ਦੋ ਹਿੱਸਿਆਂ ਵਿੱਚ ਟੁੱਟ ਰਿਹਾ ਹੈ ਅਫ਼ਰੀਕਾ ਮਹਾਂਦੀਪ

ਆਮ-ਖਾਸ

ਵਿਗਿਆਨੀਆਂ ਦਾ ਖੁਲਾਸਾ
*ਧਰਤੀ ’ਤੇ ਬਣ ਸਕਦਾ ਹੈ ਇੱਕ ਨਵਾਂ ਮਹਾਂਸਾਗਰ
ਵਿਵੇਕ ਸਿੰਘ
ਅਫ਼ਰੀਕਾ ਮਹਾਂਦੀਪ ਇਸ ਸਮੇਂ ਧਰਤੀ ਦੇ ਅੰਦਰ ਹੋ ਰਹੀ ਇੱਕ ਅਸਾਧਾਰਨ ਭੂਗਰਭੀ ਹਲਚਲ ਦਾ ਸਾਹਮਣਾ ਕਰ ਰਿਹਾ ਹੈ। ਵਿਗਿਆਨੀਆਂ ਅਨੁਸਾਰ ਇਹ ਹਲਚਲ ਅਫ਼ਰੀਕਾ ਨੂੰ ਹੌਲੀ-ਹੌਲੀ ਦੋ ਵੱਖ-ਵੱਖ ਹਿੱਸਿਆਂ ਵਿੱਚ ਵੰਡ ਰਹੀ ਹੈ। ਇਸ ਖੋਜ ਨੇ ਸਾਰੀ ਦੁਨੀਆ ਦੇ ਭੂਗੋਲ ਅਤੇ ਧਰਤੀ ਵਿਗਿਆਨ ਨਾਲ ਜੁੜੇ ਵਿਗਿਆਨੀਆਂ ਦੀ ਦਿਲਚਸਪੀ ਵਧਾ ਦਿੱਤੀ ਹੈ।

ਤਾਜ਼ਾ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਅਫ਼ਰੀਕਾ ਮਹਾਂਦੀਪ ਵਿੱਚ ਇੱਕ ਵੱਡੀ ਦਰਾਰ ਪੈ ਰਹੀ ਹੈ। ਇਹ ਦਰਾਰ ਈਸਟ ਅਫ਼ਰੀਕਨ ਰਿਫ਼ਟ (ਓਅਸਟ ੳਾਰਚਿਅਨ ੍ਰiਾਟ – ਓੳ੍ਰ) ਦੇ ਨਾਲ਼-ਨਾਲ਼ ਬਣ ਰਹੀ ਹੈ। ਇਸ ਪ੍ਰਕਿਰਿਆ ਵਿੱਚ ਅਫ਼ਰੀਕਾ ਦਾ ਪੂਰਬੀ ਹਿੱਸਾ, ਜੋ ਸੋਮਾਲੀਅਨ ਪਲੇਟ ’ਤੇ ਟਿਕਿਆ ਹੈ, ਹੌਲੀ-ਹੌਲੀ ਮੁੱਖ ਨਿਊਬੀਅਨ ਪਲੇਟ ਤੋਂ ਵੱਖ ਹੋ ਰਿਹਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਲੱਖਾਂ ਸਾਲਾਂ ਵਿੱਚ ਇਹ ਦਰਾਰ ਏਨੀ ਵੱਡੀ ਹੋ ਸਕਦੀ ਹੈ ਕਿ ਦੋ ਵੱਡੇ ਭੂਮੀ ਹਿੱਸਿਆਂ ਦੇ ਵਿਚਕਾਰ ਇੱਕ ਨਵਾਂ ਮਹਾਂਸਾਗਰ ਬਣ ਜਾਵੇ।
ਹੌਲੀ ਪਰ ਲਗਾਤਾਰ ਵੱਧ ਰਹੀ ਦਰਾਰ
ਵਿਗਿਆਨੀਆਂ ਮੁਤਾਬਕ ਇਸ ਵੇਲੇ ਇਹ ਦਰਾਰ ਬਹੁਤ ਹੌਲੀ ਰਫ਼ਤਾਰ ਨਾਲ ਵਧ ਰਹੀ ਹੈ, ਪਰ ਇਹ ਪ੍ਰਕਿਰਿਆ ਰੁਕਣ ਵਾਲੀ ਨਹੀਂ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਹਰ ਸਾਲ ਇਹ ਦਰਾਰ ਕੁਝ ਮਿਲੀਮੀਟਰ ਤੱਕ ਵਧ ਰਹੀ ਹੈ। ਇਸ ਪੂਰੀ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਲੱਖਾਂ ਤੋਂ ਕਰੋੜਾਂ ਸਾਲ ਲੱਗ ਸਕਦੇ ਹਨ।
ਖੋਜਾਂ ਦੱਸਦੀਆਂ ਹਨ ਕਿ ਨਿਊਬੀਅਨ ਅਤੇ ਸੋਮਾਲੀਅਨ ਪਲੇਟਾਂ, ਉੱਤਰ ਵੱਲ ਮੌਜੂਦ ਅਰਬੀਅਨ ਪਲੇਟ ਤੋਂ ਵੀ ਵੱਖ ਹੋ ਰਹੀਆਂ ਹਨ। ਇਸ ਕਾਰਨ ਧਰਤੀ ਦੇ ਅੰਦਰ ਇੱਕ ੈ-ਆਕਾਰ ਦਾ ਰਿਫ਼ਟ ਸਿਸਟਮ ਬਣ ਰਿਹਾ ਹੈ।
ਇਹ ਤਿੰਨ ਪਲੇਟਾਂ ਇਥੋਪੀਆ ਦੇ ਅਫ਼ਾਰ ਖੇਤਰ ਵਿੱਚ ਮਿਲਦੀਆਂ ਹਨ, ਜਿਸਨੂੰ ਟ੍ਰਿਪਲ ਜੰਕਸ਼ਨ ਕਿਹਾ ਜਾਂਦਾ ਹੈ। ਇਹ ਧਰਤੀ ’ਤੇ ਬਹੁਤ ਹੀ ਦੁਰਲਭ ਥਾਵਾਂ ਵਿੱਚੋਂ ਇੱਕ ਹੈ, ਜਿੱਥੇ ਤਿੰਨ ਵੱਡੀਆਂ ਟੈਕਟੋਨਿਕ ਦਰਾਰਾਂ ਇਕੱਠੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਇਥੋਪੀਆਈ ਰਿਫ਼ਟ, ਲਾਲ ਸਾਗਰ (੍ਰੲਦ Sੲਅ) ਰਿੱਟ ਅਤੇ ਅਦਨ ਦੀ ਖਾੜੀ (ਘੁਲਾ ੋਾ ੳਦੲਨ) ਰਿਫ਼ਟ ਸ਼ਾਮਲ ਹਨ।
ਦਰਾਰਾਂ ਵਿੱਚ ਦਾਖ਼ਲ ਹੋਵੇਗਾ ਸਮੁੰਦਰ ਦਾ ਪਾਣੀ
ਵਰਜੀਨੀਆ ਟੈਕ ਯੂਨੀਵਰਸਿਟੀ ਦੀ ਜਿਓਫ਼ਿਜ਼ਿਸਟ ਡਾ. ਸਾਰਾ ਸਟੈਂਪਸ ਅਨੁਸਾਰ ਦਰਾਰ ਸਭ ਤੋਂ ਤੇਜ਼ੀ ਨਾਲ ਉੱਤਰੀ ਹਿੱਸੇ ਵਿੱਚ ਵਧ ਰਹੀ ਹੈ। ਇਸ ਕਰ ਕੇ ਸਭ ਤੋਂ ਪਹਿਲਾਂ ਉਥੇ ਹੀ ਸਮੁੰਦਰ ਬਣਨ ਦੀ ਸੰਭਾਵਨਾ ਹੈ।
ਵਿਗਿਆਨੀ ਦੱਸਦੇ ਹਨ ਕਿ ਇਥੋਪੀਆ ਦੇ ਅਫ਼ਾਰ ਖੇਤਰ ਵਿੱਚ ਧਰਤੀ ਦੀ ਉੱਪਰੀ ਪਰਤ ਪਹਿਲਾਂ ਹੀ ਕਾਫ਼ੀ ਪਤਲੀ ਹੋ ਚੁੱਕੀ ਹੈ। ਇੱਥੋਂ ਦੀ ਕੁਝ ਜ਼ਮੀਨ ਸਮੁੰਦਰ ਦੀ ਸਤ੍ਹਾ ਤੋਂ ਹੇਠਾਂ ਵੀ ਹੈ। ਦਰਾਰ ਦੀਆਂ ਦੋ ਬਾਂਹਾਂ ਪਹਿਲਾਂ ਹੀ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਡੁੱਬ ਚੁੱਕੀਆਂ ਹਨ।
ਜਦੋਂ ਇਹ ਦਰਾਰ ਦਰਮਿਆਨੀ ਘਾਟੀ ਸਮੁੰਦਰ ਦੀ ਸਤ੍ਹਾ ਤੋਂ ਹੋਰ ਹੇਠਾਂ ਚਲੀ ਜਾਵੇਗੀ, ਤਾਂ ਸਮੁੰਦਰ ਦਾ ਪਾਣੀ ਤੇਜ਼ੀ ਨਾਲ ਇਨ੍ਹਾਂ ਵੱਖ ਹੋ ਰਹੀਆਂ ਪਲੇਟਾਂ ਦੇ ਵਿਚਕਾਰ ਵਗਣਾ ਸ਼ੁਰੂ ਕਰ ਦੇਵੇਗਾ। ਇਸ ਨਾਲ ਹੌਲੀ-ਹੌਲੀ ਇੱਕ ਨਵਾਂ ਮਹਾਂਸਾਗਰੀ ਖੱਡ (ੌਚੲਅਨ ਭਅਸਨਿ) ਬਣ ਜਾਵੇਗਾ।
ਭੂਚਾਲ ਅਤੇ ਜਵਾਲਾਮੁਖੀ ਦਾ ਖ਼ਤਰਾ ਵੀ
ਰਿਪੋਰਟ ਮੁਤਾਬਕ ਹਰ ਸਾਲ ਪਲੇਟਾਂ ਇੱਕ-ਦੂਜੇ ਤੋਂ ਲਗਭਗ 0.28 ਇੰਚ ਦੂਰ ਹੋ ਰਹੀਆਂ ਹਨ। ਇਸ ਰਫ਼ਤਾਰ ਨਾਲ ਪੂਰੇ ਮਹਾਂਸਾਗਰ ਨੂੰ ਬਣਨ ਵਿੱਚ ਦਹਾਕੇ ਨਹੀਂ, ਸਗੋਂ ਲੱਖਾਂ ਸਾਲ ਲੱਗਣਗੇ। ਪਰ ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਇਸ ਪ੍ਰਕਿਰਿਆ ਦੇ ਪ੍ਰਭਾਵ ਜ਼ਿੰਦਗੀ ’ਤੇ ਜਲਦੀ ਵੀ ਪੈ ਸਕਦੇ ਹਨ। ਖ਼ਾਸ ਕਰ ਕੇ
•ਭੂਚਾਲਾਂ ਦੀ ਗਿਣਤੀ ਵਿੱਚ ਵਾਧਾ
•ਜਵਾਲਾਮੁਖੀ ਫਟਣ ਦੀ ਸੰਭਾਵਨਾ
•ਜ਼ਮੀਨੀ ਬਣਤਰ ਵਿੱਚ ਅਚਾਨਕ ਬਦਲਾਅ, ਆਦਿ।
ਧਰਤੀ ਦੀ ਉੱਪਰੀ ਪਰਤ ਲਗਭਗ 15 ਤੋਂ 20 ਵੱਡੀਆਂ ਟੈਕਟੋਨਿਕ ਪਲੇਟਾਂ ਤੋਂ ਬਣੀ ਹੋਈ ਹੈ, ਜੋ ਹੇਠਾਂ ਮੌਜੂਦ ਗਰਮ ਅਤੇ ਪਿਘਲੇ ਹੋਏ ਮੈਗਮਾ ’ਤੇ ਤੈਰ ਰਹੀਆਂ ਹਨ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਅਫ਼ਾਰ ਖੇਤਰ ਦੇ ਹੇਠਾਂ ਇੱਕ ਮੈਂਟਲ ਪਲੂਮ ਮੌਜੂਦ ਹੈ। ਇਹ ਧਰਤੀ ਦੇ ਅੰਦਰੋਂ ਉੱਪਰ ਵੱਲ ਚੜ੍ਹਦਾ ਹੋਇਆ ਗਰਮ ਪਦਾਰਥ ਦਾ ਸਤੰਭ ਹੁੰਦਾ ਹੈ, ਜੋ ਧਰਤੀ ਦੀ ਉੱਪਰੀ ਪਰਤ ਨੂੰ ਕਮਜ਼ੋਰ ਕਰ ਕੇ ਤੋੜ ਰਿਹਾ ਹੈ।
ਕੁਝ ਹੋਰ ਮਹੱਤਵਪੂਰਨ ਤੱਥ
•ਇਹੋ ਜਿਹੀ ਪ੍ਰਕਿਰਿਆ ਲੱਖਾਂ ਸਾਲ ਪਹਿਲਾਂ ਹੋਈ ਸੀ, ਜਿਸ ਨਾਲ ਅਟਲਾਂਟਿਕ ਮਹਾਂਸਾਗਰ ਬਣਿਆ।
•ਅਫ਼ਰੀਕਾ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਨਾਲ ਭਵਿੱਖ ਵਿੱਚ ਦੁਨੀਆ ਦਾ ਨਕਸ਼ਾ ਹੀ ਬਦਲ ਸਕਦਾ ਹੈ।
•ਕੀਨੀਆ, ਇਥੋਪੀਆ ਅਤੇ ਤਨਜ਼ਾਨੀਆ ਵਰਗੇ ਦੇਸ਼ ਇਸ ਭੂਗਰਭੀ ਬਦਲਾਅ ਦਾ ਕੇਂਦਰ ਬਣ ਸਕਦੇ ਹਨ।
•ਵਿਗਿਆਨੀਆਂ ਅਨੁਸਾਰ ਇਹ ਕੁਦਰਤੀ ਪ੍ਰਕਿਰਿਆ ਹੈ, ਇਸਨੂੰ ਰੋਕਿਆ ਨਹੀਂ ਜਾ ਸਕਦਾ; ਸਿਰਫ਼ ਸਮਝਿਆ ਜਾ ਸਕਦਾ ਹੈ।

Leave a Reply

Your email address will not be published. Required fields are marked *