ ਹੋ ਜਾਂਦੇ ਹਨ। ਕੁਦਰਤ ਦਾ ਨਿਯਮ ਹੈ; ਜੋ ਇੱਕ ਵਾਰ ਬੇਨਕਾਬ ਹੋ ਗਿਆ, ਉਹ ਹਾਸ਼ੀਏ ’ਤੇ ਚਲਾ ਜਾਂਦਾ ਹੈ।
ਇਸ ਦੀ ਇੱਕ ਮਿਸਾਲ ਹੈ, ਜਦੋਂ ਦਿੱਲੀ ਦੇ ਇੱਕ ਵੱਡੇ ਹਿੰਦੀ ਨਿਊਜ਼ ਚੈਨਲ ਨੂੰ ਇੱਕ ਵੱਡੇ ਉਦਯੋਗਪਤੀ ਨੇ ਖਰੀਦਿਆ। ਕੁਝ ਹੀ ਮਹੀਨਿਆਂ ਵਿੱਚ ਉਸ ਚੈਨਲ ਦਾ ਵੱਡਾ ਦਰਸ਼ਕ ਵਰਗ ਉਸ ਤੋਂ ਦੂਰ ਹੋ ਗਿਆ। ਕਾਰਨ ਸਾਫ਼ ਸੀ; ਚੈਨਲ ਚਲਾਉਣ ਵਾਲੇ ਲੋਕਾਂ ਤੋਂ ਦੂਰ ਹੋ ਗਏ ਅਤੇ ਲੋਕ ਉਨ੍ਹਾਂ ਤੋਂ। ਚੈਨਲ ਤਾਂ ਖੋਲਿ੍ਹਆ ਜਾ ਸਕਦਾ ਹੈ, ਪਰ ਦਰਸ਼ਕ ਕਿਸੇ ਵੀ ਕੀਮਤ ’ਤੇ ਵਾਪਸ ਨਹੀਂ ਲਿਆਂਦੇ ਜਾ ਸਕਦੇ।
ਅੱਜ ਹਾਲਾਤ ਇਹ ਹਨ ਕਿ ਪਿਛਲੇ ਤਿੰਨ ਸਾਲਾਂ ਵਿੱਚ ਕਰੀਬ 50 ਟੀ.ਵੀ. ਚੈਨਲ ਆਪਣੇ ਬ੍ਰਾਡਕਾਸਟਿੰਗ ਲਾਇਸੰਸ ਸਰੈਂਡਰ ਕਰ ਚੁੱਕੇ ਹਨ। ਲਗਾਤਾਰ ਇੱਕੋ ਕਿਸਮ ਦੀਆਂ ਇਸ਼ਤਿਹਾਰੀ ਤੇ ਇੱਕ-ਪੱਖੀ ਖ਼ਬਰਾਂ ਦੇਖ ਕੇ ਦਰਸ਼ਕ ਉਕਤਾ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਡਿਜ਼ੀਟਲ ਤੇ ਓ.ਟੀ.ਟੀ. ਪਲੈਟਫਾਰਮਾਂ ਵੱਲ ਚਲੇ ਗਏ ਹਨ। ਇਸ ਨਾਲ ਉਨ੍ਹਾਂ ਦੀ ਆਮਦਨ ਘੱਟ ਹੋ ਗਈ ਹੈ, ਜਦਕਿ ਚੈਨਲਾਂ ਦੇ ਚਲਾਉਣ ਲਈ ਲਾਗਤ ਵਧਦੀ ਗਈ। ਘੱਟ ਦਰਸ਼ਕ-ਘੱਟ ਮਸ਼ਹੂਰੀਆਂ; ਇਹ ਚੈਨਲਾਂ ਲਈ ਘਾਤਕ ਸਾਬਤ ਹੋਇਆ।
ਡੀ.ਟੀ.ਐਚ. ਸੈਕਟਰ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਭਾਰਤ ਵਿੱਚ ਡੀ.ਟੀ.ਐਚ. ਗਾਹਕਾਂ ਦੀ ਗਿਣਤੀ 2019-20 ਵਿੱਚ 72 ਮਿਲੀਅਨ ਸੀ, ਜੋ 2024 ਤੱਕ ਘਟ ਕੇ 62 ਮਿਲੀਅਨ ਰਹਿ ਗਈ। ਇਹ ਅੰਕੜਾ ਦੱਸਦਾ ਹੈ ਕਿ ਲੋਕ ਟੀ.ਵੀ. ਤੋਂ ਦੂਰ ਹੁੰਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਝiੋSਟਅਰ, ਢੲੲ ਓਨਟੲਰਟਅਨਿਮੲਨਟ, ਓੲਨਅਦੁ ਠੲਲੲਵਸਿiੋਨ, ਠੜ ਠੋਦਅੇ ਂੲਟੱੋਰਕ, ਂਧਠੜ ਅਤੇ ੳਭਫ ਂੲਟੱੋਰਕ ਵਰਗੇ ਵੱਡੇ ਬ੍ਰਾਡਕਾਸਟਰਾਂ ਨੇ ਆਪਣੇ ਕਈ ਚੈਨਲਾਂ ਦੇ ਲਾਇਸੰਸ ਵਾਪਸ ਕਰ ਦਿੱਤੇ ਹਨ। ਸੋਨੀ ਪਿਕਚਰਜ਼ ਨੈੱਟਵਰਕ ਇੰਡੀਆ ਨੇ ਵੀ 26 ਡਾਊਨਲਿੰਕਿੰਗ ਪਰਮਿਸ਼ਨ ਸਰੈਂਡਰ ਕੀਤੀਆਂ ਹਨ। ੳਭਫ ਂੲੱਸ ੍ਹਧ ਉੱਚੀ ਲਾਗਤ ਕਾਰਨ ਬੰਦ ਹੋ ਗਿਆ ਅਤੇ ਂਧਠੜ ਨੇ ‘ਂਧਠੜ ਘੁਜਅਰਅਟi’ ਦਾ ਲਾਇਸੰਸ ਵਾਪਸ ਲੈ ਲਿਆ।
ਜੋ ਨਿਊਜ਼ ਚੈਨਲ ਕਦੇ ਧੜਾਧੜ ਪ੍ਰਦੇਸ਼ਿਕ ਚੈਨਲ ਖੋਲ੍ਹ ਰਹੇ ਸਨ, ਉਹ ਹੌਲੀ-ਹੌਲੀ ਬੰਦ ਹੁੰਦੇ ਚਲੇ ਗਏ। ਸਭ ਤੋਂ ਵੱਧ ਨੁਕਸਾਨ ਪ੍ਰਦੇਸ਼ਿਕ ਚੈਨਲਾਂ ਨੂੰ ਹੋਇਆ। ਇੱਕ ਪੱਤਰਕਾਰ ਨੇ 2016 ਵਿੱਚ ਕਿਹਾ ਸੀ ਕਿ ਇੱਕ ਦਿਨ ਲਾਲ ਕਿਲ੍ਹੇ ਦੇ ਪਿੱਛੇ ਬਾਜ਼ਾਰ ਵਿੱਚ ਨਿਊਜ਼ ਚੈਨਲਾਂ ਦੇ ਕੈਮਰੇ ਅਤੇ ਆਈ.ਡੀ. ਕਿੱਲੋ ਦੇ ਭਾਅ ਵਿਕਣਗੇ; ਅੱਜ ਉਹ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਹੈ।
ਜਿਹੜੇ ਚੈਨਲ ਅਜੇ ਵੀ ਚੱਲ ਰਹੇ ਹਨ, ਉਹ ਕਈ ਥਾਵਾਂ ’ਤੇ ਸਰਕਾਰੀ ਇਸ਼ਤਿਹਾਰਾਂ ਅਤੇ ਜਾਣਕਾਰੀ ਵਿਭਾਗਾਂ ਦੀ ‘ਵੈਂਟੀਲੇਟਰ ਸਹਾਇਤਾ’ ਉੱਤੇ ਟਿਕੇ ਹੋਏ ਹਨ। ਵੱਡੀਆਂ ਕੰਪਨੀਆਂ ਵੀ ਆਪਣਾ ਪਬਲਿਸਿਟੀ ਬਜਟ ਘਟਾ ਰਹੀਆਂ ਹਨ।
ਇਸਦੇ ਨਾਲ ਹੀ ਦਰਸ਼ਕ ਵੱਡੇ ਪੱਤਰਕਾਰਾਂ ਦੇ ਯੂਟਿਊਬ ਚੈਨਲਾਂ ਵੱਲ ਖਿੱਚੇ ਜਾ ਰਹੇ ਹਨ, ਜਿੱਥੇ ਬਿਨਾਂ ਸੈਂਸਰਸ਼ਿਪ ਦੇ ਗੱਲ ਹੁੰਦੀ ਹੈ, ਟਿੱਪਣੀਆਂ ਖੁੱਲ੍ਹੀਆਂ ਹਨ ਅਤੇ ਸਹਿਮਤੀ-ਅਸਹਿਮਤੀ ਜਤਾਈ ਜਾ ਸਕਦੀ ਹੈ। ਉੱਥੇ ਸ਼ਾਮ ਛੇ ਤੋਂ ਅੱਠ ਵਜੇ ਤੱਕ ਸਟੂਡੀਓ ਵਿੱਚ ਬੇਮਤਲਬ ਲੜਾਈਆਂ ਨਹੀਂ ਹੁੰਦੀਆਂ। ਮਨੋਰੰਜਨ ਲਈ ਓ.ਟੀ.ਟੀ. ਹਨ ਅਤੇ ਤੁਰੰਤ ਖ਼ਬਰਾਂ ਲਈ ਡਿਜ਼ੀਟਲ ਪਲੈਟਫਾਰਮ।
ਦਿਲਚਸਪ ਗੱਲ ਇਹ ਵੀ ਹੈ ਕਿ ਕੁਝ ਰਾਜ ਸਰਕਾਰਾਂ ਨੇ ਮਹਿੰਗੇ ਟੀ.ਵੀ. ਇਸ਼ਤਿਹਾਰਾਂ ਦੀ ਥਾਂ ਐਲ.ਈ.ਡੀ. ਵੈਨਾਂ ਰਾਹੀਂ ਪਿੰਡਾਂ ਅਤੇ ਕਸਬਿਆਂ ਤੱਕ ਸਿੱਧਾ ਸੰਦੇਸ਼ ਪਹੁੰਚਾਉਣ ਦਾ ਰਸਤਾ ਚੁਣਿਆ ਹੈ। ਘੱਟ ਖ਼ਰਚ ਅਤੇ ਸਿੱਧੀ ਕਨੈਕਟਿਵਿਟੀ ਵਾਲਾ ਇਹ ਮਾਡਲ ਤੇਜ਼ੀ ਨਾਲ ਪਾਪੂਲਰ ਹੋ ਰਿਹਾ ਹੈ।
ਭਾਰਤ ਵਿੱਚ ਨਿਊਜ਼ ਚੈਨਲਾਂ ਦੀ ਸ਼ੁਰੂਆਤ 1965 ਵਿੱਚ ਦੂਰਦਰਸ਼ਨ ਨਾਲ ਹੋਈ ਸੀ, ਜਦੋਂ ਪਹਿਲਾ ਪੰਜ ਮਿੰਟ ਦਾ ਬੁਲੇਟਿਨ ਪੜ੍ਹਿਆ ਗਿਆ। 1990 ਦੇ ਦਹਾਕੇ ਅਤੇ 2000 ਤੋਂ ਬਾਅਦ ਨਿਊਜ਼ ਚੈਨਲਾਂ ਦਾ ਜ਼ੋਰਦਾਰ ਫੈਲਾਅ ਹੋਇਆ। ਪਰ ਹੁਣ ਅਸੀਂ ‘ਸਰੈਂਡਰ ਯੁੱਗ’ ਵਿੱਚ ਦਾਖ਼ਲ ਹੁੰਦੇ ਦਿਖ ਰਹੇ ਹਾਂ।
ਨਿਊਜ਼ ਚੈਨਲਾਂ ਦੀ ਇਸ ਗਿਰਾਵਟ ਦਾ ਇੱਕ ਹੋਰ ਵੱਡਾ ਕਾਰਨ ਪੱਤਰਕਾਰਤਾ ਦੇ ਅੰਦਰੂਨੀ ਹਾਲਾਤ ਵੀ ਹਨ। ਪਿਛਲੇ ਦਸ ਸਾਲਾਂ ਵਿੱਚ ਨਿਊਜ਼ ਰੂਮਾਂ ਵਿੱਚ ਨੌਕਰੀ ਦੀ ਅਸੁਰੱਖਿਆ ਤੇਜ਼ੀ ਨਾਲ ਵਧੀ ਹੈ। ਹਜ਼ਾਰਾਂ ਪੱਤਰਕਾਰ ਨੌਕਰੀਆਂ ਗੁਆ ਚੁੱਕੇ ਹਨ ਜਾਂ ਘੱਟ ਤਨਖ਼ਾਹ ’ਤੇ ਕੰਮ ਕਰਨ ਲਈ ਮਜਬੂਰ ਹੋਏ ਹਨ। ਜਦੋਂ ਪੱਤਰਕਾਰ ਆਰਥਿਕ ਦਬਾਅ ਹੇਠ ਕੰਮ ਕਰਦਾ ਹੈ ਤਾਂ ਨਿਰਪੱਖ ਅਤੇ ਨਿਡਰ ਰਿਪੋਰਟਿੰਗ ਕਰਨਾ ਔਖਾ ਹੋ ਜਾਂਦਾ ਹੈ। ਇਸ ਦਾ ਸਿੱਧਾ ਅਸਰ ਖ਼ਬਰ ਦੀ ਗੁਣਵੱਤਾ ’ਤੇ ਪੈਂਦਾ ਹੈ, ਜੋ ਦਰਸ਼ਕ ਤੁਰੰਤ ਮਹਿਸੂਸ ਕਰ ਲੈਂਦੇ ਹਨ।
ਇਸਦੇ ਨਾਲ ਹੀ ਟੀ.ਆਰ.ਪੀ. ਦੀ ਦੌੜ ਨੇ ਨਿਊਜ਼ ਚੈਨਲਾਂ ਨੂੰ ਹੋਰ ਵੀ ਨੁਕਸਾਨ ਪਹੁੰਚਾਇਆ। ਗੰਭੀਰ ਸਮਾਜਿਕ, ਆਰਥਿਕ ਅਤੇ ਲੋਕ ਮੁੱਦੇ ਪਿੱਛੇ ਰਹਿ ਗਏ, ਜਦਕਿ ਰੌਲ਼ੇ-ਰੱਪੇ ਵਾਲੀਆਂ ਬਹਿਸਾਂ, ਡਰ ਤੇ ਨਫ਼ਰਤ ਫੈਲਾਉਂਦੇ ਮੁੱਦੇ ਮੁੱਖ ਖ਼ਬਰ ਬਣ ਗਏ। ਦਰਸ਼ਕਾਂ ਨੇ ਹੌਲੀ-ਹੌਲੀ ਇਹ ਸਮਝ ਲਿਆ ਕਿ ਇੱਥੇ ਜਾਣਕਾਰੀ ਘੱਟ ਅਤੇ ਸ਼ੋਰ ਵੱਧ ਹੈ। ਨਤੀਜਾ ਇਹ ਨਿਕਲਿਆ ਕਿ ਲੋਕਾਂ ਨੇ ਟੀ.ਵੀ. ਬੰਦ ਕਰਨਾ ਹੀ ਬਿਹਤਰ ਸਮਝਿਆ।
ਡਿਜ਼ੀਟਲ ਮੀਡੀਆ ਨੇ ਇਸ ਖਾਲੀਪਣ ਨੂੰ ਤੇਜ਼ੀ ਨਾਲ ਭਰਿਆ। ਅੱਜ ਨੌਜਵਾਨ ਦਰਸ਼ਕ ਖ਼ਬਰ ਸਵੇਰੇ ਅਖ਼ਬਾਰ ਜਾਂ ਰਾਤ ਦੇ ਬੁਲੇਟਿਨ ਤੋਂ ਨਹੀਂ, ਸਗੋਂ ਮੋਬਾਇਲ ਫ਼ੋਨ ’ਤੇ ਨੋਟੀਫਿਕੇਸ਼ਨ ਰਾਹੀਂ ਲੈਂਦਾ ਹੈ। ਸੋਸ਼ਲ ਮੀਡੀਆ, ਨਿਊਜ਼ ਐਪਸ ਅਤੇ ਯੂਟਿਊਬ ਚੈਨਲ ਤੁਰੰਤ ਜਾਣਕਾਰੀ ਦੇ ਰਹੇ ਹਨ। ਹਾਲਾਂਕਿ ਇੱਥੇ ਗਲਤ ਖ਼ਬਰਾਂ ਦਾ ਖ਼ਤਰਾ ਵੀ ਵੱਧ ਹੈ ਪਰ ਲੋਕ ਫਿਰ ਵੀ ਟੀ.ਵੀ. ਨਾਲੋਂ ਇਨ੍ਹਾਂ ਪਲੈਟਫਾਰਮਾਂ ਨੂੰ ਵੱਧ ਤਰਜੀਹ ਦੇ ਰਹੇ ਹਨ।
ਮੀਡੀਆ ਵਿਦਵਾਨਾਂ ਦਾ ਮੰਨਣਾ ਹੈ ਕਿ ਨਿਊਜ਼ ਚੈਨਲਾਂ ਲਈ ਅਜੇ ਵੀ ਵਾਪਸੀ ਦਾ ਰਸਤਾ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ। ਜੇ ਚੈਨਲ ਸੱਚੀ, ਸੰਤੁਲਿਤ ਅਤੇ ਲੋਕ-ਹਿਤੀ ਪੱਤਰਕਾਰਤਾ ਵੱਲ ਮੁੜਨ, ਜ਼ਮੀਨੀ ਮੁੱਦਿਆਂ ਨੂੰ ਥਾਂ ਦੇਣ ਅਤੇ ਦਰਸ਼ਕਾਂ ਨਾਲ ਸੰਵਾਦ ਬਣਾਉਣ ਤਾਂ ਭਰੋਸਾ ਹੌਲੀ-ਹੌਲੀ ਮੁੜ ਸਕਦਾ ਹੈ। ਨਹੀਂ ਤਾਂ ਇਹ ਦੌਰ ਨਿਊਜ਼ ਚੈਨਲਾਂ ਦੇ ਸੁਨਹਿਰੇ ਯੁੱਗ ਦੇ ਅੰਤ ਵਜੋਂ ਹੀ ਯਾਦ ਕੀਤਾ ਜਾਵੇਗਾ।
ਸਵਾਲ ਸਾਫ਼ ਹੈ; ਜੇ ਨਿਊਜ਼ ਚੈਨਲ ਆਪਣੀ ਭਰੋਸੇਯੋਗਤਾ, ਲੋਕ ਮੁੱਦਿਆਂ ਅਤੇ ਨਿਰਪੱਖ ਪੱਤਰਕਾਰਤਾ ਵੱਲ ਵਾਪਸ ਨਹੀਂ ਮੁੜਦੇ ਤਾਂ ਕੀ ਉਹ ਸਿਰਫ਼ ਇਤਿਹਾਸ ਦੇ ਸਫ਼ਿਆਂ ਵਿੱਚ ਹੀ ਰਹਿ ਜਾਣਗੇ?

Leave a Reply

Your email address will not be published. Required fields are marked *