ਜ਼ਫ਼ਰਨਾਮਾ: ਸ਼ਮਸ਼ੀਰਾਂ ਦੇ ਜੌਹਰ ਵਿੱਚ ਫ਼ਤਹਿ ਦਾ ਐਲਾਨਨਾਮਾ

ਡਾ. ਸਵਰਨਜੀਤ ਸਿੰਘ ਜਦੋਂ ਹਿੰਦੁਸਤਾਨ ਦੀ ਧਰਤੀ ਨੂੰ ਬਾਬਰ ਦੀਆਂ ਬੇਮੁਹਾਰੀਆਂ ਫ਼ੌਜਾਂ ਦੇ ਘੋੜਿਆਂ ਦੇ ਪੌੜਾਂ ਨੇ ਬੜੀ ਬੇਰਹਿਮੀ ਨਾਲ ਮਨੁੱਖਤਾ ਦੀ ਇੱਜ਼ਤ, ਆਬਰੂ ਤੇ ਅਣਖ਼ ਨੂੰ ਲੀਰੋ-ਲੀਰ ਕਰਨ ਦੀ ਹਿਮਾਕਤ ਕੀਤੀ ਤਾਂ ਵਕਤ ਦੀ ਇਸ ਜ਼ਾਲਮ ਹਨੇਰੀ ਝੁਲਾਉਣ ਦੀ ਹਿੰਮਤ ਕਰਨ ਵਾਲੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਜਾਬਰ ਕਹਿ ਕੇ ਸੰਬੋਧਨ ਕੀਤਾ ਤੇ […]

Continue Reading

ਨਿਊਜ਼ੀਲੈਂਡ ਦੀ ਤਰੱਕੀ ’ਚ ਵੱਡਾ ਯੋਗਦਾਨ ਪਾ ਰਹੇ ਨੇ ਪੰਜਾਬੀ

ਰੁਜ਼ਗਾਰ ਲਈ ਪਰਵਾਸ ਹੰਢਾਉਂਦੇ ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਬੇਹੱਦ ਖ਼ੂਬਸੂਰਤ ਕਹੀ ਜਾਂਦੀ ਨਿਊਜ਼ੀਲੈਂਡ ਦੀ ਧਰਤੀ ’ਤੇ ਜਾ ਵੱਸੇ ਪੰਜਾਬੀਆਂ ਨੇ ਨਿਊਜ਼ੀਲੈਂਡ ਦੀ ਤਰੱਕੀ ’ਚ ਵੱਡਾ ਯੋਗਦਾਨ ਪਾ ਰਹੇ ਹਨ।

Continue Reading

ਪਾਕਿਸਤਾਨ ਅਥਲੈਟਿਕਸ ਦਾ ਸ਼ਾਹ ਅਸਵਾਰ ਅਰਸ਼ਦ ਨਦੀਮ

ਖਿਡਾਰੀ ਪੰਜ-ਆਬ ਦੇ (ਲੜੀ-8) ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। […]

Continue Reading

‘ਵਾਇਰਸ ਪੰਜਾਬ ਦੇ’: ਆਲੋਚਨਾ ਦੀ ਕਸਵੱਟੀ ‘ਤੇ

ਰਵਿੰਦਰ ਸਿੰਘ ਸੋਢੀ, ਕੈਨੇਡਾ ਫੋਨ: 1-604-369-2371 ਕੈਨੇਡਾ ਪਰਵਾਸ ਕਰ ਚੁੱਕਿਆ ਸੁਖਿੰਦਰ 1972 ਤੋਂ ਸਾਹਿਤਕ ਕਾਰਜਾਂ ਵੱਲ ਰੁਚਿਤ ਹੈ ਅਤੇ ਹੁਣ ਤੱਕ ਉਸ ਦੀਆਂ 45 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਵੱਖ-ਵੱਖ ਸਾਹਿਤਕ ਵਿਧਾਵਾਂ ਦੀ ਰਚਨਾ ਕੀਤੀ ਹੈ। ਕਿਉਂ ਜੋ ਉਹ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ, ਇਸ ਲਈ ਉਸ ਦੀਆਂ ਪਹਿਲੀਆਂ ਦੋ ਪੁਸਤਕਾਂ ਵਿਗਿਆਨ ਦੇ […]

Continue Reading

ਜਾਅਲੀ ਖਬਰਾਂ ਦਾ ਮਕੱੜਜਾਲ

ਤਰਲੋਚਨ ਸਿੰਘ ਭੱਟੀ ਕਦੇ ਸਮਾਂ ਸੀ ਜਦੋਂ ਅਫਵਾਹਾਂ ਅਤੇ ਹੋਰ ਝੂਠੀ ਜਾਣਕਾਰੀ ਜਬਾਨੀ ਕਲਾਮੀ ਹੁੰਦੀ ਸੀ ਜਾਂ ਵੱਧ ਤੋਂ ਵੱਧ ਲਾਊਡ ਸਪੀਕਰਾਂ ਅਤੇ ਰਵਾਇਤੀ ਮੀਡੀਆਂ ਰਾਹੀਂ ਸੀਮਤ ਪੱਧਰ ਉਤੇ ਫੈਲਾਈ ਜਾਂਦੀ ਸੀ, ਪਰ ਅਜੋਕੇ ਸੰਚਾਰ ਦੇ ਡਿਜ਼ੀਟਲ ਯੁੱਗ ਵਿੱਚ ਸੰਪਾਦਿਤ ਵੀਡੀਓਜ਼, ਵੈਬਸਾਈਟਾਂ ਬਲਾਰਾ, ਮੀਮਜ਼, ਗੈਰ-ਪ੍ਰਮਾਣਿਤ ਇਸ਼ਤਿਹਾਰ ਅਤੇ ਸ਼ੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਝੂਠੀਆ ਖਬਰਾਂ […]

Continue Reading

ਦੁੱਲਾ ਭੱਟੀ ਦੀ ਨਾਬਰੀ ਅਤੇ ਲੋਹੜੀ ਦਾ ਤਿਓਹਾਰ

ਧਰਮ ਸਿੰਘ ਗੋਰਾਇਆ ਫੋਨ: 301-653-7029 ਜ਼ਾਲਮ ਹਾਕਮਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਬਹਾਦਰ ਲੋਕਾਂ ਨੂੰ ਇਤਿਹਾਸਕਾਰਾਂ ਨੇ ਚੰਗੀ ਪਹਿਚਾਣ ਨਹੀਂ ਦਿੱਤੀ। ਦੁੱਲੇ ਨੂੰ ਚੋਰ-ਉਚੱਕਾ, ਡਾਕੂ, ਮਾਰਖੋਰ, ਧਾੜਵੀ ਬਣਾ ਦਿੱਤਾ। ਕੀ ਕਾਰਨ ਕਿ ਉਹ ਅੱਜ ਵੀ ਲੋਕ-ਚੇਤਿਆਂ ਵਿੱਚ ਜਿਊਂਦਾ ਹੈ? ਕਿਉਂਕਿ ਉਹ ਹੱਕ-ਸੱਚ ਦਾ ਪਹਿਰੇਦਾਰ ਸੀ। ਉਸ ਨੇ ਇੱਕ ਧੀ ਸੁੰਦਰੀ ਦੀ ਇੱਜ਼ਤ ਨਹੀਂ ਸੀ […]

Continue Reading

ਨਵੇਂ ਸਾਲ ਦੀ ਆਮਦ

ਨਿੰਮਾ ਡੱਲੇਵਾਲਾ ਫੋਨ: 513-432-9754 ਹਰ ਨਵਾਂ ਸਾਲ ਚੜ੍ਹਦਿਆਂ ਅਸੀਂ ਖੁਸ਼ਆਮਦੀਦ ਆਖਦੇ ਹਾਂ ਤੇ ਉਹੀ ਨਵਾਂ ਸਾਲ ਹੌਲੀ-ਹੌਲੀ ਬਾਰਾਂ ਮਹੀਨਿਆਂ ਵਿੱਚ ਵੰਡ ਹੋ ਜਾਂਦਾ ਹੈ, ਤੇ ਹਰ ਮਹੀਨਾ ਵੰਡਿਆ ਜਾਂਦਾ ਹੈ- ਹਫੀਤਿਆਂ ਤੇ ਫਿਰ ਦਿਨਾਂ ਵਿੱਚ। ਇੰਜ 365 ਦਿਨਾਂ ਵਾਲੀ ਇੱਕ ਮੁੱਠੀ ਬਣ ਜਾਂਦੀ ਹੈ ਤੇ ਹਰ ਦਿਨ ਚੜ੍ਹਦਾ-ਲੱਥਦਾ ਹੋਇਆ ਇੱਕ ਪੁੱਠੀ ਗਿਣਤੀ ਸ਼ੁਰੂ ਕਰ ਦਿੰਦਾ […]

Continue Reading

ਸਮਾਜਿਕ ਸਰੋਕਾਰਾਂ ਦਾ ਦਸਤਾਵੇਜ਼ ਹੈ ‘ਤੋਕੜ’

ਉਜਾਗਰ ਸਿੰਘ ਫੋਨ: +91-9417813072 ਕਮਲਜੀਤ ਸਿੰਘ ਬਨਵੈਤ ਮੁਢਲੇ ਤੌਰ ‘ਤੇ ਪੱਤਰਕਾਰ ਹੈ। ਪੱਤਰਕਾਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਕਾਲਮ ਨਵੀਸ ਅਤੇ ਵਾਰਤਕਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਕਰੀਬ ਕਰੀਬ ਰੋਜ਼ ਹੀ ਉਸ ਦੇ ਲੇਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ। ਅਣਡਿੱਠ ਮੁੱਦਿਆਂ ਨੂੰ ਉਹ ਬੜੀ ਬਾਰੀਕੀ ਨਾਲ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਲਿਖ ਕੇ ਪਾਠਕਾਂ […]

Continue Reading

ਕੋਟਲਾ ਪਠਾਣ ਤੋਂ ਬਣਿਆ ਕੋਟਲਾ ਨਿਹੰਗ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਇਸ ਅੰਕ ਵਿੱਚ ਨਿਹੰਗ ਖ਼ਾਨ, ਕਰੀਮ ਖ਼ਾਂ ਪਠਾਣ ਅਤੇ ਹਕੀਮ ਅਬੂ ਤ੍ਰਾਬ ਬਾਰੇ ਸੰਖੇਪ ਵੇਰਵਾ ਹੈ…

Continue Reading

ਭੰਡ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਫੋਨ: +91-9417358120 ਲੋਕ ਸਾਹਿਤ ਵਿੱਚ ਭੰਡਾਂ ਅਥਵਾ ਨਕਲੀਆਂ ਦਾ ਵਿਸ਼ੇਸ਼ ਸਥਾਨ ਹੈ। ਲੋਕਧਾਰਾ ਵਿਸ਼ਵ ਕੋਸ਼ ਅਨੁਸਾਰ ਭੰਡ, ਲੋਕਾਂ ਨੂੰ ਨਕਲਾਂ ਰਾਹੀਂ ਜਾਂ ਹਾਸੇ ਠੱਠੇ ਵਾਲੀਆਂ ਗੱਲਾਂ ਅਥਵਾ ਲਘੂ ਕਥਾਵਾਂ ਸੁਣਾ ਕੇ ਦਿਲ ਪਰਚਾਂਦੇ ਹਨ। ਪੁਰਾਣੇ ਸਮਿਆਂ ਵਿੱਚ ਰਾਜਿਆਂ, ਜਗੀਰਦਾਰਾਂ ਤੇ ਪਿੰਡ ਦੇ ਧਨੀ ਲੋਕਾਂ ਦੇ ਮਨ ਮਰਚਾਵੇ ਵਿੱਚ ਇਹ ਵੱਡਾ ਹਿੱਸਾ […]

Continue Reading