ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਆਈਸਲੈਂਡ ਵੱਸਦੇ ਪੰਜਾਬੀ

ਪੰਜਾਬੀ ਜਿੱਥੇ ਵੀ ਗਏ, ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਯੂਰਪੀ ਦੇਸ ਆਈਸਲੈਂਡ ਵਿੱਚ ਵੱਸਦੇ ਪੰਜਾਬੀ ਬੇਸ਼ੱਕ ਘੱਟ ਗਿਣਤੀ ਵਿੱਚ ਹਨ, ਪਰ ਉਹ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹਨ। ਉਂਜ ਉੱਥੋਂ ਦੇ ਕਾਨੂੰਨੀ ਦਾਇਰੇ ਮੁਤਾਬਕ ਉਨ੍ਹਾਂ ਨੂੰ ਆਪਣੇ ਨਾਂ ਸਥਾਨਕ ਭਾਸ਼ਾ ਮੁਤਾਬਕ ਤਬਦੀਲ ਕਰਨਾ […]

Continue Reading

ਸ਼ਾਹੀ ਕਿਲ੍ਹਾ ਲਾਹੌਰ ਤੋਂ ਮਲਿਕਾ ਹਾਂਸ ਤੱਕ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ […]

Continue Reading

ਮਨੁੱਖ ਦਾ ਅੰਦਾਜ਼-ਏ-ਬਿਆਨ ਤੇ ਮਨੁੱਖੀ ਰਿਸ਼ਤਿਆਂ ਦੀ ਬਣਤਰ

ਡਾ. ਅਰਵਿੰਦਰ ਸਿੰਘ ਭੱਲਾ* ਫੋਨ:+91-9463062603 ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਦਰਸ ਦਿੰਦੇ ਹੋਏ ਫ਼ੁਰਮਾਇਆ ਕਿ ਜ਼ਿੰਦਗੀ ਵਿੱਚ ਕੋਈ ਮੰਚ ਵਿਅਕਤੀ ਲਈ ਆਪਣੀ ਵਿਦਵਤਾ ਅਤੇ ਕਾਬਲੀਅਤ ਦਾ ਪ੍ਰਗਟਾਵਾ ਕਰਨ ਲਈ ਢੁਕਵਾਂ ਹੈ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਬਹੁਤ ਜਰੂਰੀ ਹੁੰਦਾ ਹੈ। ਅਕਸਰ ਲੋਕ ਦੂਸਰਿਆਂ ਦੀਆਂ ਗੱਲਾਂ ਵਿੱਚ ਆ ਕੇ ਗਲਤ ਜਗ੍ਹਾ ਉੱਤੇ ਉਹ ਸਭ ਕੁਝ […]

Continue Reading

ਭਾਰਤੀ ਸੰਵਿਧਾਨ ਦਾ ਯੂ.ਐਨ.ਓ. ਉਤੇ ਪ੍ਰਭਾਵ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਲੀਗ ਆਫ਼ ਨੇਸ਼ਨਜ਼ (1919) ਅਤੇ ਯੂ.ਐਨ.ਓ. (1945, ਯੁਨਾਈਟਿਡ ਨੇਸ਼ਨਜ਼ ਆਰਗਨਾਈਜੇਸ਼ਨ ਜਾਂ ਸੰਯੁਕਤ ਰਾਸ਼ਟਰ ਸੰਘ) ਦਾ ਮੁਢਲਾ ਮੈਂਬਰ ਹੋਣਾ ਭਾਰਤ ਲਈ ਮਾਣ ਵਾਲੀ ਗੱਲ ਹੈ, ਖਾਸ ਤੌਰ `ਤੇ ਉਸ ਵੇਲੇ ਜਦੋਂ ਭਾਰਤ ਬਰਤਾਨੀਆ ਸਮਰਾਜ ਦੇ ਅਧੀਨ ਇੱਕ ਗੁਲਾਮ ਦੇਸ਼ ਸੀ। ਭਾਰਤ ਯੂ.ਐਨ. ਦੇ ਉਨ੍ਹਾਂ ਮੁਢਲੇ ਮੈਂਬਰਾਂ ਵਿੱਚੋਂ ਇੱਕ ਹੈ, ਜਿਨ੍ਹਾਂ 1 […]

Continue Reading

ਛੋਟੇ ਮੁਲਕਾਂ `ਤੇ ਕਬਜ਼ੇ ਦੀ ਦੌੜ ਤੇਜ਼ ਹੋਈ

*ਮੁਸ਼ਕਲ ਹੋਵੇਗੀ ਇਰਾਨ ਖਿਲਾਫ ਸਿੱਧੀ ਜੰਗ *ਸਰਕਾਰ ਦੇ ਹੱਕ `ਚ ਪ੍ਰਦਰਸ਼ਨ ਹੋਣ ਲੱਗੇ ਇਰਾਨ ਵਿੱਚ ਜਸਵੀਰ ਸਿੰਘ ਸ਼ੀਰੀ ਇਰਾਨ ਦੇ ਇਰਾਕ ਨਾਲ ਲਗਦੇ ਬਾਰਡਰ ਦੇ ਦੋਹੀਂ ਪਾਸੀਂ ਫੌਜੀ ਕਾਰਵਾਈ ਲਈ ਤਿਆਰੀ ਦੀ ਹਿਲਜੁਲ ਵਿਖਾਈ ਦੇ ਰਹੀ ਹੈ। ਇਰਾਨ ਜਾਂ ਅਮਰੀਕਾ ਕੋਈ ਵੀ ਝੁਕਣ ਲਈ ਤਿਆਰ ਨਹੀਂ, ਜਦਕਿ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕਲੇਸ਼ ਨੂੰੰ […]

Continue Reading

ਗਰੀਨਲੈਂਡ `ਤੇ ਕਬਜ਼ੇ ਦੇ ਐਲਾਨ ਨਾਲ ਯੂਰਪ ਨਾਰਾਜ਼

*ਵੱਖ-ਵੱਖ ਮੁਲਕਾਂ `ਤੇ ਕਬਜ਼ਾ ਕਰਨ ਦੀ ਅਮਰੀਕੀ ਤਲਬ ਵਧੀ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵੱਲੋਂ ਨਾਟੋ ਨੂੰ ਪਿੱਠ ਵਿਖਾਉਣ ਅਤੇ ਸੰਯੁਕਤ ਰਾਸ਼ਟਰ ਦੇ ਲਗਪਗ ਸਾਰੇ ਸੰਗਠਨਾਂ ਦੋਂ ਬਾਹਰ ਆ ਜਾਣ ਅਤੇ ਦੇਸ਼ ਦੇ ਅੰਦਰ ਲੋਕ ਭਲਾਈ ਦੀਆਂ ਸਕੀਮਾਂ `ਤੇ ਮੁੱਠੀ ਘੁੱਟਣ ਨਾਲ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੌਮੀ/ਕੌਮਾਂਤਰੀ ਲੋਕਪ੍ਰਿਅਤਾ ਕਾਫੀ ਘਟੀ ਹੈ। ਪਰ ਉਹ ਇਸ ਘਾਪੇ […]

Continue Reading

ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਸਬੰਧੀ ਮਾਹੌਲ ਮਘਣ ਲੱਗਾ

*ਨਵੀਂ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਰਚਾ ਛਿੜੀ ਕੁਲਜੀਤ ਸਿੰਘ ਹੈ ਤਾਂ ਇਹ ਪਾਣੀ ਤੋਂ ਪਹਿਲਾਂ ਮੌਜੇ ਲਾਹੁਣ ਜਿਹੀ ਗੱਲ, ਪਰ ਹੈ ਇਹ ਚਰਚਾ ਦਾ ਵਿਸ਼ਾ; ਕਿਉਂਕਿ ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਸਬੰਧੀ ਮਾਹੌਲ ਮਘਣ ਲੱਗ ਪਿਆ ਹੈ। ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕ ਕਮੇਟੀ ਕਿਹੜੇ ਖੇਮੇ ਵਾਲੀ ਹੋਵੇਗੀ ਜਾਂ ਇਸ ਦਾ ਪ੍ਰਧਾਨ ਕੌਣ ਹੋਵੇਗਾ? ਇਹ ਕਿਆਫੇ […]

Continue Reading

ਵੈਨੇਜ਼ੂਏਲਾ ਖ਼ਿਲਾਫ਼ ਕਾਰਵਾਈ ਨੇ ਕੈਨੇਡਾ ਨੂੰ ਫ਼ਿਕਰਾਂ ਵਿੱਚ ਪਾਇਆ

*ਟਰੰਪ ਹਿਲਾ ਸਕਦੇ ਹਨ ਕੈਨੇਡੀਅਨ ਅਰਥਚਾਰੇ ਦੀਆਂ ਚੂਲ਼ਾਂ ਪੰਜਾਬੀ ਪਰਵਾਜ਼ ਬਿਊਰੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਿਦੇਸ਼ ਨੀਤੀਆਂ ਨੇ ਇੱਕ ਵਾਰ ਫਿਰ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕੀ ਫੌਜ ਨੇ ਵੈਨੇਜ਼ੂਏਲਾ ਵਿੱਚ ਜੋ ਵੱਡੀ ਫ਼ੌਜੀ ਕਰਵਾਈ ਕੀਤੀ ਹੈ, ਟਰੰਪ ਨੇ ਇਸ ਨੂੰ ‘ਵੈਨੇਜ਼ੂਏਲਾ ਨੂੰ ਅਤਿਵਾਦ ਤੋਂ ਬਚਾਉਣ ਵਾਲੀ ਵਡਮੁੱਲੀ ਕਾਰਵਾਈ’ ਕਿਹਾ ਹੈ, ਪਰ […]

Continue Reading

ਸ਼੍ਰੋਮਣੀ ਕਮੇਟੀ ‘ਸਿੱਟ’ ਨਾਲ ਸਹਿਯੋਗ ਕਰੇਗੀ

ਪੰਜਾਬੀ ਪਰਵਾਜ਼ ਬਿਊਰੋ ਜਿਵੇਂ ਕਿ ਆਸ ਹੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਰਾਜਨੀਤਿਕ ਰੱਸਾਕਸ਼ੀ ਦਾ ਸਬੱਬ ਬਣਦਾ ਵਿਖਾਈ ਦੇ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਬਾਦਲ ਦਾ ਮੁਹਰੈਲ ਦਸਤਾ ਬਣਨ ਦਾ ਯਤਨ ਕਰ ਰਹੀਆਂ ਸਿੱਖ ਸੰਸਥਾਵਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਇਸ […]

Continue Reading

ਨਿਊਜ਼ੀਲੈਂਡ ਵਿੱਚ ਦੂਜੀ ਵਾਰ ਨਗਰ ਕੀਰਤਨ ਦਾ ਵਿਰੋਧ

*ਕੀਵੀ ਗਰੁੱਪ ਨੇ ਹਾਕਾ ਡਾਂਸ ਕੀਤਾ *ਸਿੱਖ ਨੌਜਵਾਨਾਂ ਵਲੋਂ ਸ਼ਾਂਤੀਪੂਰਵਕ ਨਗਰ ਕੀਰਤਨ ਪੰਜਾਬੀ ਪਰਵਾਜ਼ ਬਿਊਰੋ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦੇ ਨਗਰ ਕੀਰਤਨ ਨੂੰ ਇੱਕ ਵਾਰ ਫਿਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਹ 20 ਦਿਨਾਂ ਵਿੱਚ ਦੂਜੀ ਵਾਰ ਹੈ, ਜਦੋਂ ਸਥਾਨਕ ਗਰੁੱਪ ਨੇ ਇਸ ਧਾਰਮਿਕ ਪ੍ਰਦਰਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਿਛਲੀ ਵਾਰ ਦੱਖਣੀ ਆਕਲੈਂਡ […]

Continue Reading