ਧਰਤੀ ਤੋਂ 700 ਟ੍ਰਿਲੀਅਨ ਮੀਲ ਦੂਰ ਜੀਵਨ ਦੇ ਸੰਕੇਤ ਮਿਲੇ

ਆਮ-ਖਾਸ

ਪੱਲਬ ਘੋਸ਼
ਵਿਗਿਆਨੀਆਂ ਨੂੰ ਧਰਤੀ ਤੋਂ 700 ਟ੍ਰਿਲੀਅਨ ਮੀਲ ਦੂਰ ਇੱਕ ਗ੍ਰਹਿ `ਤੇ ਜੀਵਨ ਦੇ ਸਬੂਤ ਮਿਲੇ ਹਨ। ਫਿਲਹਾਲ ਇਹ ਸਬੂਤ ਓਨੇ ਪੱਕੇ ਤਾਂ ਨਹੀਂ ਹਨ, ਪਰ ਇਹ ਆਸ ਜਾਗੀ ਹੈ ਕਿ ਇੱਕ ਤਾਰੇ ਦੁਆਲੇ ਚੱਕਰ ਕੱਟ ਰਹੇ ਇਸ ਗ੍ਰਹਿ `ਤੇ ਜੀਵਨ ਹੋ ਸਕਦਾ ਹੈ। ਕੈਂਬਰਿਜ ਦੇ ਵਿਗਿਆਨੀਆਂ ਦੀ ਇੱਕ ਟੀਮ ਖ2-18ਭ ਗ੍ਰਹਿ (ਗ੍ਰਹਿ ਨੂੰ ਇਹ ਨਾਮ ਦਿੱਤਾ ਗਿਆ ਹੈ) ਦੇ ਵਾਯੂਮੰਡਲ ਦਾ ਅਧਿਐਨ ਕਰ ਰਹੀ ਹੈ।

ਟੀਮ ਨੇ ਉੱਥੇ ਅਜਿਹੇ ਅਣੂਆਂ ਦੇ ਸੰਕੇਤ ਖੋਜੇ ਹਨ, ਜੋ ਧਰਤੀ `ਤੇ ਪਾਏ ਜਾਂਦੇ ਹਨ ਅਤੇ ਜੋ ਸਿਰਫ ਆਮ ਸੂਖਮ ਜੀਵਾਂ ਦੁਆਰਾ ਪੈਦਾ ਕੀਤੇ ਜਾਂਦੇ ਹਨ। ਇਹ ਦੂਜੀ ਵਾਰ ਹੈ, ਜਦੋਂ ਕਿਸੇ ਗ੍ਰਹਿ ਦੇ ਵਾਯੂਮੰਡਲ ਵਿੱਚ ਜੀਵਨ ਨਾਲ ਸਬੰਧਤ ਰਸਾਇਣ ਪਾਏ ਗਏ ਹਨ; ਅਤੇ ਇਸ ਵਾਰ ਇਹ ਕਿਸੇ ਗ੍ਰਹਿ `ਤੇ ਜੀਵਨ ਦੀ ਜ਼ਿਆਦਾ ਸੰਭਾਵਨਾ ਜਤਾ ਰਹੇ ਹਨ। ਇਹ ਸਿਗਨਲ ਨਾਸਾ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ ਰਾਹੀਂ ਖੋਜੇ ਗਏ ਹਨ। ਵਿਗਿਆਨੀਆਂ ਦੀ ਟੀਮ ਅਤੇ ਸੁਤੰਤਰ ਖਗੋਲ ਵਿਗਿਆਨੀਆਂ ਨੇ ਇਸ ਗੱਲ `ਤੇ ਵੀ ਜ਼ੋਰ ਦਿੱਤਾ ਹੈ ਕਿ ਇਨ੍ਹਾਂ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਅਜੇ ਹੋਰ ਡੇਟਾ ਦੀ ਲੋੜ ਹੋਵੇਗੀ।
ਪ੍ਰੋਫੈਸਰ ਨਿੱਕੂ ਮਧੂਸੂਦਨ ਨੇ ਇਸ ਖੋਜ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਦੇ ਖਗੋਲ ਵਿਗਿਆਨ ਸੰਸਥਾਨ ਵਿਖੇ ਆਪਣੀ ਪ੍ਰਯੋਗਸ਼ਾਲਾ ਵਿੱਚ ਗੱਲ ਕਰਦਿਆਂ ਕਿਹਾ, “ਸੰਭਵ ਹੈ ਕਿ ਉੱਥੇ ਜੀਵਨ ਹੋਣ ਦਾ ਇਹ ਹੁਣ ਤੱਕ ਦਾ ਸਭ ਤੋਂ ਮਜਬੂਤ ਸਬੂਤ ਹੈ। ਮੈਂ ਵਾਕਈ ਕਹਿ ਸਕਦਾ ਹਾਂ ਕਿ ਅਸੀਂ ਇੱਕ-ਦੋ ਸਾਲ ਦੇ ਅੰਦਰ ਇਸ ਸੰਕੇਤ ਦੀ ਪੁਸ਼ਟੀ ਕਰ ਸਕਦੇ ਹਾਂ।”
ਇਹ ਗ੍ਰਹਿ ਖ2-18ਭ ਧਰਤੀ ਨਾਲੋਂ ਢਾਈ ਗੁਣਾ ਵੱਡਾ ਹੈ ਅਤੇ ਇਹ ਇੱਥੋਂ 700 ਟ੍ਰਿਲੀਅਨ ਮੀਲ ਦੂਰ ਹੈ। ਜੇਮਜ਼ ਵੈੱਬ ਸਪੇਸ ਟੈਲੀਸਕੋਪ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਇੱਕ ਨਿੱਕੇ ਲਾਲ ਸੂਰਜ ਤੋਂ ਆਉਣ ਵਾਲੀ ਰੌਸ਼ਨੀ ਰਾਹੀਂ ਇਸ ਗ੍ਰਹਿ ਦੀ ਰਸਾਇਣਕ ਰਚਨਾ ਦਾ ਵਿਸ਼ਲੇਸ਼ਣ ਕਰ ਸਕਦਾ ਹੈ। ਇਹ ਗ੍ਰਹਿ ਇਸ ਦੇ (ਸੂਰਜ) ਦੁਆਲੇ ਘੁੰਮਦਾ ਹੈ।
ਆਪਣੇ ਅਧਿਐਨ ਵਿੱਚ ਕੈਂਬਰਿਜ ਦੇ ਵਿਗਿਆਨੀਆਂ ਨੇ ਪਾਇਆ ਕਿ ਇਸ ਵਾਤਾਵਰਣ ਵਿੱਚ ਦੋ ਅਣੂਆਂ ਵਿੱਚੋਂ ਇੱਕ ਵਿੱਚ ਅਜਿਹੇ ਕੈਮੀਕਲ ਸਿਗਨੇਚਰ ਹਨ, ਜੋ ਜੀਵਨ ਨਾਲ ਸਬੰਧਤ ਹਨ। ਇਹ ਹਨ- ਡਿਮੀਥਾਈਲ ਸਲਫਾਈਡ ਅਤੇ ਡਿਮੀਥਾਈਲ ਡਾਈਸਲਫਾਈਡ। ਧਰਤੀ ਉੱਤੇ ਇਹ ਦੋਵੇਂ ਗੈਸਾਂ ਸਮੁੰਦਰੀ ਫੀਟੋਪਲੈਂਕਟਨ ਅਤੇ ਬੈਕਟੀਰੀਆ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ। ਪ੍ਰੋ. ਮਧੂਸੂਦਨ ਨੇ ਦੱਸਿਆ ਕਿ ਪਹਿਲੇ ਨਿਰੀਖਣ ਵਿੱਚ ਜਿੰਨੀ ਗੈਸ ਦਾ ਪਤਾ ਲੱਗਿਆ, ਇਹ ਦੇਖ ਕੇ ਉਹ ਹੈਰਾਨ ਹੀ ਰਹਿ ਗਏ। ਜਿਸ ਮਾਤਰਾ `ਚ ਗੈਸ ਮਿਲੀ ਹੈ, ਉਹ ਧਰਤੀ `ਤੇ ਮੌਜੂਦ ਅਜਿਹੀ ਗੈਸ ਦੀ ਮਾਤਰਾ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਹੈ। ਇਸ ਲਈ ਇੱਥੇ ਜੀਵਨ ਦੇ ਸੰਕੇਤ ਸੱਚ ਜਾਪਦੇ ਹਨ। ਇਸ ਗ੍ਰਹਿ `ਤੇ ਜੀਵਨ ਵਧ-ਫੁੱਲ ਸਕਦਾ ਹੈ। ਪ੍ਰੋ. ਮਧੂਸੂਦਨ ਅਨੁਸਾਰ ਜੇ ਅਸੀਂ ਖ2-18ਭ `ਤੇ ਜੀਵਨ ਦੀ ਪੁਸ਼ਟੀ ਕਰਨ ਦੇ ਯੋਗ ਹੋ ਜਾਂਦੇ ਹਾਂ, ਤਾਂ ਮੋਟੇ ਤੌਰ `ਤੇ ਇਸ ਗੱਲ ਦੀ ਵੀ ਪੁਸ਼ਟੀ ਹੋ ਸਕਦੀ ਹੋ ਕਿ ਆਕਾਸ਼ਗੰਗਾ ਵਿੱਚ ਜੀਵਨ ਹੋਣਾ ਆਮ ਹੈ।
ਫਿਲਹਾਲ ਇਸ ਨਾਲ ਬਹੁਤ ਸਾਰੇ ਕਿੰਤੂ-ਪ੍ਰੰਤੂ ਜੁੜੇ ਹੋਏ ਹਨ। ਪਹਿਲੀ ਗੱਲ ਇਹ ਹੈ ਕਿ ਹਾਲ ਹੀ ਦੇ ਸੰਕੇਤ ਉਸ ਮਿਆਰ `ਤੇ ਨਹੀਂ ਪਹੁੰਚੇ ਹਨ, ਜਿੱਥੇ ਉਨ੍ਹਾਂ ਨੂੰ ਵਿਗਿਆਨਕ ਖੋਜ ਵਜੋਂ ਮਾਨਤਾ ਦਿੱਤੀ ਜਾ ਸਕੇ। ਇਸਦੇ ਲਈ ਖੋਜਕਰਤਾਵਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੇ ਨਤੀਜੇ ਸਹੀ ਹਨ ਅਤੇ ਇਹ ਸਿਰਫ਼ ਇੱਕ ਉਂਝ ਹੀ ਕੀਤਾ ਗਿਆ ਅਧਿਐਨ ਨਹੀਂ ਹੈ।
ਵਿਗਿਆਨੀਆਂ ਦੀ ਭਾਸ਼ਾ ਵਿੱਚ, ਵਿਗਿਆਨਕ ਖੋਜਾਂ ਦੇ ਨਤੀਜੇ ‘ਫਾਈਵ ਸਿਗਮਾ` ਤੱਕ ਹੁੰਦੇ ਹਨ। ਨਵੇਂ ਗ੍ਰਹਿ ਤੋਂ ਮਿਲਣ ਵਾਲੇ ਸੰਕੇਤ, ਨਤੀਜਿਆਂ ਦੇ ਮਾਮਲੇ ਵਿੱਚ ਤਿੰਨ ਸਿਗਮਾ ਤੱਕ ਜਾਂਦੇ ਹਨ। ਨਤੀਜਿਆਂ ਦੇ ਲਿਹਾਜ਼ ਨਾਲ ਇਹ ਬਹੁਤ ਜ਼ਿਆਦਾ ਉਮੀਦ ਜਗਾਉਣ ਵਾਲਾ ਹੈ। ਹਾਲਾਂਕਿ ਇਹ 18 ਮਹੀਨੇ ਪਹਿਲਾਂ ਇੱਕ ਟੀਮ ਦੁਆਰਾ ਪ੍ਰਾਪਤ ਕੀਤੇ ਗਏ ਵਨ ਸਿਗਮਾ ਨਤੀਜੇ ਨਾਲੋਂ ਵੱਧ ਹੈ, ਜੋ ਕਿ ਸ਼ੁੱਧਤਾ ਦੇ ਮਾਮਲੇ ਵਿੱਚ 68 ਫੀਸਦੀ ਸੀ। ਉਸ ਸਮੇਂ ਇਸ ਨਤੀਜੇ ਬਾਰੇ ਬਹੁਤ ਖਦਸ਼ਾ ਸੀ।
ਈਡਨਬਰਗ ਯੂਨੀਵਰਸਿਟੀ ਅਤੇ ਸਕਾਟਲੈਂਡ ਦੇ ਐਸਟ੍ਰੋਨੋਮਰ ਰਾਇਲ ਦੇ ਪ੍ਰੋਫੈਸਰ ਕੈਥਰੀਨ ਹੇਮੰਸ ਦਾ ਕਹਿਣਾ ਹੈ ਕਿ ਕੈਂਬਰਿਜ ਟੀਮ ਨੇ ਭਾਵੇਂ ਫਾਈਵ ਸਿਗਮਾ ਨਤੀਜਾ ਪ੍ਰਾਪਤ ਕਰ ਲਿਆ ਹੈ, ਪਰ ਅੰਤਿਮ ਤੌਰ `ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਗ੍ਰਹਿ `ਤੇ ਜੀਵਨ ਹੈ; ਪਰ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਇਹ ਗੈਸ ਕਿੱਥੋਂ ਪੈਦਾ ਹੋ ਰਹੀ ਹੈ। ਧਰਤੀ `ਤੇ ਇਹ ਗੈਸ ਸਮੁੰਦਰ ਵਿੱਚ ਸੂਖਮ ਜੀਵਾਂ ਦੁਆਰਾ ਪੈਦਾ ਹੁੰਦੀ ਹੈ, ਪਰ ਠੋਸ ਅੰਕੜਿਆਂ ਤੋਂ ਬਗੈਰ ਅਸੀਂ ਨਿਸ਼ਚਿਤ ਤੌਰ `ਤੇ ਇਹ ਨਹੀਂ ਕਹਿ ਸਕਦੇ ਕਿ ਕਿਸੇ ਏਲੀਅਨ (ਅਣਜਾਣ) ਗ੍ਰਹਿ `ਤੇ ਗੈਸਾਂ ਦੀ ਇਹ ਉਤਪਤੀ ਜੈਵਿਕ ਤੌਰ `ਤੇ ਹੀ ਹੈ।
ਵਿਗਿਆਨੀ ਕਈ ਹੋਰ ਸਮੂਹਾਂ ਨਾਲ ਮਿਲ ਕੇ ਇਹ ਅਧਿਐਨ ਕਰ ਰਹੇ ਹਨ ਕਿ ਕੀ ਲੈਬ `ਚ ਨਿਰਜੀਵ ਚੀਜ਼ਾਂ ਨਾਲ ਡਿਮੀਥਾਈਲ ਸਲਫਾਈਡ ਅਤੇ ਡਿਮੀਥਾਈਲ ਡਾਈਸਲਫਾਈਡ ਬਣਾਏ ਜਾ ਸਕਦੇ ਹਨ। ਦੂਜੇ ਖੋਜ ਸਮੂਹਾਂ ਨੇ ਖ2-18ਭ ਤੋਂ ਪ੍ਰਾਪਤ ਡੇਟਾ ਦੇ ਆਧਾਰ `ਤੇ ਕੁਝ ਵਿਕਲਪ ਸੁਝਾਏ ਹਨ, ਪਰ ਇਹ ਜੈਵਿਕ ਨਹੀਂ ਹਨ। ਡਿਮੀਥਾਈਲ ਸਲਫਾਈਡ ਤੇ ਡਿਮੀਥਾਈਲ ਡਾਈਸਲਫਾਈਡ ਦੀ ਮੌਜੂਦਗੀ ਅਤੇ ਇਸ ਗ੍ਰਹਿ ਦੀ ਬਣਤਰ ਬਾਰੇ ਵਿਗਿਆਨੀਆਂ ਵਿੱਚ ਕਾਫੀ ਬਹਿਸ ਚੱਲ ਰਹੀ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਬਹੁਤ ਸਾਰੇ ਖੋਜਕਰਤਾਵਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਇਸ ਗ੍ਰਹਿ `ਤੇ ਇੱਕ ਸਮੁੰਦਰ ਹੈ, ਅਤੇ ਇੱਥੇ ਅਮੋਨੀਆ ਨਹੀਂ ਹੈ; ਕਿਉਂਕਿ ਅਮੋਨੀਆ ਸਮੁੰਦਰ ਜਾਂ ਇਸ ਤਰ੍ਹਾਂ ਦੇ ਪਾਣੀ ਵਾਲੇ ਖੇਤਰ ਦੁਆਰਾ ਸੋਖ ਲਿਆ ਜਾਂਦਾ ਹੈ।
ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਓਲੀਵਰ ਸ਼ਾਰਟਲ ਅਨੁਸਾਰ ਇਸ ਸਥਿਤੀ ਦੀ ਵਿਆਖਿਆ, ਪਿਘਲੇ ਹੋਏ ਪੱਥਰਾਂ ਦੇ ਸਮੁੰਦਰ ਦੇ ਤੌਰ `ਤੇ ਹੀ ਹੋ ਸਕਦੀ ਹੈ। ਸਾਨੂੰ ਦੂਜੇ ਤਾਰਿਆਂ ਦੀ ਪਰਿਕਰਮਾ ਕਰਨ ਵਾਲੇ ਗ੍ਰਹਿਆਂ ਬਾਰੇ ਜੋ ਕੁਝ ਵੀ ਪਤਾ ਹੈ, ਉਹ ਉਸ ਰੌਸ਼ਨੀ ਦੇ ਛੋਟੇ ਹਿੱਸੇ ਰਾਹੀਂ ਆਉਂਦਾ ਹੈ, ਜੋ ਉਨ੍ਹਾਂ ਦੇ ਵਾਯੂਮੰਡਲ ਨਾਲ ਟਕਰਾਉਂਦੀ ਹੈ; ਪਰ ਇਹ ਅਜਿਹੇ ਕਮਜ਼ੋਰ ਸੰਕੇਤ ਹਨ, ਜਿਨ੍ਹਾਂ `ਤੇ ਅਸੀਂ ਗੌਰ ਕਰਨਾ ਹੈ। ਨਾਸਾ ਦੇ ਐਮਸ ਰਿਸਰਚ ਸੈਂਟਰ ਦੇ ਡਾਕਟਰ ਨਿਕੋਲਰ ਵੋਗੇਨ ਕਹਿੰਦੇ ਹਨ ਕਿ ਉਨ੍ਹਾਂ ਕੋਲ ਇਸ ਡੇਟਾ ਦੀ ਇੱਕ ਹੋਰ ਵਿਆਖਿਆ ਹੈ। ਉਨ੍ਹਾਂ ਨੇ ਜਿਹੜੀ ਖੋਜ ਪ੍ਰਕਾਸ਼ਿਤ ਕੀਤੀ ਹੈ, ਉਹ ਦੱਸਦੀ ਹੈ ਕਿ ਖ2-18ਭ ਇੱਕ ਗੈਸ ਦਾ ਇੱਕ ਸਮੂਹ ਹੈ, ਜਿਸਦੀ ਕੋਈ ਸਤ੍ਹਾ ਨਹੀਂ ਹੈ।
ਇਨ੍ਹਾਂ ਦੋਵੇਂ ਵਿਕਲਪਿਕ ਵਿਆਖਿਆਵਾਂ ਨੂੰ ਕਈ ਵਿਗਿਆਨਕ ਸਮੂਹਾਂ ਨੇ ਚੁਣੌਤੀ ਵੀ ਦਿੱਤੀ ਹੈ ਕਿ ਇਹ ਜੇਮਜ਼ ਵੈੱਬ ਸਪੇਸ ਟੈਲੀਸਕੋਪ ਤੋਂ ਪ੍ਰਾਪਤ ਡੇਟਾ ਨਾਲ ਇਹ ਵਿਆਖਿਆਵਾਂ ਮੇਲ ਨਹੀਂ ਖਾਂਦੀਆਂ। ਪ੍ਰੋ. ਮਧੂਸੂਦਨ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਵਿਗਿਆਨ ਦੇ ਸਭ ਤੋਂ ਵੱਡੇ ਸਵਾਲਾਂ ਵਿੱਚੋਂ ਇੱਕ (ਧਰਤੀ ਤੋਂ ਇਲਾਵਾ ਕਿਤੇ ਹੋਰ ਜੀਵਨ ਹੋਣ ਦਾ ਸਵਾਲ) ਦਾ ਜਵਾਬ ਦੇਣਾ ਹੈ, ਤਾਂ ਉਨ੍ਹਾਂ ਨੂੰ ਇਸ ਲਈ ਵਿਗਿਆਨ ਦੇ ਕਈ ਪਹਾੜ ਚੜ੍ਹਨੇ ਪੈਣਗੇ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਅਤੇ ਉਨ੍ਹਾਂ ਦੀ ਟੀਮ ਸਹੀ ਰਸਤੇ `ਤੇ ਹਨ।

Leave a Reply

Your email address will not be published. Required fields are marked *