ਖੇਤੀ ਸੁਧਾਰ ਸਿਫਾਰਸ਼ਾਂ ਤੇ ਜਥੇਬੰਦੀਆਂ ਦਾ ਸੰਘਰਸ਼ ਬਨਾਮ ਸਰਕਾਰਾਂ ਦੀ ਬੇਰੁਖੀ

ਕਿਸਾਨਾਂ ਦਾ ਮਸੀਹਾ: ਡਾ. ਸਵਾਮੀਨਾਥਨ ਤਰਲੋਚਨ ਸਿੰਘ ਭੱਟੀ (ਸਾਬਕਾ ਪੀ.ਸੀ.ਐਸ. ਅਫਸਰ) ਪੰਜਾਬ ਇੱਕ ਖੇਤੀ ਆਧਾਰਤ ਅਤੇ ਪੇਂਡੂ ਰਹਿਣੀ-ਬਹਿਣੀ ਵਾਲਾ ਖਿੱਤਾ ਹੋਣ ਕਰਕੇ ਪੰਜਾਬੀ ਸੱਭਿਆਚਾਰ ਅਤੇ ਕਾਰ-ਵਿਹਾਰ ਵਿੱਚ ਖੇਤੀ ਨੂੰ ਉੱਤਮ, ਵਪਾਰ ਨੂੰ ਮੱਧ ਅਤੇ ਨੌਕਰੀ ਪੇਸ਼ੇ ਨੂੰ ਨਖਿੱਧ ਦਰਜਾ ਦਿੱਤਾ ਗਿਆ ਹੈ। ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਗੁਰੂਆਂ ਨੇ ਕਿਰਤ […]

Continue Reading

ਕੁਦਰਤੀ ਗੁਰਦੇ: ਜਲਗਾਹਾਂ

2 ਫਰਵਰੀ 2025 ਕੌਮਾਂਤਰੀ ਜਲਗਾਹਾਂ ਦਿਵਸ ਵਿਸ਼ੇਸ਼ *ਜੀਵਾਂ ਦੇ ਸਾਂਝੇ ਭਵਿੱਖ ਲਈ ਜਲਗਾਹਾਂ ਨੂੰ ਬਚਾਈਏ” ਅਸ਼ਵਨੀ ਚਤਰਥ ਫੋਨ: +91-6284220595 ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਦਰਤ ਦਾ ਧਰਤੀ ਦੇ ਸਮੂਹ ਜੀਵਾਂ ਦੇ ਪਾਲਣ-ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਸੰਪੰਨ ਬਣਾਉਣ ਵਿੱਚ ਹਮੇਸ਼ਾ ਤੋਂ ਹੀ ਅਹਿਮ ਯੋਗਦਾਨ ਰਿਹਾ ਹੈ। ਧਰਤੀ ਗ੍ਰਹਿ ਉੱਤੇ ਮੌਜੂਦ ਬੇਸ਼ਕੀਮਤੀ […]

Continue Reading

ਬੜੂ ਸਾਹਿਬ ਦਾ ਹੋਕਾ: ‘ਬੱਚੇ ਪੜ੍ਹਾਓ, ਪੰਜਾਬ ਬਚਾਓ’

*ਕਿਸੇ ਵੀ ਕੌਮ ਦਾ ਸਭ ਤੋਂ ਵਧੀਆ ਨਿਵੇਸ਼ ਸਕੂਲੀ ਸਿੱਖਿਆ ਵਿੱਚ ਕੀਤਾ ਨਿਵੇਸ਼ ਹੈ- ਡਾ. ਦਵਿੰਦਰ ਸਿੰਘ *ਭਾਈਚਾਰਕ ਸ਼ਖਸੀਅਤ ਮੇਜਰ ਗੁਰਚਰਨ ਸਿੰਘ ਝੱਜ ਵੱਲੋਂ ਅਕਾਲ ਅਕੈਡਮੀ ਦਾ ਸਾਥ ਦੇਣ ਦੀ ਅਪੀਲ ਕੁਲਜੀਤ ਦਿਆਲਪੁਰੀ ਸ਼ਿਕਾਗੋ: ਕਲਗੀਧਰ ਟਰੱਸਟ ਬੜੂ ਸਾਹਿਬ ਦੀ ਟੀਮ ਨੇ ਪਿਛਲੇ ਦਿਨੀਂ ਮੁਕੰਮਲ ਕੀਤੀ ਅਮਰੀਕਾ ਫੇਰੀ ਦੌਰਾਨ ਅਕਾਲ ਅਕੈਡਮੀ ਦਾ ਸਾਥ ਦੇਣ ਦੀ ਪੁਰਜ਼ੋਰ […]

Continue Reading

ਹੇਜ ਪੰਜਾਬ ਦਾ: ਪੰਜਾਬ ਨੂੰ ਬਹੁਪੱਖੀ ਸੰਕਟਾਂ ਵਿੱਚੋਂ ਉਭਾਰਨ ਦੀ ਲੋੜ

ਪਰਮਜੀਤ ਸਿੰਘ ਢੀਂਗਰਾ ਫੋਨ: +91-9417358120 ਜਦੋਂ ਅਸੀਂ ਅਜੋਕੇ ਪੰਜਾਬ ਦੇ ਸਰੋਕਾਰਾਂ ਦੀ ਗੱਲ ਕਰਦੇ ਹਾਂ ਤਾਂ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਅਜੋਕੇ ਪੰਜਾਬ ਤੋਂ ਭਾਵ ਇੱਕੀਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਦਾ ਪੰਜਾਬ ਹੈ। ਭਾਵੇਂ ਪਿਛਲੀ ਸਦੀ ਦੇ ਅਖੀਰਲੇ ਦਹਾਕੇ ਵਿੱਚ ਐਲ.ਪੀ.ਜੀ. (ਲਿਬਰਲਾਈਜੇਸ਼ਨ, ਪ੍ਰਾਈਵੇਟਆਈਜੇਸ਼ਨ, ਗਲੋਬਲਾਈਜੇਸ਼ਨ) ਭਾਵ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਦੇ ਮਾਡਲ ਅਧੀਨ ਜਿਹੜੀਆਂ […]

Continue Reading

ਬਿਪਰਨ ਕੀ ਰੀਤ ਦੇ ਰਾਹ ਪੈ ਚੁੱਕੇ ਸਿੱਖ

-ਅਮਰੀਕ ਸਿੰਘ ਮੁਕਤਸਰ ਇਹ ਸੱਚ ਹੈ ਕਿ ਸਿਆਸੀ ਰਿਸ਼ਤਿਆਂ ਨੂੰ ਸਭ ਤੋਂ ਤਾਕਤਵਾਰ ਮੰਨਿਆ ਜਾਂਦਾ ਹੈ। ਸਿਆਸੀ ਮੁਹਾਜ ਉੱਪਰ ਹੀ ਕਿਸੇ ਸਮਾਜ/ਕੌਮ ਦੀ ਤਕਦੀਰ ਘੜੀ ਜਾਂਦੀ ਹੈ। ਸਿਆਸੀ ਪਿੜ ਵਿੱਚ ਸਟੇਟ ਨੂੰ ਸਭ ਤੋਂ ਤਾਕਤਵਰ ਜਮਾਤ ਮੰਨਿਆ ਗਿਆ ਹੈ। ਹੁਣ ਇੱਥੇ ਇਸ ਸੁਆਲ ਨੂੰ ਸੰਬੋਧਨ ਹੋਇਆ ਜਾਵੇ ਕਿ ਅਸਲ ਵਿੱਚ ਸਟੇਟ ਕੀ ਹੈ? ਮਨੁੱਖ ਆਰੰਭ […]

Continue Reading

ਧਰਤੀ ਦੇ ਸਮੂਹ ਜੀਵਾਂ ਲਈ ਬੇਹੱਦ ਅਹਿਮ ਹਨ ‘ਮਹਾਂਸਾਗਰ’

ਅਸ਼ਵਨੀ ਚਤਰਥ ਫੋਨ:+91-6284220595 ਪੁਲਾੜ ਤੋਂ ਵੇਖਣ `ਤੇ ਧਰਤੀ ਨੀਲੇ ਰੰਗ ਦੇ ਗੋਲੇ ਦੀ ਤਰ੍ਹਾਂ ਦਿਸਦੀ ਹੈ, ਜਿਸ ਉਤੇ ਭੂਰੇ, ਚਿੱਟੇ, ਹਰੇ ਅਤੇ ਪੀਲੇ ਰੰਗ ਦੇ ਧੱਬੇ ਬਣੇ ਹੋਏ ਨਜ਼ਰ ਆਉਂਦੇ ਹਨ। ਹਰਾ ਰੰਗ ਜੰਗਲਾਂ ਕਾਰਨ, ਚਿੱਟਾ ਰੰਗ ਬਰਫ਼ ਦੇ ਪਹਾੜਾਂ ਕਾਰਨ, ਪੀਲਾ ਅਤੇ ਭੂਰਾ ਰੰਗ ਜ਼ਮੀਨ ਤੇ ਪਹਾੜਾਂ ਕਾਰਨ ਅਤੇ ਨੀਲਾ ਰੰਗ ਧਰਤੀ ਦੇ ਵੱਖ–ਵੱਖ […]

Continue Reading

ਭਾਰਤ ਦੀ ਜਨਗਣਨਾ: ਸੁੰਗੜਦੀ ਸਿੱਖ ਆਬਾਦੀ

ਸੰਤੋਖ ਸਿੰਘ ਬੈਂਸ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਹਰ ਧਾਰਮਿਕ ਘੱਟਗਿਣਤੀ ਦੀ ਸੰਖਿਆਤਮਕ ਤਾਕਤ ਬਹੁਤ ਮਹੱਤਵ ਰੱਖਦੀ ਹੈ; ਪਰ ਜਿੱਥੋਂ ਤੱਕ ਸਿੱਖ ਘੱਟਗਿਣਤੀ ਦਾ ਸਬੰਧ ਹੈ, ਅਜਿਹਾ ਲੱਗਦਾ ਹੈ ਕਿ ਮੁਸਲਮਾਨਾਂ ਅਤੇ ਈਸਾਈਆਂ ਵਰਗੀਆਂ ਹੋਰ ਧਾਰਮਿਕ ਘੱਟ ਗਿਣਤੀਆਂ ਦੇ ਉਲਟ, ਭਾਰਤ ਦੇ ਸਿੱਖ ਹੁਣ ਤੱਕ ਸੰਖਿਆਤਮਕ ਤਾਕਤ ਦੀ ਮਹੱਤਤਾ ਨੂੰ ਸਮਝਣ ਵਿੱਚ ਅਸਫਲ ਰਹੇ ਹਨ।

Continue Reading

ਜ਼ਹਿਰੀਲੇ ਪਾਣੀਆਂ ਖ਼ਿਲਾਫ਼ ਲੋਕ ਲਹਿਰ ਵਿੱਢਣ ਦੀ ਲੋੜ

ਵਿਜੈ ਬੰਬੇਲੀ ਫੋਨ: +91-9463439075 ਪਾਣੀ ਵਿੱਚ ਅਣਇੱਛਤ ਅਤੇ ਨੁਕਸਾਨਦੇਹ ਪਦਾਰਥਾਂ ਦੀ ਮੌਜੂਦਗੀ ਨੂੰ ਜਲ ਪ੍ਰਦੂਸ਼ਣ ਆਖਿਆ ਜਾਂਦਾ ਹੈ। ਮੁੱਖ ਰੂਪ ਵਿੱਚ ਕਾਰਖਾਨਿਆਂ ਦੇ ਜ਼ਹਿਰੀਲੇ ਨਿਕਾਸ, ਪੈਟਰੋ-ਕੈਮੀਕਲਜ਼, ਕੀਟਨਾਸ਼ਕ/ਨਦੀਨਨਾਸ਼ਕ ਤੇ ਕੂੜਾ-ਕਚਰਾ ਦਾ ਵਰਨਣ ਕੀਤਾ ਜਾ ਸਕਦਾ ਹੈ। ਗੰਦਗੀ ਪਹਿਲਾਂ ਵੀ ਨਦੀਆਂ/ਝੀਲਾਂ ਵਿੱਚ ਰਲਦੀ ਸੀ, ਪਰ ਉਹ ਰਵਾਇਤੀ, ਥੋੜ੍ਹੀ ਮਾਤਰਾ ਵਿੱਚ ਅਤੇ ਘੱਟ ਜ਼ਹਿਰੀਲੀ ਹੁੰਦੀ ਸੀ। ਕੁਦਰਤੀ ਕਾਰਕ […]

Continue Reading

ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ

*ਕਦੀ ਆਪਣੇ ਲਈ, ਕਦੀ ਨਿਓਟਿਆਂ ਤੇ ਨਿਆਸਰਿਆਂ ਲਈ ਜਸਵੀਰ ਸਿੰਘ ਸ਼ੀਰੀ ਪਿਛਲੇ ਮਹੀਨੇ ਕੁ ਵਿੱਚ ਹੀ, ਜਦੋਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ‘ਤੇ ਬੈਠੇ ਹਨ, ਪੰਜਾਬ, ਖਾਸ ਕਰਕੇ ਪੇਂਡੂ ਪੰਜਾਬ ਉਨ੍ਹਾਂ ਦੇ ਸਾਹਾਂ ਵਿੱਚ ਸਾਹ ਲੈਣ ਲੱਗਿਆ ਹੈ। ਇਹੋ ਇਸ ਖਿੱਤੇ ਦੀ ਫਿਤਰਤ ਹੈ। ਪੰਜਾਬ ਦਾ ਪੇਂਡੂ ਖੇਤਰ ਹੀ ਹੁਣ ਅਸਲ ਪੰਜਾਬ […]

Continue Reading

ਗੁਜਰਾਤ ਵਿੱਚ ਜੜ੍ਹਾਂ ਬਣਾਉਣ ਵੱਲ ਹੈ ਨਵੇਂ ਭਾਰਤੀ ਸਰਮਾਏ ਦਾ ਮੁਹਾਣ

*ਕੌਮੀਅਤਾਂ/ਕੌਮੀ ਦਾਬੇ ਦਾ ਮਸਲਾ ਹੋਰ ਕਲੇਸ਼ਪੂਰਨ ਹੋ ਜਾਏਗਾ ਭਾਰਤ ਵਿੱਚ *ਕੱਚਾ ਮਾਲ ਪੈਦਾ ਕਰਨ ਜੋਗੇ ਰਹਿ ਜਾਣਗੇ ਪੰਜਾਬ ਵਰਗੇ ਰਾਜ ਜਸਵੀਰ ਸਿੰਘ ਮਾਂਗਟ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਇੱਕ ਮਹੀਨਾ ਪਾਰ ਕਰ ਗਿਆ ਹੈ। ਜਿਹੜੇ ਲੋਕ ਪਹਿਲਾਂ ਇਸ ਨੂੰ ਹਲਕੇ ਵਿੱਚ ਲੈ ਰਹੇ ਸਨ, ਉਨ੍ਹਾਂ ਨੇ ਵੀ ਹੁਣ […]

Continue Reading