ਐਡਵੋਕੇਟ ਧਾਮੀ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

*ਧਾਮੀ ਨੂੰ 117 ਤੇ ਵਿਰੋਧੀ ਉਮੀਦਵਾਰ ਨੂੰ 18 ਵੋਟਾਂ ਪਈਆਂ *ਨਵੇਂ ਅਕਾਲੀ ਦਲ ਨੂੰ ਆਪਣਾ ਵੱਖਰਾ ਪ੍ਰਵਚਨ ਸਿਰਜਣ ਦੀ ਲੋੜ ਜਸਵੀਰ ਸਿੰਘ ਸ਼ੀਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੀਤੇ ਸੋਮਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਸਾਲਾਨਾ ਚੋਣ ਦੌਰਾਨ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। […]

Continue Reading

ਭਾਰਤੀ ਕੁੜੀਆਂ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ

*ਦੱਖਣੀ ਅਫਰੀਕਾ ਨੂੰ 53 ਦੌੜਾਂ ਨਾਲ ਹਰਾਇਆ *ਪ੍ਰਧਾਨ ਮੰਤਰੀ ਸਮੇਤ ਉੱਘੀਆਂ ਹਸਤੀਆਂ ਵੱਲੋਂ ਮੁਬਾਰਕਾਂ ਜਸਵੀਰ ਸਿੰਘ ਮਾਂਗਟ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਕੁੜੀਆਂ ਦੀ ਭਾਰਤੀ ਕ੍ਰਿਕਟ ਟੀਮ ਨੇ 2025 ਦਾ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਬੀਤੇ ਐਤਵਾਰ ਦੀ ਰਾਤ ਨਵੀਂ ਮੁੰਬਈ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਹੋਏ ਮੁਕਾਬਲੇ ਵਿੱਚ ਭਾਰਤੀ […]

Continue Reading

ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਢਾਂਚੇ `ਚ ਵੱਡੀ ਰੱਦੋਬਦਲ

*ਕੇਂਦਰੀ ਉੱਚ ਵਿਦਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ *ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਵੱਲੋਂ ਵਿਰੋਧ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਵਿਰਾਸਤ ਨਾਲੋਂ ਤੋੜਨ ਦੀ ਕਾਰਵਾਈ ਲਗਪਗ ਮੁਕੰਮਲ ਹੋ ਗਈ ਹੈ। ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਰਾਹੀ ਸੈਨੇਟ ਦੇ ਰਜਿਸਟਰਡ ਗਰੈਜੂਏਟ ਅਤੇ ਅਲਿਊਮਿਨੀ ਵਜੋਂ ਚੁਣੇ ਜਾਂਦੇ ਮੈਂਬਰਾਂ ਦਾ ਪੱਤਾ ਸਾਫ ਕਰ ਦਿੱਤਾ ਹੈ।

Continue Reading

ਸੰਸਾਰ ਭਰ ਵਿੱਚ ਮੁੜ ਸ਼ੁਰੂ ਹੋ ਸਕਦੀ ਹੈ ਹਥਿਆਰਾਂ ਦੀ ਨਵੀਂ ਦੌੜ

ਟਰੰਪ ਦੀ ਨਵੀਂ ਪ੍ਰਮਾਣੂ ਪਰੀਖਣ ਯੋਜਨਾ ਸਿੱਧਾਰਥ ਵਰਦਰਾਜਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 30 ਅਕਤੂਬਰ ਨੂੰ ਇੱਕ ਵੱਡਾ ਅਤੇ ਵਿਵਾਦਗ੍ਰਸਤ ਐਲਾਨ ਕੀਤਾ। ਉਨ੍ਹਾਂ ਨੇ ਪੈਂਟਾਗਨ ਯਾਨੀ ਅਮਰੀਕੀ ਰੱਖਿਆ ਵਿਭਾਗ ਨੂੰ ਤੁਰੰਤ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਮੁੜ ਸ਼ੁਰੂ ਕਰਨ ਦੀ ਪੂਰੀ ਇਜਾਜ਼ਤ ਅਤੇ ਨਿਰਦੇਸ਼ ਦਿੱਤੇ ਹਨ। ਇਹ ਐਲਾਨ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਅਮਰੀਕਾ ਨੇ […]

Continue Reading

ਪੰਜਾਬ ਵਿੱਚ ‘ਆਪ’ ਸਰਕਾਰ ਸਾਹਮਣੇ ਮੁਸੀਬਤਾਂ ਹੀ ਮੁਸੀਬਤਾਂ

ਮਨੀਸ਼ ਛਿੱਬਰ 2022 ਦੀਆਂ ਚੋਣਾਂ ਵਿੱਚ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਜਿੱਤ ਕੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਲਗਾਤਾਰ ਮੁਸੀਬਤਾਂ ਵਿੱਚ ਘਿਰੀ ਹੋਈ ਹੈ। ਖਾਲੀ ਖਜ਼ਾਨਾ, ਕੇਂਦਰ ਵਿੱਚ ਬਦਲੇ ਦੀ ਭਾਵਨਾ ਵਾਲੀ ਸਰਕਾਰ, ਆਪਣੇ ਹੀ ਨੇਤਾਵਾਂ ਵਿੱਚ ਝਗੜੇ ਅਤੇ ਨੌਕਰਸ਼ਾਹੀ ਵੱਲ ਡੂੰਘਾ ਅਵਿਸ਼ਵਾਸ– ਇਹ ਸਭ […]

Continue Reading

ਅਮਰੀਕਾ ਦੇ ਕੈਰੇਬੀਅਨ ਸਾਗਰ ਵਿੱਚ ਫਿਰ ਹਮਲਾ

*ਤਿੰਨ ਕਥਿਤ ਡਰੱਗ ਤਸਕਰ ਮਾਰੇ ਗਏ; ਸਤੰਬਰ ਤੋਂ ਹੁਣ ਤੱਕ 15ਵੀਂ ਕਾਰਵਾਈ- ਹੁਣ ਤੱਕ 64 ਲੋਕਾਂ ਦੀ ਮੌਤ ਪੰਜਾਬੀ ਪਰਵਾਜ਼ ਬਿਊਰੋ ਅਮਰੀਕੀ ਫੌਜ ਨੇ ਕੈਰੇਬੀਅਨ ਸਮੁੰਦਰ ਵਿੱਚ ਇੱਕ ਹੋਰ ਫ਼ੌਜੀ ਹਮਲਾ ਕੀਤਾ ਹੈ, ਜਿਸ ਵਿੱਚ ਤਿੰਨ ਕਥਿਤ ਡਰੱਗ ਤਸਕਰ ਮਾਰੇ ਗਏ ਹਨ। ਰੱਖਿਆ ਮੰਤਰੀ ਪੀਟ ਹੈਗਸੇਥ ਨੇ ਸੋਸ਼ਲ ਮੀਡੀਆ ਉੱਤੇ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ। […]

Continue Reading

ਬਾਬਾ ਬੁੱਢਾ ਜੀ ਦੀਆਂ ਸੇਵਾਵਾਂ, ਸਿਮਰਨ ਤੇ ਸੰਦੇਸ਼ ਸਬੰਧੀ ਸੈਮੀਨਾਰ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਬਾਬਾ ਬੁੱਢਾ ਸਾਹਿਬ ਦੀਆਂ ਸੇਵਾਵਾਂ, ਸਿਮਰਨ ਤੇ ਸੰਦੇਸ਼ ਸਬੰਧੀ ਲੰਘੀ 25 ਅਕਤੂਬਰ ਨੂੰ ਗੁਰਦੁਆਰਾ ਪੈਲਾਟਾਈਨ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਗੁਰਦੁਆਰਾ ਪੈਲਾਟਾਈਨ ਵਿਖੇ ਕਾਰ ਸੇਵਾ ਦੇ ਮੋਢੀ ਸ. ਸਤਨਾਮ ਸਿੰਘ ਔਲਖ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੌਰਾਨ ਬਾਬਾ ਬੁੱਢਾ ਜੀ ਦੀਆਂ ਪਹਿਲੇ ਛੇ ਗੁਰੂ ਸਾਹਿਬਾਨ ਨਾਲ ਸੇਵਾਵਾਂ ਪ੍ਰਤੀ […]

Continue Reading

ਗੁਰੂ ਨਾਨਕ ਦੀ ਬਾਣੀ ਅਤੇ ਧਾਰਮਿਕ ਤੇ ਸਮਾਜਿਕ ਤਾਣਾ-ਬਾਣਾ

ਡਾ. ਆਤਮਜੀਤ ਵੱਲੋਂ ‘ਮੈਂ ਨਾਨਕ ਦੀ ਬਾਣੀ ਹਾਂ’ ਦਾ ਨਾਟਕੀ ਪਾਠ ਗੁਰਬਾਣੀ ਪੜ੍ਹਨ ਦੇ ਬਾਵਜੂਦ ਅਸੀਂ ਇਸ ਦੇ ਭਾਵ ਤੋਂ ਦੂਰ ਕਿਉਂ? ਕੁਲਜੀਤ ਦਿਆਲਪੁਰੀ ਸ਼ਿਕਾਗੋ: ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਨੇ ਆਪਣੇ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦੇ ਬੀਤੇ ਦਿਨੀਂ ਕੀਤੇ ਨਾਟਕੀ ਪਾਠ ਦੇ ਅਖੀਰ ਵਿੱਚ ਤਿੰਨ ਸਵਾਲ ਖੜ੍ਹੇ ਕੀਤੇ: ਪਹਿਲਾ, ਮੈਨੂੰ ਸਮਝਾਇਆ ਜਾਵੇ ਕਿ […]

Continue Reading

ਬੰਦੀਛੋੜ ਦਿਵਸ ‘ਤੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਉੱਠੀ

*ਭਾਜਪਾ ਅਤੇ ‘ਆਪ’ ਆਗੂਆਂ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ *ਭੁੱਲਰ ਦੀ ਰਿਹਾਈ ਲਈ ਮਾਹੌਲ ਬਣਿਆ ਜਸਵੀਰ ਸਿੰਘ ਸ਼ੀਰੀ ਬੰਦੀਛੋੜ ਦਿਵਸ ਮੌਕੇ ਦੁਨੀਆਂ ਭਰ ਦੀਆਂ ਨਾਨਕ ਲੇਵਾ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਬਾਦਲ ਦਲ ਵੱਲੋਂ ਨਿਯੁਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਮਰ ਕੈਦਾਂ ਤੋਂ ਕਿਤੇ ਜ਼ਿਆਦਾ ਸਜ਼ਾ ਭੁਗਤ ਚੁੱਕੇ ਜੇਲ੍ਹਾਂ […]

Continue Reading

ਕਈ ਪਾਰਟੀਆਂ ਦੇ ਭਵਿੱਖ ਦਾ ਫੈਸਲਾ ਕਰੇਗੀ ਤਰਨਤਾਰਨ ਦੀ ਜ਼ਿਮਨੀ ਚੋਣ

*ਫੈਡਰਲ ਹਿੰਦੋਸਤਾਨ ਦਾ ਮੁੱਦਾ ਉਭਾਰ ਸਕਦੀ ਕਾਂਗਰਸ? *ਪੰਥਕ ਉਮੀਦਵਾਰ ਦੇ ਹੱਕ ਵਿੱਚ ਭਾਵਨਾਤਮਕ ਲਹਿਰ ਬਦਲ ਸਕਦੀ ਸਾਰੇ ਸਮੀਕਰਣ ਪੰਜਾਬੀ ਪਰਵਾਜ਼ ਬਿਊਰੋ ਤਰਨਤਾਰਨ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਯਾਨੀ 21 ਅਕਤੂਬਰ ਨੂੰ 11 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। 24 ਅਕਤੂਬਰ ਨੂੰ ਕਾਗਜ਼ ਵਾਪਸ ਲੈਣ ਤੋਂ ਬਾਅਦ ਪਤਾ ਲੱਗੇਗਾ ਕਿ […]

Continue Reading