ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਈਪਾਸ ਨਾ ਕਰੇ

Uncategorized ਸਿਆਸੀ ਹਲਚਲ

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਗਤ ਹੋਈ ਪਈ ਹੈ, ਉਹ ਕਿਸੇ ਤੋਂ ਲੁਕੀ-ਛਿਪੀ ਹੋਈ ਨਹੀਂ ਹੈ। ਕਿਸੇ ਸਮੇਂ ਸਿਰਮੌਰ ਰਹੀ ਇਹ ਜਥੇਬੰਦੀ ਜਿਉਂ ਜਿਉਂ ਆਪਣੇ ਮੰਤਵ ਤੋਂ ਥਿੜਕਦੀ ਗਈ, ਤਿਉਂ ਤਿਉਂ ਇਹ ਨਿਘਾਰ ਵੱਲ ਧਸਦੀ ਗਈ। ਅਕਾਲੀ ਦਲ ਦਾ ਪੰਥਕ ਮੁੱਦਿਆਂ ਤੋਂ ਕਿਨਾਰਾ ਕਰ ਲੈਣਾ ਸਿੱਖ/ਪੰਥਕ ਸਫਾਂ ਨੂੰ ਹਜ਼ਮ ਨਹੀਂ ਹੋਇਆ। ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਕਾਂਡ ਸਮੇਤ ਅਨੇਕਾਂ ਮੁੱਦਿਆਂ ਨੇ ਇਸ ਨੂੰ ਪਤਨ ਵੱਲ ਧਕੇਲ ਦਿੱਤਾ ਤੇ ਅਖੀਰ ਸੱਤਾਹੀਣ ਕਰ ਦਿੱਤਾ। ਵੱਡੇ ਆਗੂਆਂ ਦਾ ਦਲ ਤੋਂ ਕਿਨਾਰਾ ਤੇ ਕਾਹਲੀ ਵਿੱਚ ਲਏ ਫੈਸਲਿਆਂ ਨੇ ਵੀ ਦਲ ਦੀਆਂ ਜੜ੍ਹਾਂ ਵਿੱਚ ਤੇਲ ਪਾਇਆ। ਗਾਹੇ-ਬਗਾਹੇ ਅਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਟਿੱਚ ਸਮਝਣਾ ਜਾਰੀ ਹੈ। ਪੇਸ਼ ਹੈ, ਸ. ਦਿਲਜੀਤ ਸਿੰਘ ਬੇਦੀ ਦਾ ਇਸ ਮਸਲੇ ਬਾਬਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਮੰਤਵ ਬਾਰੇ ਇਹ ਲੇਖ…

ਦਿਲਜੀਤ ਸਿੰਘ ਬੇਦੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇਜ਼ੀ ਨਾਲ ਲਏ ਫੈਸਲਿਆਂ ਨੂੰ ਵਾਰ ਵਾਰ ਵਾਪਸ ਲੈਣ ਦੀ ਪਿਰਤ ਹਾਸੋਹੀਣੀ ਤੇ ਬੇਸਮਝੀ ਵਾਲੀ ਬਿਰਤੀ ਦਿਨੋ ਦਿਨ ਭਾਰੂ ਹੋ ਰਹੀ ਹੈ। ਅਕਾਲ ਤਖ਼ਤ ਸਾਹਿਬ ਤੋਂ ਹੋ ਰਹੇ ਉਦੇਸ਼ਾਂ, ਆਦੇਸ਼ਾਂ ਤੇ ਹੁਕਮਾਂ ਦੀ ਲਗਾਤਾਰ ਰਾਜਸੀ ਮੰਤਵਾਂ ਲਈ ਉਲੰਘਣਾ ਹੋ ਰਹੀ ਹੈ। ਅਕਾਲ ਤਖ਼ਤ ਸਾਹਿਬ ਤੋਂ ਵੱਖ-ਵੱਖ ਪੰਥਕ ਕਾਰਜਾਂ, ਉਲਝਣਾਂ, ਝਮੇਲਿਆਂ ਤੇ ਕੌਮੀ ਚੁਣੌਤੀਆਂ ਸਬੰਧੀ ਬਣਾਈਆਂ ਜਾ ਰਹੀਆਂ ਵਿਦਵਾਨਾਂ, ਰਾਜਸੀ ਆਗੂਆਂ, ਧਾਰਮਿਕ ਵਿਅਕਤੀਆਂ ਆਧਾਰਤ ਸਬ-ਕਮੇਟੀਆਂ ਅਤੇ ਵਫਦਾਂ ਦੀ ਰਾਏ ਉਡੀਕਿਆਂ ਬਗੈਰ ਹੀ ਸ਼੍ਰੋਮਣੀ ਅਕਾਲੀ ਦਲ ਸਿੱਧਾ ਐਕਸ਼ਨ ਪ੍ਰੋਗਰਾਮ ਕਰ ਰਿਹਾ ਹੈ, ਜੋ ਕਿਸੇ ਤਰ੍ਹਾਂ ਵੀ ਵਾਜ਼ਬ ਨਹੀਂ ਹੈ।
ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ 6 ਦਸµਬਰ 2023 ਨੂੰ ਪµਜ ਸਿµਘ ਸਾਹਿਬਾਨ ਦੀ ਜ਼ਰੂਰੀ ਇਕੱਤਰਤਾ ਹੋਈ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿµਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿµਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿµਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰµਥੀ ਗਿਆਨੀ ਗੁਰਦਿਆਲ ਸਿµਘ ਅਤੇ ਸੱਚਖµਡ ਸ੍ਰੀ ਹਰਿਮµਦਰ ਸਾਹਿਬ, ਦਰਬਾਰ ਸਾਹਿਬ ਦੇ ਗ੍ਰµਥੀ ਗਿਆਨੀ ਬਲਜੀਤ ਸਿµਘ ਸ਼ਾਮਲ ਹੋਏ। ਇਸ ਇਕੱਤਰਤਾ ਦੌਰਾਨ ਭਾਈ ਬਲਵµਤ ਸਿµਘ ਰਾਜੋਆਣਾ ਵੱਲੋਂ ਭੇਜੀਆਂ ਪੱਤ੍ਰਿਕਾਵਾਂ ਉੱਤੇ ਗµਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨ ਉਪਰµਤ ਜੋ ਆਦੇਸ਼ ਜਾਰੀ ਕੀਤੇ ਗਏ, ਇੱਕ ਨਜ਼ਰ ਪਾਠਕਾਂ ਨਾਲ ਇੱਥੇ ਸਾਂਝੇ ਕਰਦੇ ਹਾਂ।
ਭਾਈ ਬਲਵµਤ ਸਿµਘ ਰਾਜੋਆਣਾ ਅਤੇ ਹੋਰ ਬµਦੀ ਸਿµਘਾਂ ਦੀ ਰਿਹਾਈ ਬਾਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮµਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲਾਗੂ ਕਰਵਾਉਣ ਲਈ ਅਤੇ ਇਨ੍ਹਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬµਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿµਦਰ ਸਿµਘ ਧਾਮੀ ਦੀ ਅਗਵਾਈ ਹੇਠ ਉੱਚ ਪੱਧਰੀ ਵਫਦ ਦਾ ਗਠਨ ਕੀਤਾ ਗਿਆ, ਜਿਸ ਨੂੰ ਤੁਰµਤ ਹੀ ਆਪਣੀ ਅਗਲੇਰੀ ਕਾਰਵਾਈ ਆਰµਭ ਕਰਨ ਲਈ ਕਿਹਾ ਗਿਆ। ਵਫਦ ਵਿੱਚ ਹਰਮੀਤ ਸਿµਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬµਧਕ ਕਮੇਟੀ ਨਵੀਂ ਦਿੱਲੀ, ਡਾ. ਬਰਜਿµਦਰ ਸਿµਘ ਹਮਦਰਦ ਜਲੰਧਰ, ਬੀਬੀ ਕਮਲਦੀਪ ਕੌਰ ਰਾਜੋਆਣਾ ਅਤੇ ਵਿਰਸਾ ਸਿµਘ ਵਲਟੋਹਾ ਮੈਂਬਰ ਸ਼ਾਮਲ ਹਨ।
ਜੇ ਕੇਂਦਰ ਸਰਕਾਰ ਭਾਈ ਬਲਵµਤ ਸਿµਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ 31 ਦਸµਬਰ 2023 ਤੀਕ ਰੱਦ ਨਹੀਂ ਕਰਦੀ ਤਾਂ ਭਾਈ ਰਾਜੋਆਣਾ ਦੀਆਂ ਅਕਾਲ ਤਖ਼ਤ ਸਾਹਿਬ ’ਤੇ ਵਾਰ-ਵਾਰ ਪੁੱਜੀਆਂ ਪੱਤ੍ਰਿਕਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬµਧਕ ਕਮੇਟੀ ਆਪਣੀ ਪਾਈ ਹੋਈ ਅਪੀਲ ’ਤੇ ਵਿਚਾਰ ਕਰੇ, ਦਾ ਸਿੱਧਾ ਭਾਵ ਇਹ ਸੀ ਕਿ ਉਹ ਇਸ ਦਿਸ਼ਾ ਵਿੱਚ ਦੂਰ ਅੰਦੇਸ਼ੀ ਨਾਲ ਰਣਨੀਤਕ ਤੇ ਰਾਜਨੀਤਕ ਪੈਂਤੜੇ ਦਾ ਪਿੜ ਬੰਨੇ।
ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਅਦੇਸ਼ ਦੇ ਪਹਿਰਾ ਨੰਬਰ ਤਿੰਨ ਵਿੱਚ ਲਿਖਿਆ ਗਿਆ ਕਿ ਭਾਈ ਬਲਵµਤ ਸਿµਘ ਰਾਜੋਆਣਾ ਨੇ ਬਹਾਦਰੀ, ਦ੍ਰਿੜਤਾ, ਸੂਰਬੀਰਤਾ ਅਤੇ ਨਿਡਰਤਾ ਨਾਲ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੇ ਜਬਰ-ਜ਼ੁਲਮ ਤੇ ਅੱਤਿਆਚਾਰ ਨੂੰ ਝੱਲਦਿਆਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਕੌਮ ਨੂੰ ਇਨ੍ਹਾਂ ’ਤੇ ਮਾਣ ਹੈ। ਪੂਰੀ ਸਿੱਖ ਕੌਮ ਇਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹੈ। ਇਨ੍ਹਾਂ ਦਾ ਜੀਵਨ ਸਿੱਖ ਕੌਮ ਲਈ ਬਹੁਤ ਕੀਮਤੀ ਹੈ ਅਤੇ ਸਿੱਖ ਕੌਮ ਦੀ ਅਮਾਨਤ ਹੈ, ਇਸ ਲਈ ਭਾਈ ਬਲਵµਤ ਸਿµਘ ਰਾਜੋਆਣਾ ਨੂੰ ਪµਜ ਸਿµਘ ਸਾਹਿਬਾਨ ਵੱਲੋਂ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਕਿਸੇ ਵੀ ਢµਗ ਨਾਲ ਆਪਣੀ ਸਿਹਤ ਦਾ ਨੁਕਸਾਨ ਨਾ ਕਰਨ, ਤੁਰµਤ ਆਪਣੀ ਭੁੱਖ ਹੜਤਾਲ ਵਾਪਸ ਲੈ ਕੇ ਆਪਣੀ ਸਿਹਤ ਦਾ ਖਿਆਲ ਰੱਖਣ।
ਅਕਾਲ ਤਖ਼ਤ ਵੱਲੋਂ ਚੌਥੀ ਮਦ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਦਿੱਤੇ ਸਮੇਂ ਦੇ ਅµਦਰ-ਅµਦਰ ਕੇਂਦਰ ਸਰਕਾਰ ਸੁਹਿਰਦਤਾ ਵਾਲਾ ਫੈਸਲਾ ਨਹੀਂ ਲੈਂਦੀ ਤਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਦੀ ਜ਼ਿµਮੇਵਾਰ ਸਿੱਧੇ ਰੂਪ ਵਿੱਚ ਸਰਕਾਰ ਹੋਵੇਗੀ। ਭਾਈ ਰਾਜੋਆਣਾ ਦੀ ਭੁੱਖ ਹੜਤਾਲ ਖਤਮ ਕਰਵਾਉਣ ਲਈ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰ ਤੇ ਪ੍ਰਧਾਨ ਸਾਹਿਬ ਗਏ, ਪਰ ਉਹ ਨਹੀਂ ਮੰਨੇ। ਫਿਰ ਬਿਕਰਮਜੀਤ ਸਿੰਘ ਮਜੀਠੀਆ ਤੇ ਵਿਰਸਾ ਸਿੰਘ ਵਲਟੋਹਾ ਬਿਨਾ ਸਮਾਂ ਲਏ ਜੇਲ੍ਹ ਅੱਗੇ ਪਹੁੰਚ ਗਏ। ਜੇਲ੍ਹ ਪ੍ਰਸ਼ਾਸਨ ਨੇ ਭਾਈ ਰਾਜੋਆਣਾ ਨਾਲ ਮਿਲਣ ਨਹੀਂ ਦਿੱਤਾ। ਇਹ ਵੀ ਇੱਕ ਰਾਜਨੀਤਕ ਪੈਂਤੜਾ ਸੀ- ਜੇ ਮੇਲ ਹੋ ਗਏ ਤਾਂ ਵੀ, ਜੇ ਨਹੀਂ ਹੋਏ ਤਾਂ ਵੀ ਵੱਡੀ ਖਬਰ ਤਾਂ ਪੱਕੀ ਹੈ!
ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਭਾਈ ਰਾਜੋਆਣਾ ਨੂੰ ਮਨਾਉਣ ਤੇ ਮਿਲਣ ਲਈ ਖੁਦ ਪਟਿਆਲਾ ਦੀ ਕੇਂਦਰੀ ਜੇਲ੍ਹ ਅੰਦਰ ਗਏ। ਜਥੇਦਾਰ ਸਾਹਿਬ ਵੱਲੋਂ ਸਮੁੱਚੇ ਕੇਸ ਸਬੰਧੀ ਕਾਰਵਾਈ ਕਰਨ ਦਾ ਭਰੋਸਾ ਦੇਣ `ਤੇ ਭਾਈ ਰਾਜੋਆਣਾ ਵੱਲੋਂ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ। ਫਿਰ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਤ ਵਫਦ (ਕਮੇਟੀ), ਜਿਸ ਨੇ ਪ੍ਰਧਾਨ ਮੰਤਰੀ ਜਾਂ ਰਾਸਟਰਪਤੀ ਨੂੰ ਮਿਲ ਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ `ਚ ਬਦਲਣ ਤੇ ਉਨ੍ਹਾਂ ਦੀ ਰਿਹਾਈ ਸਬੰਧੀ ਗੱਲਬਾਤ ਤੈਅ ਕਰਨੀ ਸੀ, ਪਰ ਰਾਜਸੀ ਅਕਾਲੀ ਆਗੂ ਆਪਣਾ ਰਾਜਸੀ ਦਬਾਅ ਬਣਾਉਣ ਲਈ ਲਗਾਤਾਰ ਗਲਤੀ ਪੁਰ ਗਲਤੀ ਕਰਦੇ ਆ ਰਹੇ ਹਨ। ਜੇ ਰੋਸ ਮਾਰਚ/ਧਰਨਾ ਲਾਉਣ ਰਾਸ਼ਟਰਪਤੀ ਭਵਨ ਅੱਗੇ ਜਾਣਾ ਸੀ ਤਾਂ ਫਿਰ ਗੱਲਬਾਤ ਰਾਹੀਂ ਸੰਵਾਦ ਰਚਾਉਣ ਵਾਲੀ ਕਮੇਟੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਉਂ ਬਣਾਈ ਗਈ?
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਦੋ ਦਿਨ ਪਹਿਲਾਂ ਵੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਾਲੇ ਬੁੱਢਾ ਦਲ ਦੀ ਛਾਉਣੀ ਗੁਰਦੁਆਰਾ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਵਿਖੇ ਕੁੱਝ ਵਿਰੋਧੀ ਨਿਹੰਗ ਸਿੰਘਾਂ ਵੱਲੋਂ ਜ਼ਬਰੀ ਕਬਜ਼ਾ ਕਰਨ, ਗੋਲੀ ਚਲਾਉਣ ਤੇ ਨਿਹੱਥੇ ਨਿਰਦੋਸ਼ ਵਿਅਕਤੀਆਂ ਨੂੰ ਬੰਦੀ ਬਣਾਉਣ ਦੇ ਮਾਮਲੇ ਦੀ ਘੋਖ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਸਬ-ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ। ਕਮੇਟੀ ਦੀ ਕਾਰਵਾਈ ਨੂੰ ਉਡੀਕਣਾ ਤਾਂ ਕਿਤੇ, ਸਭ ਕੁੱਝ ਲਾਂਭੇ ਰੱਖ ਕੇ ਅਕਾਲੀ ਦਲ ਵੱਲੋਂ ਬੇਤੁਕੀ ਅਰਥਹੀਨ ਬਿਆਨਬਾਜ਼ੀ ਵੀ ਕੀਤੀ ਗਈ। ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲਾਂ ਰਾਜਸੀ ਮੰਤਵ ਨੂੰ ਹੁੰਗਾਰਾ ਦੇਣ ਲਈ ਧਰਨਾ ਲਾ ਦਿੱਤਾ ਗਿਆ।
ਅਕਾਲ ਤਖ਼ਤ ਸਾਹਿਬ ਸਰਵਉਚ ਮਹਾਨ ਹੈ ਅਤੇ ਮਰਯਾਦਾ ਦਾ ਪਾਠ ਪੜ੍ਹਾਉਣ ਵਾਲੇ ਅਕਾਲ ਤਖ਼ਤ ਸਾਹਿਬ ਨੂੰ ਟਿੱਚ ਜਾਣਨ ਲੱਗ ਪਏ ਹਨ- ਮਨਮਰਜ਼ੀ ਦੇ ਫੈਸਲੇ, ਮਨਮਰਜ਼ੀ ਦੀ ਮਰਯਾਦਾ, ਮਨਮਰਜ਼ੀ ਦੇ ਹੁਕਮ ਚਾੜ ਕੇ; ਏਵੇਂ ਸੰਗਤ ਪ੍ਰਵਾਨ ਨਹੀਂ ਕਰਦੀ, ਨਿਵੈ ਸੋ ਗਉਰਾ ਹੋਏ; ਤੇ ਗੁਰਬਾਣੀ ਕਸਵੱਟੀ `ਤੇ ਪੂਰਾ ਉਤਰਨਾ ਪਵੇਗਾ। ਅਕਾਲੀ ਦਲ ਜ਼ਬਰੀ ਬੇਅਦਬੀ ਮੁੱਦਾ ਬਣਾ ਕੇ ਰਾਜਸੀ ਮੰਤਵ ਪੂਰਾ ਕਰਨਾ ਚਾਹੁੰਦਾ ਹੈ, ਜੋ ਨਹੀਂ ਹੋ ਸਕਦਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਬੰਧਤਾਂ ਨੇ ਆਪਣੇ ਰਾਜਭਾਗ `ਚ ਹੋਈਆਂ ਵਧੀਕੀਆਂ ਤੇ ਬੇਅਦਬੀਆਂ ਦੀ ਮੁਆਫੀ ਹੀ ਮੰਗਣੀ ਸੀ ਤਾਂ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖਤੀ ਪੱਤਰ ਕਿਉਂ ਨਹੀਂ ਦਿੱਤਾ? ਅਕਾਲੀ ਦਲ ਦੇ ਸਥਾਪਨਾ ਦਿਵਸ `ਤੇ ਅਖੰਡ ਸਾਹਿਬ ਦੇ ਭੋਗ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਭਾਸ਼ਣ ਵਿੱਚ ਮੁਆਫੀ ਮੰਗੀ ਗਈ ਹੈ, ਪਰ ਇਸ ਵਿੱਚ ਏਨੀ ਦੇਰੀ ਕਿਉਂ? ਨਾਲੇ ਇਹ ਮੁਆਫੀ ਮੰਗਣੀ ਕਿਹੜੀ ਮਰਯਾਦਾ ਦਾ ਹਿੱਸਾ ਹੈ? ਮਾਨਤਾਵਾਂ ਮੋਮ ਦੇ ਨੱਕ ਵਾਂਗ ਨਾ ਬਣਾਓ ਕਿ ਜਿਧਰ ਨੂੰ ਜੀਅ ਕੀਤਾ ਮੋੜ ਲਈਆਂ। ਜੇ ਇੰਜ ਅਕਾਲੀ ਦਲ ਮਜਬੂਤ ਹੋਵੇਗਾ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਗਲ਼ `ਚ ਪੱਲੂ ਪਾ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹਾਜ਼ਰ ਹੋ ਤਨਖਾਹ ਪ੍ਰਵਾਨ ਕਰਨੀ ਚਾਹੀਦੀ ਹੈ।
ਹੁਣ ਸ਼੍ਰੋਮਣੀ ਕਮੇਟੀ ਵੱਲੋਂ ਬਲਵµਤ ਸਿµਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਅਤੇ ਬµਦੀ ਸਿµਘਾਂ ਦੀ ਰਿਹਾਈ ਲਈ ਦਿੱਲੀ `ਚ 20 ਦਸµਬਰ ਨੂੰ ਰੋਸ ਮਾਰਚ ਦੇ ਕੀਤੇ ਐਲਾਨ ਨੂੰ ਰੱਦ ਕਰ ਦਿੱਤਾ ਗਿਆ ਹੈ, ਪਰ ਦਿੱਲੀ ਕਮੇਟੀ ਨੇ ਪਹਿਲਾਂ ਹੀ ਇਸ ਨਾਲ ਅਸਹਿਮਤੀ ਪ੍ਰਗਟਾਅ ਦਿੱਤੀ ਸੀ। ਬµਦੀ ਸਿµਘਾਂ ਦੀ ਰਿਹਾਈ ਨੂੰ ਲੈ ਕੇ ਦੋਵੇਂ ਧਿਰਾਂ ਵੱਖੋ ਵੱਖਰੀ ਰਾਏ ਰੱਖਦੀਆਂ ਹਨ। ਦਿੱਲੀ ਕਮੇਟੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦਾ ਹੱਲ ਸµਵਾਦ ਰਾਹੀਂ ਕੱਢਣ ਦੇ ਹੱਕ ਵਿੱਚ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿµਘ ਕਾਲਕਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬµਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿµਘ ਨੂੰ ਵੀ ਸੂਚਿਤ ਕੀਤਾ ਹੈ ਅਤੇ ਉਹ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਗਏ ਸਿਆਸੀ ਪ੍ਰਭਾਵ ਵਾਲੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਮਾਮਲੇ ਵਿੱਚ ਸµਵਾਦ ਅਤੇ ਰੋਸ ਪ੍ਰਦਰਸ਼ਨ ਇਕੱਠੇ ਨਹੀਂ ਚੱਲ ਸਕਦੇ।
ਜਥੇਦਾਰ ਸਾਹਿਬ ਵੱਲ ਬਣਾਈ ਗਈ ਪµਜ ਮੈਂਬਰੀ ਕਮੇਟੀ ਦੀ ਮੀਟਿµਗ `ਚ ਵੀ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਫੈਸਲਾ ਕੀਤਾ ਗਿਆ ਸੀ। ਹੁਣ ਇਸੇ ਮਾਮਲੇ ਵਿੱਚ ਰੋਸ ਪ੍ਰਦਰਸ਼ਨ ਕਰਨਾ ਕਿਵੇਂ ਜਾਇਜ਼ ਹੋ ਸਕਦਾ ਹੈ? ਜ਼ਿਕਰਯੋਗ ਹੈ ਕਿ ਸ੍ਰੀ ਹਰਮੀਤ ਸਿµਘ ਕਾਲਕਾ ਉਸ ਪµਜ ਮੈਂਬਰੀ ਕਮੇਟੀ ਦੇ ਮੈਂਬਰ ਹਨ, ਜੋ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬਣਾਈ ਗਈ ਹੈ। ਇਹ ਕਮੇਟੀ ਪ੍ਰਧਾਨ ਮµਤਰੀ ਨਾਲ ਮੁਲਾਕਾਤ ਕਰਨ ਦਾ ਯਤਨ ਕਰ ਰਹੀ ਹੈ ਤਾਂ ਜੋ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ ਕਰਵਾਇਆ ਜਾ ਸਕੇ ਅਤੇ ਇਹ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਸਿਆਣੇ, ਦੂਰਅੰਦੇਸ਼ ਟਕਸਾਲੀ ਲੋਕਾਂ ਦੀ ਜਮਾਤ ਹੈ ਇਸ ਦਾ ਸਰੂਪ ਬਣਾਈ ਰੱਖਣਾ ਚਾਹੀਦਾ ਹੈ।
______________________________
ਸ਼੍ਰੋਮਣੀ ਅਕਾਲੀ ਦਲ: ਸਥਾਪਨਾ ਦਾ ਮੰਤਵ
ਸ਼੍ਰੋਮਣੀ ਅਕਾਲੀ ਦਲ ਤਿµਨ ਸ਼ਬਦਾਂ ਦਾ ਸੁਮੇਲ ਹੈ। ਸ਼੍ਰੋਮਣੀ ਤੋਂ ਭਾਵ ਹੈ ਉੱਚਾ ਸਿਰਮੌਰ; ਅਕਾਲੀ ਸ਼ਬਦ ਅਕਾਲ ਤੋਂ ਬਣਿਆ ਹੈ ਅਤੇ ਦਲ ਦਾ ਅਰਥ ਹੈ ਜਥੇਬµਦੀ। ਅਕਾਲੀ ਭਾਵ ਅਕਾਲ ਪੁਰਖ ਵਾਹਿਗੁਰੂ ਦੀ ਫ਼ੌਜ ਹੈ। ਅਕਾਲੀ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਵੇਲੇ ਵੀ ਹੁµਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜੁਝਾਰੂਆਂ, ਮਰਜੀਵੜਿਆਂ, ਅਣਖੀ ਵੀਰਾਂ ਤੇ ਕੌਮਪ੍ਰਸਤ ਸਿਪਾਹੀਆਂ ਦੀ ਜਮਾਤ ਹੈ। ਇਸ ਦੀ ਰਾਜਨੀਤਕ ਤੌਰ ‘ਤੇ ਸਥਾਪਨਾ 14 ਦਸµਬਰ 1920 ਨੂੰ ਹੋਈ। ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਵਾਹਦ ਨੁਮਾਇµਦਾ ਜਥੇਬµਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਮੇਂ-ਸਮੇਂ ਆਪਣੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਅਗਵਾਈ ਵਿੱਚ ਲੋਕ ਸµਘਰਸ਼ ਵਿੱਢੇ ਅਤੇ ਉਨ੍ਹਾਂ ਸµਘਰਸ਼ਾਂ ਨੂੰ ਕੌਮਪ੍ਰਸਤੀ ਵਜੋਂ ਲਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਅਨੇਕਾਂ ਮੋਰਚੇ ਇਸ ਦਾ ਪ੍ਰਮਾਣ ਹਨ।
ਸ਼੍ਰੋਮਣੀ ਅਕਾਲੀ ਦਲ ਦਾ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਆਵਾਜ਼ ਦੇਣਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮµਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। 1972 ਦੀਆਂ ਪµਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਬਰਦਸਤ ਹਾਰ ਹੋਈ। ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵਲੋਂ ਪµਜਾਬ ਦੀ ਖ਼ੁਸ਼ਹਾਲੀ ਵਿੱਚ ਜਮਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁਝ ਨਹੀਂ ਸµਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁµਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜਵਾਨ ਆਗੂਆਂ ਕੋਲ ਹੋਣੀ ਚਾਹੀਦੀ ਹੈ। ਕੁਝ ਅਕਾਲੀ ਆਗੂਆਂ ਨੇ ਚੋਣਾਂ ਵਿੱਚ ਹੋਈ ਹਾਰ ਨੂੰ ਸµਤ ਫਤਿਹ ਸਿµਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਸ ਤੋਂ ਅਸਤੀਫੇ ਦੀ ਮµਗ ਕੀਤੀ। 17 ਮਾਰਚ 1972 ਨੂੰ ਸ. ਗੁਰਚਰਨ ਸਿµਘ ਟੌਹੜਾ ਨੇ ਫਤਿਹ ਸਿµਘ ਤੋਂ ਮµਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਵੇ। ਮਜਬੂਰ ਹੋ ਕੇ 19 ਮਾਰਚ 1972 ਨੂੰ ਫਤਿਹ ਸਿµਘ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ। 25 ਮਾਰਚ ਨੂੰ ਮੋਹਨ ਸਿµਘ ਤੁੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ। ਮਗਰੋਂ 11 ਅਕਤੂਬਰ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਸ. ਤੁੜ ਨੂੰ ਰਸਮੀ ਤੌਰ ‘ਤੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ।
‘ਅਕਾਲੀ ਦਲ’ ਦੀ ਸੈਂਟਰਲ ਬਾਡੀ ਦੀ ਕਾਇਮੀ ਵਾਸਤੇ ਪਹਿਲਾ ਇਕੱਠ 14 ਦਸµਬਰ 1920 ਦੇ ਦਿਨ ਅਕਾਲ ਤਖ਼ਤ ਸਾਹਿਬ `ਤੇ ਬੁਲਾਇਆ ਗਿਆ। ਇੱਕ-ਰਾਇ ਨਾਲ ਮਤਾ ਪਾਸ ਕੀਤਾ ਗਿਆ ਕਿ 29 ਜਨਵਰੀ ਨੂੰ ਸµਗਤ ਤਖ਼ਤ ਅਕਾਲ ਬੁµਗੇ ਵਿਖੇ ਹੁµਮ ਹੁµਮਾ ਕੇ ਪਹੁµਚੇ ਤੇ ਜਥਾ ਕਾਇਮ ਕੀਤਾ ਜਾਵੇ। 23 ਜਨਵਰੀ 1921 ਨੂੰ ਅਕਾਲ ਤਖ਼ਤ ਸਾਹਿਬ ਤੋਂ ਹੋਏ ਇਕੱਠ ਵਿੱਚ ਜਥੇਬµਦੀ ਦਾ ਨਾਂ ਮਨਜ਼ੂਰ ਕਰਨਾ ਸੀ ਅਤੇ ਸੇਵਕ (ਅਹੁਦੇਦਾਰ) ਚੁਣੇ ਜਾਣੇ ਸਨ। ਮੀਟਿµਗ ਦੋ ਦਿਨ ਚੱਲੀ, ਇਸ ਵਿੱਚ ਭਾਈ ਅਰਜਨ ਸਿµਘ ਧੀਰਕੇ ਨੇ ਸੁਝਾਅ ਦਿੱਤਾ ਕਿ ਜਥੇਬµਦੀ ਦਾ ਨਾਂ ‘ਗੁਰਦਵਾਰਾ ਸੇਵਕ ਦਲ’ ਰੱਖਿਆ ਜਾਵੇ, ਪਰ ਅਖੀਰ ਇਸ ਦਾ ਨਾਂ ‘ਅਕਾਲੀ ਦਲ’ ਹੀ ਸਭ ਨੇ ਮਨਜ਼ੂਰ ਕੀਤਾ। 24 ਜਨਵਰੀ 1921 ਦੇ ਦਿਨ ਇਸ ਦਲ ਦੇ ਪਹਿਲੇ ਜਥੇਦਾਰ ਸੁਰਮੁਖ ਸਿµਘ ਝਬਾਲ ਚੁਣੇ ਗਏ। 1935 ਦੇ ਐਕਟ ਹੇਠ ਚੋਣਾਂ ਦਾ ਐਲਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਤੌਰ `ਤੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ। ਇਸ ਸਬµਧ ਵਿੱਚ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਦੀਆਂ ਵਰਕਿµਗ ਕਮੇਟੀਆਂ ਦੀ ਸਾਂਝੀ ਮੀਟਿਗ ਅµਮ੍ਰਿਤਸਰ ਵਿੱਚ 14 ਜੂਨ 1936 ਨੂੰ ਹੋਈ। ਬਹੁਤੀ ਗਿਣਤੀ ਅਕਾਲੀ ਦਲ ਦੇ ਕਾਂਗਰਸ ਨਾਲ ਸਾਂਝੇ ਉਮੀਦਵਾਰ ਖੜ੍ਹੇ ਕਰਨ ਦੇ ਖਿਲਾਫ਼ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਲਸਾ ਦਰਬਾਰ ਵਲੋਂ ਇਕੱਲਿਆਂ ਚੋਣ ਲੜਨ ਦੇ ਐਲਾਨ ਨਾਲ ਕੁਝ ਨਿਰਾਸ਼ ਆਗੂਆਂ ਨੇ ਇੱਕ ‘ਕਾਂਗਰਸ ਸਿੱਖ’ ਪਾਰਟੀ ਬਣਾ ਲਈ। ਇਸ ਵਿੱਚ ਮਾਸਟਰ ਮੋਤਾ ਸਿµਘ, ਮਾਸਟਰ ਕਾਬਲ ਸਿµਘ, ਸੋਹਣ ਸਿµਘ ਜੋਸ਼, ਗੋਪਾਲ ਸਿੰਘ ਕੌਮੀ ਅਤੇ ਕਰਮ ਸਿµਘ ਮਾਨ ਆਦਿ ਸਨ, ਪਰ ਇਹ ਮਾਹੌਲ ਜ਼ਿਆਦਾ ਦੇਰ ਨਾ ਚੱਲ ਸਕਿਆ। ਅਖੀਰ 13-14 ਨਵµਬਰ 1936 ਨੂੰ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਸਮਝੌਤਾ ਹੋ ਗਿਆ। ਕਾਂਗਰਸ ਸਿੱਖ ਪਾਰਟੀ ਦੇ ਵਜੂਦ ਵਿੱਚ ਆਉਣ ਕਰ ਕੇ ਚੋਣਾਂ ਤੋਂ ਮਗਰੋਂ ਕੁਝ ਵਰਕਰ ਅਕਾਲੀ ਦਲ ਤੋਂ ਟੁੱਟ ਗਏ ਸਨ ਤੇ ਕੁਝ ਕਾਂਗਰਸੀਆਂ ਨੂੰ ਰਿਪੋਰਟਾਂ ਦੇਣ ਲੱਗ ਪਏ।
ਸ਼੍ਰੋਮਣੀ ਅਕਾਲੀ ਦਲ ਦੀ ਅਜਿਹੀ ਜਥੇਬµਦਕ ਹਾਲਤ ਵੇਖ ਕੇ ਦਲ ਦਾ ਖੁਫੀਆ ਜਨਰਲ ਇਜਲਾਸ ਅµਮ੍ਰਿਤਸਰ ਵਿੱਚ 24 ਅਤੇ 25 ਅਪ੍ਰੈਲ 1937 ਨੂੰ ਬੁਲਾਇਆ ਗਿਆ। ਜਥੇਦਾਰ ਤੇਜਾ ਸਿµਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਇਜਲਾਸ ਵਿੱਚ 103 ਮੈਂਬਰ ਇਕੱਠੇ ਹੋਏ। ਦੂਜੇ ਪਾਸੇ ਕਾਂਗਰਸ ਸਿੱਖ ਪਾਰਟੀ ਨੇ ਸੁਰਮੁਖ ਸਿµਘ ਝਬਾਲ ਨੂੰ ਪ੍ਰਧਾਨ ਚੁਣ ਲਿਆ। ਇਸ ਪਾਰਟੀ ਵਿੱਚ ਗੋਪਾਲ ਸਿµਘ ਕੌਮੀ, ਹੀਰਾ ਸਿµਘ ਦਰਦ, ਸੋਹਣ ਸਿµਘ ਭਕਨਾ, ਕਰਮ ਸਿµਘ ਚੀਮਾ, ਸਰਦੂਲ ਸਿµਘ ਕਵੀਸ਼ਰ, ਤੇਜਾ ਸਿµਘ ਚੂਹੜਕਾਣਾ ਆਦਿ ਸ਼ਾਮਲ ਹੋ ਗਏ। 27 ਅਪ੍ਰੈਲ ਨੂੰ ਇਨ੍ਹਾਂ ਦੀ ਵਰਕਿµਗ ਕਮੇਟੀ ਨੇ ਫ਼ੈਸਲਾ ਕੀਤਾ ਕਿ ਕਿਸੇ ਫਿਰਕੂ ਪਾਰਟੀ ਦਾ ਮੈਂਬਰ ਸਾਡਾ ਮੈਂਬਰ ਨਹੀਂ ਬਣ ਸਕੇਗਾ। ਇਸ ਮੀਟਿµਗ ਵਿੱਚ ਬਾਹਰਲੇ ਕਿਸੇ ਵੀ ਸ਼ਖਸ ਨੂੰ ਅµਦਰ ਨਾ ਆਉਣ ਦਿੱਤਾ ਗਿਆ। ਇਸ ਇਜਲਾਸ ਨੇ ਕੁਝ ਮਤੇ ਵੀ ਪਾਸ ਕੀਤੇ, ਜਿਨ੍ਹਾਂ ਵਿੱਚ ਪਹਿਲਾ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਥੇਬµਦ ਕੀਤਾ ਜਾਵੇ। ਦੂਜਾ ਸ਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ, ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਨਾ ਬਣੇ। ਤੀਜਾ ਮਾਸਟਰ ਤਾਰਾ ਸਿµਘ ਦੀ ਅਗਵਾਈ ਵਿੱਚ ਪੂਰਾ ਯਕੀਨ ਹੋਵੇਗਾ।
16-17 ਨਵµਬਰ 1957 ਨੂੰ ਸ਼੍ਰੋਮਣੀ ਅਕਾਲੀ ਦਲ ਦੀ 11ਵੀਂ ਕਾਨਫਰੰਸ ਬਠਿµਡਾ ਵਿੱਚ ਕੀਤੀ ਗਈ। ਸੇਵਾ ਸਿµਘ ਠੀਕਰੀਵਾਲਾ ਨਗਰ ਦੇ ਵੱਡੇ ਪµਡਾਲ ਵਿੱਚ ਲੱਖਾਂ ਸਿੱਖ ਇਸ ਕਾਨਫਰµਸ ਵਿੱਚ ਸ਼ਾਮਲ ਹੋਏ। ਪਹਿਲੇ ਦਿਨ ਜਲੂਸ ਦੀ ਅਗਵਾਈ ਮਾਸਟਰ ਤਾਰਾ ਸਿµਘ, ਸµਪੂਰਨ ਸਿµਘ ਰਾਮਾ ਤੇ ਫ਼ਤਿਹ ਸਿµਘ ਗµਗਾਨਗਰ ਕਰ ਰਹੇ ਸਨ। ਇਸ ਕਾਨਫਰµਸ ਨੇ ਰੀਜ਼ਨਲ ਫਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮµਗ ਕੀਤੀ। 28 ਅਕਤੂਬਰ 1978 ਨੂੰ ਲੁਧਿਆਣਾ ਵਿਖੇ 18ਵੀਂ ਅਕਾਲੀ ਕਾਨਫ਼ਰµਸ ਹੋਈ, ਜਿਸ ਵਿੱਚ 5 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਕਾਨਫਰµਸ ਵਿੱਚ ਅਨµਦਪੁਰ ਸਾਹਿਬ ਦੇ ਮਤੇ ਦੇ ਆਧਾਰ ‘ਤੇ 12 ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਦਾਰ ਇਤਿਹਾਸ ਹੈ ਅਤੇ ਇਸ ਗੌਰਵ ਨੂੰ ਬਣਾਈ ਰੱਖਣਾ ਦਲ ਦੇ ਆਗੂਆਂ ‘ਤੇ ਨਿਰਭਰ ਕਰਦਾ ਹੈ। ਇਸ ਜਮਾਤ ਦਾ ਇਤਿਹਾਸ ਵੀ ਬਹੁਤ ਲµਬਾ ਹੈ, ਜੋ ਇੱਥੇ ਮੁਕµਮਲ ਪੇਸ਼ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਸੂਰਬੀਰ, ਦੂਰ-ਅµਦੇਸ਼ ਸਿੱਖ ਆਗੂਆਂ ਨੇ ਸਮੇਂ-ਸਮੇਂ ਅਗਵਾਈ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸੁਰਮੁਖ ਸਿµਘ ਝਬਾਲ ਸਨ, ਉਨ੍ਹਾਂ ਪਿਛੋਂ ਬਾਬਾ ਖੜਕ ਸਿµਘ, ਮਾਸਟਰ ਤਾਰਾ ਸਿµਘ, ਸ. ਗੋਪਾਲ ਸਿµਘ ਕੌਮੀ ਸ. ਤਾਰਾ ਸਿµਘ ਠੇਠਰ, ਸ. ਤੇਜਾ ਸਿµਘ ਅਕਰਪੁਰੀ, ਬਾਬੂ ਲਾਭ ਸਿµਘ, ਸ. ਉਧਮ ਸਿµਘ ਨਾਗੋਕੇ, ਗਿਆਨੀ ਕਰਤਾਰ ਸਿµਘ, ਸ. ਪ੍ਰੀਤਮ ਸਿµਘ ਗੋਧਰਾਂ, ਸ. ਹੁਕਮ ਸਿµਘ, ਸµਤ ਫਤਿਹ ਸਿµਘ, ਸ. ਅੱਛਰ ਸਿµਘ ਜਥੇਦਾਰ, ਸ. ਭੁਪਿµਦਰ ਸਿµਘ, ਸ. ਮੋਹਨ ਸਿµਘ ਤੁੜ, ਜਥੇਦਾਰ ਜਗਦੇਵ ਸਿµਘ ਤਲਵµਡੀ, ਸµਤ ਹਰਚµਦ ਸਿµਘ ਲੌਂਗੋਵਾਲ, ਸ. ਸੁਰਜੀਤ ਸਿµਘ ਬਰਨਾਲਾ ਅਤੇ ਸ. ਪ੍ਰਕਾਸ਼ ਸਿµਘ ਬਾਦਲ ਪ੍ਰਧਾਨ ਰਹੇ।
1955 ਤੋਂ 1960 ਈਸਵੀ ਸਮੇਂ ਜਦੋਂ ਮਾਸਟਰ ਤਾਰਾ ਸਿੰਘ ਪ੍ਰਧਾਨ ਸਨ, ਉਦੋਂ ਜਥੇਦਾਰ ਸਾਧੂ ਸਿੰਘ ਭੌਰਾ ਪੂਰੇ ਪੰਜ ਸਾਲ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਹੇ। 1960 ਈਸਵੀ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਮੇਂ ਉਹ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ਉਪਰ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਚੁਣੇ ਗਏ, ਜੋ 1965 ਈਸਵੀ ਤੱਕ ਰਹੇ। 1960 ਈਸਵੀ ਤੋਂ 1964 ਈਸਵੀ ਤੱਕ ਪੂਰੇ 4 ਸਾਲ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਦੇ ਜਥੇਦਾਰ ਵੀ ਰਹੇ। ਮਈ 1965 ਈਸਵੀ ਨੂੰ ਗਿਆਨੀ ਸਾਧੂ ਸਿੰਘ ਭੌਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਇਸ ਮਹਾਨ ਪਦਵੀ ਉਪਰ ਉਹ 1980 ਤਕ ਭਾਵ 15 ਸਾਲ ਪੂਰੀ ਯੋਗਤਾ ਨਾਲ ਸੇਵਾ ਨਿਭਾਉਂਦੇ ਰਹੇ। ਗਿਆਨੀ ਭੌਰਾ ਨੇ ਨਕਲੀ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਕੀਤਾ।
27 ਸਤੰਬਰ 1979 ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਆਪਣੀਆਂ ਪਦਵੀਆਂ ਤੋਂ ਦਿੱਤੇ ਅਸਤੀਫਿਆਂ ਕਾਰਨ ਪੰਥ `ਚ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਲਈ ਜਥੇਦਾਰ ਭੌਰਾ ਦੀ ਅਗਵਾਈ ਹੇਠ ਇਹ ਫੈਸਲਾ ਕੀਤਾ ਗਿਆ ਸੀ:
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਦੋਹਾਂ ਧੜਿਆਂ ਵਲੋਂ 10 ਅਕਤੂਬਰ 1979 ਈਸਵੀ ਨੂੰ ਸੱਦੀਆਂ ਗਈਆਂ ਦੋਵੇਂ ਮੀਟਿੰਗਾਂ ਰੱਦ ਕੀਤੀਆਂ ਜਾਂਦੀਆਂ ਹਨ। ਪਹਿਲੀ ਸਤੰਬਰ 1979 ਈਸਵੀ ਤੋਂ ਅੱਜ ਤਕ ਸ਼ੋ੍ਰਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਡੈਲੀਗੇਟਾਂ, ਮੁਅੱਤਲ ਕੀਤੇ ਅਹੁਦੇਦਾਰਾਂ, ਤੋੜੇ ਗਏ ਜ਼ਿਲ੍ਹਾ ਅਕਾਲੀ ਜਥਿਆਂ ਤੇ ਵਰਕਰਾਂ ਨੂੰ ਬਹਾਲ ਕੀਤਾ ਜਾਂਦਾ ਹੈ। ਸ਼ੋ੍ਰਮਣੀ ਅਕਾਲੀ ਦਲ ਅਤੇ ਸ਼ੋ੍ਰਮਣੀ ਕਮੇਟੀ ਦੇ ਦੋਹਾਂ ਪ੍ਰਧਾਨਾਂ ਨੂੰ ਹੁਕਮ ਕਰਦੇ ਹਾਂ ਕਿ ਉਹ ਆਪਣੇ ਤਿਆਗ ਪੱਤਰ ਵਾਪਸ ਲੈ ਲੈਣ। ਆ ਰਹੀਆਂ ਲੋਕ ਸਭਾ ਚੋਣਾਂ ਸਮੇਂ ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਚੋਣਾਂ ਤੋਂ ਤੁਰੰਤ ਬਾਅਦ ਡੈਲੀਗੇਟਾਂ ਦੀ ਲਿਸਟ ਦੀ ਛਾਣ ਬੀਣ ਕਰ ਕਰੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਅਸੀਂ ਆਪਣੀ ਨਿਗਰਾਨੀ ਵਿੱਚ ਨਿਰਪੱਖ ਤੌਰ ‘ਤੇ ਕਰਵਾਵਾਂਗੇ। ਸਮੂਹ ਸਿੱਖ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਥ `ਚ ਸ਼ੋ੍ਰਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਸਭ ਤੋਂ ਸੁਪਰੀਮ ਮੰਨਿਆ ਜਾਵੇ।
ਪੰਥਕ ਟਿਕਟ ਉੱਤੇ ਕਾਮਯਾਬ ਹੋਏ ਸਮੂਹ ਅਕਾਲੀ ਵਿਧਾਇਕਾਂ ਨੂੰ ਹਦਾਇਤ ਕਰਦੇ ਹਾਂ ਕਿ ਪੰਥ ਦੀ ਸ਼ਾਨ ਨੂੰ ਉਚਿਆ ਰੱਖਣ ਅਤੇ ਚੜ੍ਹਦੀ ਕਲਾ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕਮੁਠ ਹੋ ਕੇ ਪੰਜਾਬ ਸਰਕਾਰ ਨੂੰ ਮਜ਼ਬੂਤੀ ਨਾਲ ਚਲਾਉਣ ਤੇ ਸੂਬੇ ਦੀ ਸੇਵਾ ਕਰਨ। ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਪੰਥਕ ਮੈਂਬਰਾਂ ਨੂੰ ਤਾਕੀਦ ਕਰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚੰਗਾ ਬਣਾਉਣ ਅਤੇ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰਨ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਹੇਠ ਮਿਲ ਕੇ ਕੰਮ ਕਰਨ।
ਸ਼ੋ੍ਰਮਣੀ ਅਕਾਲੀ ਦਲ ਵਿੱਚ ਆਏ ਸੰਕਟ ਨੂੰ ਦੂਰ ਕਰਨ ਲਈ ਪੰਜਾਂ ਪਿਆਰਿਆਂ ਵਲੋਂ ਜੋ ਫੈਸਲਾ 6 ਅਕਤੂਬਰ 1979 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ ਸੀ, ਉਸ ਨੂੰ ਅਕਾਲੀ ਦਲ ਦੇ ਦੋਹਾਂ ਧੜਿਆਂ ਵਲੋਂ ਪ੍ਰਵਾਨ ਕੀਤਾ ਗਿਆ ਅਤੇ ਸਾਰੇ ਸਿੱਖ ਜਗਤ ਨੇ ਉਸ ਦੀ ਭਾਰੀ ਪ੍ਰਸ਼ੰਸਾ ਕੀਤੀ, ਪਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ 9 ਨਵੰਬਰ 1979 ਦੀਆਂ ਅਖ਼ਬਾਰਾਂ ਵਿੱਚ ਇੱਕ ਬਿਆਨ ਦੇ ਕੇ ਸੱਤ ਮੈਂਬਰੀ ਕਮੇਟੀ ਨੂੰ ਰੱਦ ਕਰ ਕੇ ਆਪਣੇ ਵਲੋਂ ਦੋ ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ, ਜਿਸ ਨਾਲ ਉਪਰੋਕਤ ਫੈਸਲੇ ਦੀ ਭਾਰੀ ਉਲੰਘਣਾ ਕੀਤੀ ਗਈ। ਇਸੇ ਤਰ੍ਹਾਂ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨੇ ਵੀ ਅਜਨਾਲਾ ਵਿਖੇ 7 ਮੈਂਬਰੀ ਕਮੇਟੀ ਦੇ ਫੈਸਲੇ ਤੋਂ ਪਹਿਲਾਂ ਹੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਉਲੰਘਣਾ ਕੀਤੀ। ਦੋਹਾਂ ਨੇਤਾਵਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਐਲਾਨਿਆ ਗਿਆ। 23 ਨਵੰਬਰ 1979 ਨੂੰ ਦੋਹਾਂ ਨੇਤਾਵਾਂ ਨੇ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਭੁਲ ਬਖਸ਼ਾਈ।
ਜਥੇਦਾਰ ਸਾਧੂ ਸਿੰਘ ਭੌਰਾ ਨੇ 1979 ਈਸਵੀ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਦੋਹਾਂ ਧੜਿਆਂ ਨੂੰ ਬੁਲਾ ਕੇ ਪੰਜ ਸਿੰਘ ਸਾਹਿਬਾਨ ਵਲੋਂ ਪੰਥਕ ਏਕਤਾ ਦਾ ਫੈਸਲਾ ਅਕਾਲ ਤਖ਼ਤ ਸਾਹਿਬ ਉੱਪਰ ਸੁਣਾਇਆ, ਜਿਸ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਐਡਹਾਕ ਕਮੇਟੀ ਬਣਾਈ ਗਈ ਅਤੇ ਜਿਸ ਕਮੇਟੀ ਦੇ ਮੁਖੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਥਾਪਿਆ ਗਿਆ। ਪੰਜ ਸਿੰਘ ਸਾਹਿਬਾਨ ਦੇ ਉਕਤ ਫੈਸਲੇ ਨੇ ਸੰਤ ਲੌਂਗੋਵਾਲ ਨੂੰ 20 ਅਗਸਤ 1980 ਵਿੱਚ ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਰਾਹ ਪੱਧਰਾ ਕੀਤਾ। ਇੱਥੋਂ ਹੀ ਕੌਮੀ ਸੰਘਰਸ਼ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। 1984 ਸਮੇਂ ਹੋਏ ਨੁਕਸਾਨ ਦੀ ਭਰਪਾਈ ਅਸੰਭਵ ਹੈ।
ਸ. ਪ੍ਰਕਾਸ਼ ਸਿµਘ ਬਾਦਲ ਲµਮਾ ਸਮਾਂ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸµਭਾਲਦੇ ਰਹੇ। ਹੁਣ ਸੁਖਬੀਰ ਸਿµਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਕਾਹਲੀ ਵਿੱਚ ਲਏ ਫੈਸਲੇ ਪਾਰਟੀ ਸੱਤਾਹੀਣ ਤੇ ਪਤਨ ਵੱਲ ਧਕੇਲ ਦਿੰਦੇ ਹਨ। ਵੱਡੇ ਨੇਤਾਵਾਂ ਦਾ ਪਾਰਟੀ ਵਿੱਚੋਂ ਕਿਨਾਰਾ ਕਰਨਾ ਦੁਖਦਾਈ ਹੈ। ਇਸ ਵੇਲੇ ਰਾਜਨੀਤਕ ਤੇ ਧਾਰਮਿਕ ਧਰਾਤਲ ਤੋਂ ਵੱਡੀਆਂ ਚੁਣੌਤੀਆਂ ਹਨ। ਅਕਾਲੀ ਦਲ ਪੰਥਕ ਮੁੱਦਿਆਂ ਅਤੇ ਸੰਸਥਾਵਾਂ ਤੋਂ ਲਗਾਤਾਰ ਕਿਨਾਰਾ ਕਰਦਾ ਜਾ ਰਿਹਾ ਹੈ, ਸਿੱਖਾਂ ਤੇ ਖਾਸਕਰ ਪੰਜਾਬੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ। ਬਹੁਤ ਹੀ ਦੂਰ-ਅµਦੇਸ਼ੀ ਨਾਲ ਕੌਮੀ ਮਸਲੇ ਸਰਲ ਕਰਨ ਦੀ ਲੋੜ ਹੈ। ਕੌਮ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਦਲ ਅµਦਰ ਦੀਆਂ ਕਮੀਆਂ-ਪੇਸ਼ੀਆਂ ਦਾ ਵਿਮੋਚਨ ਹੋਣਾ ਵੀ ਲਾਜ਼ਮੀ ਹੈ।

Leave a Reply

Your email address will not be published. Required fields are marked *