ਖੇਤੀ ਅਤਿਵਾਦ: ਕੀ ਫਸਲਾਂ ਦੇ ਖੇਤ ਨਵੇਂ ਜੰਗੀ ਮੈਦਾਨ ਹਨ?

ਡਾ. ਪਰਸ਼ੋਤਮ ਸਿੰਘ ਤਿਆਗੀ, ਫੋਨ: +91-9855446519 ਡਾ. ਸ਼ਾਲੂ ਵਿਆਸ, ਫੋਨ: +91-9996692444 ਲਗਭਗ ਇੱਕ ਮਹੀਨਾ ਪਹਿਲਾਂ ਇਸ ਸਾਲ ਮਈ ਵਿੱਚ ਵਿਸ਼ਵ ਅਧਿਕਾਰੀਆਂ ਨੂੰ ਹੈਰਾਨ ਕਰਨ ਵਾਲੀ ਇੱਕ ਤਾਜ਼ਾ ਘਟਨਾ ਵਿੱਚ ਬੀ.ਬੀ.ਸੀ. ਨਿਊਜ਼ ਨੇ ਰਿਪੋਰਟ ਦਿੱਤੀ ਕਿ ਦੋ ਚੀਨੀ ਨਾਗਰਿਕਾਂ ਨੇ ਅਮਰੀਕੀ ਖੇਤਾਂ ਨੂੰ ਸੰਕਰਮਿਤ ਕਰਨ ਲਈ ਇੱਕ ‘ਸੰਭਾਵੀ ਖੇਤੀਬਾੜੀ ਅਤਿਵਾਦ’ ਜ਼ਹਿਰੀਲੀ ਉੱਲੀ ਦੀ ਤਸਕਰੀ ਕਰਨ ਦੀ […]

Continue Reading

ਕਦੇ ਬੋਧੀਆਂ ਦਾ ਸੰਵਾਦ ਕੇਂਦਰ ਸੀ: ਸੁਲਤਾਨਪੁਰ ਲੋਧੀ

ਪਿੰਡ ਵਸਿਆ-26 ‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ […]

Continue Reading

ਲੋਕਤੰਤਰ ਨੂੰ ਕੁਚਲ ਰਿਹਾ ਹੈ ਟਰੰਪ ਪ੍ਰਸ਼ਾਸਨ!

ਪੁਸ਼ਪਰੰਜਨ (ਸੀਨੀਅਰ ਪੱਤਰਕਾਰ) ਟਰੰਪ ਦੇ ਪੂਰਵਜਾਂ ਬਾਰੇ ਪਤਾ ਲਗਾਓ। ਉਹ ਸ਼ੁੱਧ ਅਮਰੀਕੀ ਨਹੀਂ ਹਨ। ਫ੍ਰੈਡਰਿਕ ਟਰੰਪ ਡੋਨਾਲਡ ਟਰੰਪ ਦੇ ਦਾਦਾ ਜੀ ਸਨ। ਉਨ੍ਹਾਂ ਦਾ ਜਨਮ ਅਤੇ ਪਾਲਣ-ਪੋਸ਼ਣ ਜਰਮਨੀ ਦੇ ਰਾਈਨਲੈਂਡ ਖੇਤਰ ਦੇ ਕਾਲਸਟੈਡ ਵਿੱਚ ਹੋਇਆ ਸੀ, ਜੋ ਉਸ ਸਮੇਂ ਬਾਵੇਰੀਆ ਦਾ ਹਿੱਸਾ ਸੀ। ਜਰਮਨ ਹੋਣ ਕਰਕੇ ਫ੍ਰੈਡਰਿਕ ਟਰੰਪ ਨੂੰ ਕੁਝ ਸਾਲਾਂ ਲਈ ਫੌਜ ਵਿੱਚ ਲਾਜ਼ਮੀ […]

Continue Reading

‘ਚੁੱਪ-ਚੁਪੀਤਾ ਤਲਾਕ’ ਦੀ ਵੱਧ ਰਹੀ ਪ੍ਰਵਿਰਤੀ

ਅਸੀਂ ਤੇ ਸਾਡਾ ਸਮਾਜ… ਤਰਲੋਚਨ ਸਿੰਘ ਭੱਟੀ ਫੋਨ: +91-9876502607 ਕਿਹਾ ਜਾਂਦਾ ਹੈ ਕਿ ਵਿਆਹ ਇੱਕ ਬੰਧਨ ਹੈ, ਜੋ ਦੋ ਵਿਅਕਤੀਆਂ ਵਿਚਕਾਰ ਪਿਆਰ, ਵਚਨਬੱਧਤਾ ਅਤੇ ਆਪਸੀ ਸਤਿਕਾਰ ਦਾ ਪਵਿੱਤਰ ਸਬੰਧ ਮੰਨਿਆ ਜਾਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਵਿਆਹ ਉੱਪਰ ਵਾਲੇ ਵਲੋਂ ਸਵਰਗ ਵਿੱਚ ਸਥਾਪਤ ਕੀਤੇ ਜਾਂਦੇ ਹਨ ਅਤੇ ਦੁਨੀਆਵੀ ਪੱਧਰ `ਤੇ ਇੱਕ ਜਸ਼ਨ ਵਾਂਗੂ […]

Continue Reading

ਕੌਣ ਲੱਭੇ ਕਾਲ਼ੀ ਹਨੇਰੀ ’ਚ ਗੁਆਚੇ ਬੋਟਾਂ ਦੇ ਸਿਰਨਾਵੇਂ!

ਸ਼ਾਇਦ ਫੁੱਫੀ ਸੌਖੀ ਮਰ ਜਾਏ… ਪੰਜਾਬ ਦੇ ਟੋਟੇ ਹੋਇਆਂ ਨੂੰ ਪੌਣੀ ਸਦੀ ਤੋਂ ਉਤੇ ਦਾ ਸਮਾਂ ਬੀਤ ਗਿਆ ਹੈ। ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਹਿਸਾਬ ਕੌਣ ਕਰ ਸਕਦੈ? ਬਹੁਤੇ ਬਜ਼ੁਰਗ ਤਾਂ ਆਪਣੇ ‘ਦੇਸ’ ਨੂੰ ਮੁੜ ਦੇਖਣ ਲਈ ਤਰਸਦੇ ਕਬਰਾਂ ’ਚ ਸਮਾ ਗਏ ਹਨ। ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾ ਉਹ ਰੂਹ ਅਤੇ […]

Continue Reading

ਡਿਮੈਂਸ਼ੀਆ ਤੋਂ ਪੀੜਤਾਂ ਨੂੰ ‘ਵਿਸ਼ੇਸ਼ ਤਵੱਜੋ’ ਦੀ ਲੋੜ

ਅਸ਼ਵਨੀ ਚਤਰਥ ਫੋਨ: +91-6284220595 ਮਨੁੱਖੀ ਜੀਵਨ ਦੇ ਤਿੰਨ ਪੜਾਵਾਂ ਭਾਵ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚੋਂ ਬਿਰਧ ਅਵਸਥਾ ਜ਼ਿੰਦਗੀ ਦਾ ਉਹ ਵਕਤ ਹੁੰਦਾ ਹੈ, ਜਦੋਂ ਜਵਾਨੀ ਦੀ ਸਿਖਰ ਦੁਪਹਿਰ ਵਾਲਾ ਨਿੱਘ, ਚਮਕ ਅਤੇ ਊਰਜਾ ਨਹੀਂ ਬਚੀ ਰਹਿੰਦੀ, ਸਗੋਂ ਢਲਦੀ ਸ਼ਾਮ ਦੀ ਧੁੰਦਲੀ ਰੋਸ਼ਨੀ ਵਾਂਗ ਬਿਰਧ ਸਰੀਰ ਦੀਆਂ ਅੱਖਾਂ ਦੀ ਰੋਸ਼ਨੀ, ਸੁਣਨ ਸ਼ਕਤੀ ਅਤੇ ਯਾਦ ਸ਼ਕਤੀ ਮੱਧਮ […]

Continue Reading

ਕੈਨੇਡਾ ਵਿੱਚ ਹੋ ਰਹੇ ਜੀ-7 ਸੰਮੇਲਨ ਵਿੱਚ ਭਾਰਤ ਨੂੰ ਸੱਦਾ ਨਹੀਂ

*ਭਾਰਤ ਦੀ ਇੱਕ ਹੋਰ ਕੂਟਨੀਤਿਕ ਅਸਫਲਤਾ-ਕਾਂਗਰਸ ਪੰਜਾਬੀ ਪਰਵਾਜ਼ ਬਿਊਰੋ ਇਸੇ ਮਹੀਨੇ ਦੇ ਪਿਛਲੇ ਅੱਧ ਵਿੱਚ ਕੈਨੇਡਾ ਵਿੱਚ ਹੋ ਰਹੇ ਜੀ-7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਸੰਮੇਲਨ ਕੈਨੇਡਾ ਕਨਾਂਸਕਸ ਵਿੱਚ 15 ਤੋਂ 17 ਜੂਨ ਤੱਕ ਆਯੋਜਤ ਕੀਤਾ ਜਾ ਰਿਹਾ ਹੈ। ਯਾਦ ਰਹੇ, 2019 ਤੋਂ ਲੈ ਕੇ […]

Continue Reading

ਸਿੱਖ ਰਾਜਨੀਤਿਕ ਹੋਣੀ ਨੂੰ ਸੰਬੋਧਨ ਹੋਣ ਤੋਂ ਭਟਕਾਉਣ ਦੀਆਂ ਚਾਲਾਂ

ਸਿੱਖ ਮਸਲੇ ਅਤੇ ਵਿਵਾਦ-ਦਰ-ਵਿਵਾਦ ਪੰਜਾਬੀ ਪਰਵਾਜ਼ ਬਿਊਰੋ ਇੱਕ ਪਾਸੇ ਤਾਂ ਜੂਨ 1984 ਵਿੱਚ ਵਾਪਰੇ ਘੱਲੂਘਾਰਾ ਦਿਵਸ ਦੀ ਯਾਦ ਵਿੱਚ ਜੂਨ ਮਹੀਨੇ ਦੇ ਮੁਢਲੇ ਦਿਨ ਪੂਰੇ ਸਿੱਖ ਭਾਈਚਾਰੇ ਲਈ ਸੋਗਮਈ ਯਾਦਾਂ ਵਿੱਚ ਡੁੱਬੇ ਹੋਏ ਹਨ, ਸਿੱਖ ਅਵਾਮ ਇਸ ਪੀੜ ਨੂੰ ਸਮੂਹਿਕ ਰੂਪ ਵਿੱਚ ਮਹਿਸੂਸ ਕਰਦਾ ਹੈ; ਪਰ ਜਿਸ ਅਦਬ ਨਾਲ ਇਨ੍ਹਾਂ ਦਿਨਾਂ ਵਿੱਚ ਸਿੱਖ ਲੀਡਰਸ਼ਿਪ ਨੂੰ […]

Continue Reading

ਯੂਕਰੇਨ ਵੱਲੋਂ ਰੂਸ ਦੇ ਅੰਦਰ ਹਵਾਈ ਟਿਕਾਣਿਆਂ ‘ਤੇ ਡਰੋਨ ਹਮਲੇ

*40 ਲੜਾਕੇ ਹਵਾਈ ਜਹਾਜ਼ ਤਬਾਹ ਕਰਨ ਦਾ ਦਾਅਵਾ *ਹਾਈਟੈਕ ਜੰਗਾਂ ਵੱਲ ਤੁਰ ਰਹੀ ਹੈ ਦੁਨੀਆਂ ਪੰਜਾਬੀ ਪਰਵਾਜ਼ ਬਿਊਰੋ ਹਾਈਟੈਕ ਹਥਿਆਰਾਂ ਦੀ ਪੈਦਾਵਾਰ ਅਤੇ ਵਰਤੋਂ ਦੇ ਖੇਤਰ ਵਿੱਚ ਦੁਨੀਆਂ ਬਹੁਤ ਹੀ ਖਤਰਨਾਕ ਪਾਸੇ ਵੱਲ ਵਧ ਰਹੀ ਹੈ। ਕੁਝ ਸਾਲ ਪਹਿਲਾਂ ਅਮਰੀਕਾ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਸੂਬੇ ਵਿੱਚ ਇਸਲਾਮਿਕ ਕੱਟੜਪੰਥੀਆਂ ‘ਤੇ ਜੀ.ਪੀ.ਐਸ. ਗਾਈਡਿਡ ਡਰੋਨਾਂ ਨਾਲ […]

Continue Reading

ਗਹਿਗੱਚ ਹੋਵੇਗਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਮੁਕਾਬਲਾ

*ਅਕਾਲੀਆਂ ਦੀ ਹਾਲਤ ਪਤਲੀ *ਕਾਂਗਰਸ ਵਿਚਲੀ ਪਾਟੋਧਾੜ ਹੋਵੇਗੀ ਨੁਕਸਾਨ ਦੇਹ ਜਸਵੀਰ ਸਿੰਘ ਮਾਂਗਟ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 19 ਜੂਨ ਨੂੰ ਹੋਣੀ ਤੈਅ ਹੋਈ ਹੈ। ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ। ਇਸ ਚੋਣ ਲਈ ਹੁਣ ਤਕਰੀਬਨ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ […]

Continue Reading