ਕੌਮਾਂਤਰੀ ਰਾਜਨੀਤਿਕ ਵਿਵਾਦਾਂ ਦਾ ਬਜਟ `ਤੇ ਪਿਆ ਪ੍ਰਛਾਵਾਂ

*ਫੂਕ ਫੂਕ ਕੇ ਕਦਮ ਚੁੱਕ ਰਹੀ ਭਾਰਤੀ ਪੂੰਜੀਕਾਰੀ *ਦਵਾਈਆਂ, ਸਮਾਰਟ ਫੋਨ, ਲੈਦਰ ਆਈਟਮਾਂ, ਭੁੱਜੇ ਹੋਏ ਬਦਾਮ, ਅਖ਼ਰੋਟ, ਮਾਈਕਰੋਵੇਵ ਹੋਏ ਸਸਤੇ ਪੰਜਾਬੀ ਪਰਵਾਜ਼ ਬਿਊਰੋ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੀਤੇ ਦਿਨੀਂ ਪੇਸ਼ ਕੀਤਾ ਗਿਆ ਬਜਟ ਸੰਸਾਰ ਦੀ ਆਰਥਕ ਸਿਆਸੀ ਹਿਲਜੁਲ ਦੇ ਪ੍ਰਛਾਵੇਂ ਹੇਠ ਆਪਣੀਆਂ ਨਿਵੇਸ਼/ਵਿਨਿਵੇਸ਼ ਪ੍ਰਾਥਮਿਕਤਾਵਾਂ ਤੈਅ ਕਰਦਾ ਨਜ਼ਰ ਆਉਂਦਾ ਹੈ। ਵਿਸੇLਸ਼ ਕਰਕੇ ਅਮਰੀਕੀ […]

Continue Reading

ਪਾਕਿਸਤਾਨ ’ਤੇ ਰਿਕਾਰਡ ਕਰਜ਼ਾ: ਸਿਰਫ਼ ਵਿਆਜ ਚੁਕਾਉਣ ਵਿੱਚ ਹੀ ਜਾ ਰਿਹੈ ਕਮਾਈ ਦਾ ਅੱਧਾ ਹਿੱਸਾ

ਪੰਜਾਬੀ ਪਰਵਾਜ਼ ਬਿਊਰੋ ਪਾਕਿਸਤਾਨ ਦੀ ਅਰਥਵਿਵਸਥਾ ਉੱਤੇ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਮੁਲਕ ਦਾ ਸਰਕਾਰੀ ਕਰਜ਼ਾ ਹੁਣ ਤੈਅ ਕੀਤੀ ਕਾਨੂੰਨੀ ਹੱਦ ਤੋਂ ਕਾਫ਼ੀ ਉੱਪਰ ਚਲਾ ਗਿਆ ਹੈ। ਹਾਲਾਤ ਇਹ ਹਨ ਕਿ ਪਾਕਿਸਤਾਨ ਦਾ ਕੁੱਲ ਸਰਕਾਰੀ ਕਰਜ਼ਾ ਹੁਣ ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 70.7 ਫ਼ੀਸਦੀ ਤੱਕ ਪਹੁੰਚ ਗਿਆ […]

Continue Reading

ਭਾਰਤ-ਅਮਰੀਕਾ ਵਪਾਰ ਸਮਝੌਤੇ `ਤੇ ਵਿਵਾਦ

ਜਸਵੀਰ ਸਿੰਘ ਮਾਂਗਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕੁਝ ਦਿਨ ਪਹਿਲਾਂ ਹੋਇਆ ਅੰਤ੍ਰਿਮ ਟਰੇਡ ਸਮਝੌਤਾ ਅਮਲ ਵਿੱਚ ਆਉਣ ਲਈ ਹਾਲੇ ਛੇ ਮਹੀਨੇ ਲਏਗਾ, ਫਿਰ ਵੀ ਇਸ ਦੇ ਹਾਂਮੁਖੀ ਤੇ ਮਨਫੀ ਪੱਖਾਂ ਬਾਰੇ ਰਾਜਨੀਤਿਕ ਪਾਰਟੀਆਂ ਅਤੇ ਬੁੱਧੀਜੀਵੀਆਂ/ਮਾਹਿਰਾਂ ਵਿਚਾਲੇ ਹੁਣੇ ਤੋਂ ਬਹਿਸ ਸ਼ੁਰੂ ਹੋ ਗਈ ਹੈ। ਯਾਦ ਰਹੇ, ਇਸ ਤੋਂ […]

Continue Reading

ਦੋ ਹਿੱਸਿਆਂ ਵਿੱਚ ਟੁੱਟ ਰਿਹਾ ਹੈ ਅਫ਼ਰੀਕਾ ਮਹਾਂਦੀਪ

ਵਿਗਿਆਨੀਆਂ ਦਾ ਖੁਲਾਸਾ *ਧਰਤੀ ’ਤੇ ਬਣ ਸਕਦਾ ਹੈ ਇੱਕ ਨਵਾਂ ਮਹਾਂਸਾਗਰ ਵਿਵੇਕ ਸਿੰਘ ਅਫ਼ਰੀਕਾ ਮਹਾਂਦੀਪ ਇਸ ਸਮੇਂ ਧਰਤੀ ਦੇ ਅੰਦਰ ਹੋ ਰਹੀ ਇੱਕ ਅਸਾਧਾਰਨ ਭੂਗਰਭੀ ਹਲਚਲ ਦਾ ਸਾਹਮਣਾ ਕਰ ਰਿਹਾ ਹੈ। ਵਿਗਿਆਨੀਆਂ ਅਨੁਸਾਰ ਇਹ ਹਲਚਲ ਅਫ਼ਰੀਕਾ ਨੂੰ ਹੌਲੀ-ਹੌਲੀ ਦੋ ਵੱਖ-ਵੱਖ ਹਿੱਸਿਆਂ ਵਿੱਚ ਵੰਡ ਰਹੀ ਹੈ। ਇਸ ਖੋਜ ਨੇ ਸਾਰੀ ਦੁਨੀਆ ਦੇ ਭੂਗੋਲ ਅਤੇ ਧਰਤੀ ਵਿਗਿਆਨ […]

Continue Reading

ਭਾਰਤੀ ਨਿਊਜ਼ ਚੈਨਲਾਂ ਦਾ ਗੁਆਚਦਾ ਭਰੋਸਾ, ਦਰਸ਼ਕ ਅਤੇ ਭਵਿੱਖ

*3 ਸਾਲਾਂ ਵਿੱਚ 50 ਨਿਊਜ਼ ਚੈਨਲਾਂ ਨੇ ਲਾਇਸੈਂਸ ਸਰੈਂਡਰ ਕੀਤੇ ਪਵਨ ਸਿੰਘ ਇੱਕ ਸਮਾਂ ਸੀ ਜਦੋਂ ਟੈਲੀਵਿਜ਼ਨ ਨਿਊਜ਼ ਚੈਨਲ ਹਰ ਘਰ ਦੀ ਲੋੜ ਮੰਨੇ ਜਾਂਦੇ ਸਨ। ਸਵੇਰੇ ਦੀ ਖ਼ਬਰ ਤੋਂ ਲੈ ਕੇ ਰਾਤ ਦੀ ਡਿਬੇਟ ਤੱਕ ਲੋਕ ਟੀ.ਵੀ. ਅੱਗੇ ਬੈਠੇ ਰਹਿੰਦੇ ਸਨ; ਪਰ ਅੱਜ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਪਿਛਲੇ ਕੁਝ ਸਾਲਾਂ ਤੋਂ ਭਾਰਤ […]

Continue Reading

ਵਾਸ਼ਿੰਗਟਨ ਪੋਸਟ ’ਚ ਵੱਡੀ ਛਾਂਟੀ-ਇੱਕ ਤਿਹਾਈ ਮੁਲਾਜ਼ਮ ਕੱਢੇ

*ਪੱਤਰਕਾਰਤਾ, ਪੂੰਜੀ ਅਤੇ ਲੋਕਤੰਤਰ ਦਾ ਸੰਕਟ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਦੇ ਪ੍ਰਸਿੱਧ ਅਤੇ ਇਤਿਹਾਸਕ ਅਖ਼ਬਾਰ ‘ਦ ਵਾਸ਼ਿੰਗਟਨ ਪੋਸਟ’ ਵਿੱਚ ਇਨ੍ਹੀਂ ਦਿਨੀਂ ਹੋਈ ਵੱਡੀ ਛਾਂਟੀ ਨੇ ਸਿਰਫ਼ ਅਮਰੀਕਾ ਹੀ ਨਹੀਂ, ਸਗੋਂ ਦੁਨੀਆ ਭਰ ਦੀ ਪੱਤਰਕਾਰਤਾ ਲਈ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਲਗਭਗ ਇੱਕ-ਤਿਹਾਈ ਮੁਲਾਜ਼ਮਾਂ ਨੂੰ ਇੱਕੋ ਈਮੇਲ ਰਾਹੀਂ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਖ਼ਬਰਾਂ, […]

Continue Reading

ਰੌਣਕਾਂ ਤੇ ਮਨੋਰੰਜਨ ਭਰਪੂਰ ਰਿਹਾ ‘ਸਵੇਰਾ’ ਦਾ ਲੋਹੜੀ ਸਮਾਗਮ

*ਨੌਜਵਾਨ ਗਾਇਕ ਰੈਵ ਇੰਦਰ ਨੇ ਲਾਈ ਗਾਇਕੀ ਦੀ ਛਹਿਬਰ *ਸ਼ਗਨਾਂ ਦੇ ਵਿਹੜੇ ਦਾ ਮਾਹੌਲ ਸਿਰਜਣ ਜਿਹੀਆਂ ਪੇਸ਼ਕਾਰੀਆਂ *ਬਹੁ-ਗਿਣਤੀ ਹਾਜ਼ਰੀਨ ਨੇ ਸਮਾਗਮ ਮਾਣਿਆ ਤੇ ਸ਼ਲਾਘਾ ਕੀਤੀ ਪੰਜਾਬੀ ਪਰਵਾਜ਼ ਬਿਊਰੋ ਸ਼ਿਕਾਗੋ: ਸਥਾਨਕ ਸੰਸਥਾ ‘ਸਵੇਰਾ’ ਦਾ ਲੰਘੇ ਸ਼ਨਿਚਰਵਾਰ ਹੋਇਆ ਲੋਹੜੀ ਸਮਾਗਮ ਰੌਣਕਾਂ ਭਰਪੂਰ ਤਾਂ ਰਿਹਾ ਹੀ, ਸਗੋਂ ਇਸ ਮੌਕੇ ਗਾਇਕ ਰੈਵ ਇੰਦਰ ਵੱਲੋਂ ਨਵੇਂ-ਪੁਰਾਣੇ ਗੀਤਾਂ ਦੀ ਪੇਸ਼ਕਾਰੀ, ਗਿੱਧੇ […]

Continue Reading

ਕੀ ਨਵਾਬ ਆਸਫੁੱਦੌਲਾ ਦੇ ਰੋਜ਼ਗਾਰ ਮਾਡਲ ਤੋਂ ‘ਨਿਊ ਇੰਡੀਆ’ ਕੁਝ ਸਿੱਖ ਸਕਦਾ ਹੈ?

ਭਖਦਾ ਸਵਾਲ 1784 ਦੇ ਭਿਆਨਕ ਅਕਾਲ ਦੇ ਸਮੇਂ ਅਵਧ ਸੂਬੇ ਦੇ ਨਵਾਬ ਆਸਫੁੱਦੌਲਾ ਦੀ ਹਕੂਮਤ ਨੇ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਜੋ ਕਦਮ ਚੁੱਕੇ, ਉਹ ਅੱਜ ਦੇ ਮਨਰੇਗਾ ਵਰਗੇ ਹੀ ਸਨ। ਲੋਕਾਂ ਤੋਂ ਕੰਮ ਲਿਆ ਜਾਂਦਾ ਸੀ ਅਤੇ ਉਸ ਦੇ ਬਦਲੇ ਉਨ੍ਹਾਂ ਨੂੰ ਮਿਹਨਤਾਨਾ ਜਾਂ ਮਜ਼ਦੂਰੀ ਦਿੱਤੀ ਜਾਂਦੀ ਸੀ। ਇਸ ਪ੍ਰਬੰਧ ਨਾਲ ਇੱਕ ਪਾਸੇ ਤਾਂ […]

Continue Reading

ਅੱਖਾਂ ਬੰਦ ਕਰ ਕੇ ਨਹੀਂ ਬਚੇਗਾ ਪੰਜਾਬ

‘ਮੁਕਤੀ ਦੇ ਰਸਤੇ ਇਕਲਿਆਂ ਨਹੀਂ ਮਿਲਦੇ’ ਸੁਸ਼ੀਲ ਦੁਸਾਂਝ ਮਹਾਨ ਵਿਚਾਰਕ ਰਾਹੁਲ ਸ਼ੰਕਰਾਤਾਯਨ ਨੇ ਕਦੇ ਕਿਹਾ ਸੀ, “ਹਰ ਪੀੜੀ ਵਿੱਚ ਹਜ਼ਾਰਾਂ ਸਮਰਥ ਲੋਕ ਕਬੂਤਰ ਵਾਂਗ ਬਿੱਲੀ ਨੂੰ ਦੇਖ ਕੇ ਸੰਘਰਸ਼ ਕਰਨ ਦੀ ਥਾਂ ਅੱਖਾਂ ਬੰਦ ਕਰਨ ਦੀ ਪ੍ਰਵਿਰਤੀ ਦਾ ਸ਼ਿਕਾਰ ਹੁੰਦੇ ਆਏ ਹਨ। ਜੇ ਉਨ੍ਹਾਂ ਨੇ ਪ੍ਰਸਥਿਤੀਆਂ ਬਦਲਣ ਦੀ ਕੋਸ਼ਿਸ ਕੀਤੀ ਹੁੰਦੀ ਤਾਂ ਸੰਸਾਰ ਜ਼ਰੂਰ ਬੇਹਤਰ […]

Continue Reading

ਇਲੀਨਾਏ ਸਟੇਟ ਵਿੱਚ ਫਰਵਰੀ ਨੂੰ ਪੰਜਾਬੀ ਭਾਸ਼ਾ ਮਹੀਨੇ ਵਜੋਂ ਮਾਨਤਾ

ਸਪਰਿੰਗਫੀਲਡ, ਇਲੀਨਾਏ: ਰਾਜ ਦੇ ਅੰਦਰ ਪੰਜਾਬੀ ਬੋਲਣ ਵਾਲੇ ਵਸਨੀਕਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਇੱਕ ਮਹੱਤਵਪੂਰਨ ਮਾਨਤਾ ਵਿੱਚ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੇ ਅਧਿਕਾਰਤ ਤੌਰ `ਤੇ ਫਰਵਰੀ 2026 ਨੂੰ ਇਲੀਨਾਏ ਵਿੱਚ ‘ਪੰਜਾਬੀ ਭਾਸ਼ਾ ਮਹੀਨਾ’ ਵਜੋਂ ਘੋਸ਼ਿਤ ਕੀਤਾ ਹੈ। ਇਹ ਐਲਾਨਨਾਮਾ ਪੰਜਾਬੀ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਮਾਤ ਭਾਸ਼ਾ […]

Continue Reading