ਪੰਜਾਬ ਨਾਟਸ਼ਾਲਾ ਦਾ ਕੰਮ ਹਰ ਵਰਗ ਦੇ ਦਰਸ਼ਕਾਂ ਤੇ ਕਲਾਕਾਰਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾਉਣਾ ਹੈ: ਜਤਿੰਦਰ ਬਰਾੜ
ਪੰਜਾਬ ਨਾਟਸ਼ਾਲਾ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਐਨ ਸਾਹਮਣੇ 27 ਮਾਰਚ 1998 ਨੂੰ ਹੋਂਦ ਵਿੱਚ ਆਈ ਸੀ। ਸੰਨ 2000 ਵਿੱਚ ਇੱਹ ਨਾਰਥ ਇੰਡੀਆ ਦੀ ਪਹਲੀ ਘੁੰਮਣ ਵਾਲੀ ਸਟੇਜ ਬਣੀ ਅਤੇ ਸੋਲਰ ਐਨਰਜੀ ਨਾਲ ਚੱਲਣ ਵਾਲਾ ਵੀ ਇਹ ਪਹਿਲਾ ਥਿਏਟਰ ਹੈ। ਇੱਥੇ ਹੁਣ ਤੀਕ 12 ਹਜ਼ਾਰ ਤੋਂ ਵੱਧ ਪ੍ਰਦਰਸ਼ਨ ਹੋ ਚੁਕੇ ਹਨ, ਤਿੰਨ ਹਜ਼ਾਰ ਤੋਂ ਵੱਧ ਨਾਟਕ ਖੇਡੇ ਜਾ ਚੁਕੇ ਹਨ। ਹੁਣ ਪੰਜਾਬ ਨਾਟਸ਼ਾਲਾ ਚੈਰੀਟੇਬਲ ਟਰੱਸਟ ਬਣ ਚੁਕਾ ਹੈ, ਜਿਸ ਦੇ ਚੇਅਰਮੈਨ ਸ. ਜਤਿੰਦਰ ਸਿੰਘ ਬਰਾੜ ਹਨ। ਉਨ੍ਹਾਂ ਨਾਲ ਪੰਜਾਬੀ ਸਾਹਿਤ ਦੇ ਪ੍ਰਸਿੱਧ ਸਾਹਿਤਕਾਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਕੀਤੀ ਮੁਲਾਕਾਤ ਦੇ ਕੁੱਝ ਅੰਸ਼ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰ ਰਹੇ ਹਾਂ…
ਮੁਲਕਾਤ: ਦਿਲਜੀਤ ਸਿੰਘ ਬੇਦੀ
1. ਤੁਸੀਂ ਵਿਦਿਆ ਤੋਂ ਇµਜੀਨੀਅਰ ਹੋ। ਕਿੱਤੇ ਤੋਂ ਉਦਯੋਗਿਕ ਅਤੇ ਸ਼ੌਕ ਵਜੋਂ ਨਾਟਕ ਲੇਖਕ/ਨਿਰਦੇਸ਼ਕ। ਕੀ ਕਹਿਣਾ ਚਾਹੋਗੇ?
-ਤਕਨੀਕੀ ਖੇਤਰ ਵਿੱਚ ਮੇਰੀ ਦਿਲਚਸਪੀ ਸੀ, ਜਿਸ ਦੀ ਵਜਾਹ ਕਰਕੇ ਮੈਂ ਇµਜੀਨੀਅਰਿµਗ ਕੀਤੀ। ਇµਜੀਨੀਅਰਿµਗ ਕਰਕੇ ਮੈਂ ਉਦਯੋਗ ਨੂੰ ਆਪਣਾ ਕਿੱਤਾ ਬਣਾਉਣ ਵਿੱਚ ਕਾਮਯਾਬ ਹੋ ਸਕਿਆ। ਜ਼ਿµਦਗੀ ਦਾ ਸਿਲਸਿਲਾ ਚਲਾਉਣ ਲਈ ਕਿੱਤਾ ਅਪਨਾਉਣਾ ਜ਼ਰੂਰੀ ਹੁµਦਾ ਹੈ। ਰµਗਮµਚ ਮੇਰਾ ਸ਼ੌਕ ਸੀ, ਜਿਸ ਦੀ ਵਜਾਹ ਕਰਕੇ ਮੈਂ ਨਾਟਕ ਖੇਡਣ ਅਤੇ ਲਿਖਣ ਨੂੰ ਅਪਨਾਇਆ। ਜ਼ਿੰਦਗੀ ਦੇ ਤਲਖ ਅਨੁਭਵਾਂ ਨੇ ਮੇਰੇ ਇਸ ਸ਼ੌਕ ਨੂੰ ਮੇਰੀ ਜ਼ਰੂਰਤ ਵੀ ਬਣਾ ਦਿੱਤਾ। ਅੱਜ ਮੇਰੇ ਲਈ ਰµਗਮµਚ ਸਿਰਫ ਇੱਕ ਕਲਾ ਹੀ ਨਹੀਂ, ਬਲਕਿ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਲਈ ਇੱਕ ਅਸਰਦਾਰ ਸ਼ਸਤਰ ਵੀ ਬਣ ਗਿਆ ਹੈ। ਮੁਕਾਬਲਾ ਕਰਨ ਲਈ ਸ਼ਸਤਰ ਚਲਾਉਣਾ ਜ਼ਰੂਰੀ ਹੁµਦਾ ਹੈ।
2. ਪਹਿਲਾ ਨਾਟਕ ਅਤੇ ਉਸ ਦੀ ਮµਚਕਾਰੀ ਕਿੱਥੇ ਅਤੇ ਕਿਹੜੇ ਸµਨ ਵਿੱਚ ਹੋਈ?
-ਕਾਲਜ ਦੀ ਪੜ੍ਹਾਈ ਦੌਰਾਨ 1964 ਤੋਂ ਮੇਰਾ ਨਾਟਕ ਲਿਖਣ ਅਤੇ ਖੇਡਣ ਦਾ ਸਿਲਸਲਾ ਸ਼ੁਰੂ ਹੋਇਆ। ਕਈ ਯੁਵਕ ਮੇਲਿਆਂ ਵਿੱਚ ਮੱਲਾਂ ਵੀ ਮਾਰੀਆਂ। ਪੜ੍ਹਾਈ ਤੋਂ ਬਾਅਦ ਮੇਰਾ ਪਹਿਲਾ ਲਿਖਿਆ ਨਾਟਕ ‘ਲੁਕਣ ਮੀਟੀ’ ਸੀ, ਜੋ ਭਾਅ ਜੀ ਗੁਰਸ਼ਰਨ ਸਿµਘ ਦੇ ਅਦਾਰੇ ‘ਅੰਮ੍ਰਿਤਸਰ ਕਲਾ ਕੇਂਦਰ’ ਦੁਆਰਾ 1968 ਵਿੱਚ ਓਪਨ ਏਅਰ ਥਿਏਟਰ, ਅੰਮ੍ਰਿਤਸਰ ਵਿਖੇ ਖੇਡਿਆ ਗਿਆ ਸੀ। ਇਸ ਨਾਟਕ ਦੀ ਨਿਰਦੇਸ਼ਨਾ ਵੀ ਮੈਂ ਕੀਤੀ ਸੀ ਅਤੇ ਇੱਕ ਕਲਾਕਾਰ ਵਜੋਂ ਵੀ ਕµਮ ਕੀਤਾ ਸੀ। ਇਸ ਦੀਆਂ ਕਈ ਪੇਸ਼ਕਾਰੀਆਂ ਹੋਈਆਂ ਸਨ।
3. ਕੀ ਤੁਸੀਂ ਇੱਕ ਨਾਟ ਲੇਖਕ ਦੇ ਨਾਲ-ਨਾਲ ਕਿਸੇ ਨਾਟਕ/ਇਕਾਂਗੀ ਵਿੱਚ ਅਭਿਨੈ ਵੀ ਕੀਤਾ ਹੈ?
-ਮੈਂ ਕੁਝ ਕੁ ਨਾਟਕਾਂ ਵਿੱਚ ਅਭਿਨੈ ਵੀ ਕੀਤਾ ਹੈ, ਜਿµਨਾ ਵਿੱਚ ਲੁਕਣ ਮੀਟੀ, ਲੋਹੇ ਦੀ ਭੱਠੀ, ਟੋਆ, ਫਾਇਲ ਚਲਦੀ ਰਹੀ, ਮੜ੍ਹੀ ਦਾ ਦੀਵਾ, ਫ਼ਾਸਲੇ, ਅਹਿਸਾਸ, ਪਹਿਚਾਨ, ਬਿਨ ਬੁਲਾਏ ਮਹਿਮਾਨ ਅਤੇ ਅਹਿਸਾਨ ਆਦਿ।
4. ਸ. ਗੁਰਸ਼ਰਨ ਸਿµਘ ਜੀ ਅµਮ੍ਰਿਤਸਰ ਦੇ ਇਲਾਕੇ ਵਿੱਚ ਪਹਿਲੇ ਨਾਟਕਕਾਰ ਅਤੇ ਅਭਿਨੈਕਾਰ ਮµਨੇ ਜਾਂਦੇ ਹਨ। ਕੀ ਕਹਿਣਾ ਚਾਹੋਗੇ?
-ਮੇਰਾ ਆਪਣਾ ਜ਼ਾਤੀ ਅਨੁਭਵ ਤਾਂ ਇਹੀ ਹੈ ਕਿ ਭਾਅ ਜੀ ਗੁਰਸ਼ਰਨ ਸਿµਘ ਨੇ ਅੰਮ੍ਰਿਤਸਰ ਵਿੱਚ ਨਾਟਕ ਲਹਿਰ ਨੂੰ ਚਲਾਇਆ ਹੈ। ਭਾਵੇਂ ਅੰਮ੍ਰਿਤਸਰ ਦੇ ਨਾਟਕ ਦੇ ਇਤਿਹਾਸ ਮੁਤਾਬਿਕ ਪਹਿਲਾਂ ਵੀ 1894 ਤੋਂ ਨੋਰਾ ਰਿਚਰਡ ਦੇ ਨਾਟਕ ‘ਸ਼ਰਾਬ ਕੋਰ’ ਤੋਂ ਲੈ ਕਿ ਇੱਕਾ ਦੁੱਕਾ ਨਾਟਕ ਖੇਡੇ ਜਾਂਦੇ ਰਹੇ ਸਨ, ਪਰ ਇਸ ਖੇਤਰ ਵਿੱਚ ਨਾਟਕ ਲਹਿਰ ਨੂੰ ਚਲਾਉਣ ਵਾਲੇ ਪਹਿਲੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿµਘ ਹੀ ਹਨ।
5. ਪµਜਾਬ ਨਾਟ-ਸ਼ਾਲਾ ਪਹਿਲਾਂ ਇੱਕ ਫੈਕਟਰੀ ਸੀ। ਤੁਹਾਡੇ ਮਨ ਵਿੱਚ ਇਸ ਨੂੰ ਨਾਟ-ਸ਼ਾਲਾ ਬਣਾਉਣ ਦਾ ਖਿਆਲ ਕਿਵੇਂ ਅਤੇ ਕਿਉਂ ਆਇਆ?
-ਮੇਰੇ ‘ਲੋਹੇ ਦੀ ਭੱਠੀ’ ਨਾਟਕ ਦੇ ਮµਚਨ ਵਿੱਚ ਆਈਆਂ ਕਠਿਨਾਈਆਂ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਨਾਟਕ ਲਿਖਣ ਨਾਲੋਂ ਨਾਟਕ ਦਾ ਮµਚਨ ਕਰਨ ਲਈ ਢੁਕਵੀਆਂ ਸਹੂਲਤਾਂ ਪੈਦਾ ਕਰਨਾ ਜ਼ਿਆਦਾ ਜ਼ਰੂਰੀ ਹੈ। ਸੋ ਮੈਂ ਮµਨ ਬਣਾ ਲਿਆ ਸੀ ਕਿ ਸਭ ਤੋਂ ਪਹਿਲਾਂ ਮੈਂ ਸਾਧਨ ਇਕੱਠੇ ਕਰਾਂਗਾ ਤੇ ਫਿਰ ਮੌਕਾ ਮਿਲਣ `ਤੇ ਇੱਕ ਐਹੋ ਜਿਹਾ ਨਾਟਘਰ ਬਣਾਵਾਂਗਾ, ਜੋ ਨਾਟਕਾਂ ਦੀਆਂ ਵਧੀਆ ਪੇਸ਼ਕਾਰੀਆਂ ਕਰਨ ਵਾਸਤੇ ਤਕਨੀਕੀ ਤੌਰ `ਤੇ ਸਮੇਂ ਦਾ ਹਾਣੀ ਹੋਵੇ। ਸੋ ਇਸ ਸੋਚ ਨੇ ਫੈਕਟਰੀ ਨੂੰ ਨਾਟਸ਼ਾਲਾ ਵਿੱਚ ਬਦਲ ਦਿੱਤਾ।
6. ਤੁਹਾਡੇ ਹੁਣ ਤਕ ਲਿਖੇ ਨਾਟਕ ਅਤੇ ਉਨ੍ਹਾਂ ਦਾ ਵਿਸ਼ਾ?
-ਮੇਰੇ ਹੁਣ ਤਕ ਦੇ ਲਿਖੇ ਨਾਟਕ ਅਤੇ ਉਨ੍ਹਾਂ ਦੇ ਵਿਸ਼ੇ ਹਨ- ਲੋਹੇ ਦੀ ਭੱਠੀ, ਕਾਰਖਾਨਿਆਂ ਵਿੱਚ ਕµਮ ਕਰਦੇ ਕਾਮਿਆਂ ਦੇ ਮਸਲੇ, (ਫ਼ਾਸਲੇ) ਸਮਾਜ ਵਿੱਚ ਪਏ ਜਾਤ-ਪਾਤ, ਧਾਰਮਿਕ ਅਤੇ ਆਰਥਕ ਫ਼ਾਸਲੇ, (ਕਦੇਸਣ) ਇੱਕ ਵਿਕੀ ਔਰਤ ਦਾ ਸਾਡੇ ਸਮਾਜ ਵਿੱਚ ਸਥਾਨ, (ਪਾਏਦਾਨ) ਗਰੀਬ ਬੱਚਿਆਂ ਦਾ ਸਮਾਜ ਦੁਆਰਾ ਸੋਸ਼ਣ, (ਫਾਇਲ ਚਲਦੀ ਰਹੀ) ਸਰਕਾਰੀ ਢਾਂਚੇ ਵਿੱਚ ਲਾਲ ਫੀਤਾਸ਼ਾਹੀ ਦੀ ਧੱਕੇਸ਼ਾਹੀ ਤੇ ਮਨਮਰਜ਼ੀ ਦੀ ਵਿਉਂਤ ਬਾਰੇ, (ਟੋਆ) ਗਰੀਬੀ ਵਿੱਚ ਫਸੇ ਇਨਸਾਨ ਦੀ ਦਾਸਤਾਨ। (ਮਿਰਚ ਮਸਾਲਾ) ਇੱਕ ਹਾਸਰਸ ਨਾਟਕ ਛੜਿਆਂ ਦਾ ਸਮਾਜ ਵਿੱਚ ਸਥਾਨ, (ਸ਼ਬਜ਼ਬਾਗ) ਸਿਆਸੀ ਨੇਤਾਵਾਂ `ਤੇ ਇੱਕ ਵਿਅµਗ, (ਤਾਸ਼ ਦੀ ਆਦਤ) ਸ. ਨਾਨਕ ਸਿµਘ ਦੀ ਕਹਾਣੀ `ਤੇ ਆਧਾਰਤ, (ਅਰਮਾਨ) ਨਸ਼ਿਆਂ ਕਾਰਨ ਟੁੱਟਦੇ ਪਰਿਵਾਰ, (ਬਿਨ ਬੁਲਾਏ ਮਹਿਮਾਨ) ਨਸ਼ਿਆਂ ਦੀ ਲਾਹਨਤ ਬਾਰੇ, (ਅਹਿਸਾਸ) ਪੋਲੀਓ ਦੀ ਬਿਮਾਰੀ ਦੇ ਵਿਸ਼ੇ `ਤੇ, (ਅਗਨੀ ਪ੍ਰੀਖਿਆ) ਵਿਦੇਸ਼ਾਂ ਵਿੱਚ ਗਲਤ ਤਰੀਕੇ ਨਾਲ ਜਾਣ ਵਾਲੇ ਪਰਿਵਾਰਾਂ ਦੀਆਂ ਸਮੱਸਿਆਵਾਂ `ਤੇ ਆਧਾਰਤ, (ਲੁਕਣ ਮੀਟੀ) ਇੱਕ ਪਰਿਵਾਰਕ ਕਹਾਣੀ, (ਮਿਰਜ਼ਾ ਸਾਹਿਬਾਂ) ਕਿੱਸਾ ਮਿਰਜ਼ਾ-ਸਾਹਿਬਾਂ ਆਧਾਰਤ, (ਅਹਿਸਾਨ) ਇੱਕ ਪਰਿਵਾਰਕ ਕਹਾਣੀ `ਤੇ ਆਧਾਰਤ, (ਸਾਰੇ ਜਹਾਂ ਸੇ ਅੱਛਾ) ਰਿਸ਼ਵਤਖੋਰੀ `ਤੇ, (ਅਸਲੀ ਹੀਰੋ) ਸਹੀ ਮਾਅਨਿਆਂ ਵਿੱਚ ਹੀਰੋ ਕੌਣ ਹੈ?, (ਪਹਿਚਾਣ) ਇੱਕ ਪਰਿਵਾਰਕ ਕਹਾਣੀ `ਤੇ ਆਧਾਰਤ। (ਡੌਰਮੈਟਰੀ) ਵਿਦਿਆਰਥੀ ਜੀਵਨ `ਤੇ ਆਧਾਰਤ।
7. ਨਾਟਕ ਤੋਂ ਇਲਾਵਾ ਤੁਹਾਡੇ ਹੋਰ ਸ਼ੌਕ ਜਾਂ ਕੋਈ ਸਾਹਿਤਕ ਦੇਣ?
-ਚਿਤ੍ਰਕਾਰੀ, ਫੋਟੋਗਰਾਫੀ।
8. ਭਾਰਤ-ਪਾਕ ਦੋਸਤੀ ਦੇ ਆਧਾਰ `ਤੇ ਹੁਣ ਤੱਕ ਕਿµਨੇ ਕੁ ਨਾਟਕ/ਇਕਾਂਗੀ ਕੇਵਲ ਤੇ ਕੇਵਲ ਪਾਕਿਸਤਾਨੀ ਕਲਾਕਾਰਾਂ ਵੱਲੋਂ ਪµਜਾਬ ਨਾਟਸ਼ਾਲਾ ਵਿੱਚ ਮµਚਿਤ ਹੋ ਚੁਕੇ ਹਨ?
-ਪµਜਾਬ ਨਾਟਸ਼ਾਲਾ ਵਿਖੇ ਪਾਕਿਸਤਾਨੀ ਕਲਾਕਾਰਾਂ ਦੁਆਰਾ ਭਾਰਤ- ਪਾਕਿ ਦੋਸਤੀ `ਤੇ ਆਧਾਰਤ ਕੀਤੀਆਂ ਪੇਸ਼ਕਾਰੀਆਂ: ‘ਬੁੱਲ੍ਹਾ’ ਤੇ ‘ਬਾਡਰ ਬਾਡਰ’- ਅਜੋਕਾ ਥਿਏਟਰ ਲਾਹੌਰ ਜਨਵਰੀ ਤੇ ਅਗਸਤ 2004; ‘ਸੁਰਖ ਗੁਲਾਬਾਂ ਦਾ ਮੌਸਮ’- ਅਜੋਕਾ ਥਿਏਟਰ ਲਾਹੌਰ ਮਈ 2006; ‘ਏਕ ਥੀ ਨਾਨੀ’- ਅਜੋਕਾ ਥਿਏਟਰ ਲਾਹੌਰ ਅਕਤੂਬਰ 2004; ‘ਦੁਖ ਦਰਿਆ’- ਅਜੋਕਾ ਥਿਏਟਰ ਲਾਹੌਰ ਦਸੰਬਰ 2006; ‘ਟੋਬਾ ਟੇਕ ਸਿµਘ’- ਅਜੋਕਾ ਥਿਏਟਰ ਲਾਹੌਰ ਅਗਸਤ 2007; ‘ਕਿੱਸਾ ਪੂਰਨ ਭਗਤ’- ਇਨਾਯਤ ਬੇਲੀ ਐਂਡ ਪਾਰਟੀ ਅਗਸਤ 2007; ‘ਸਈਆਂ ਨੈਨਾ ਵਾਲੀਆਂ’- ਪµਜਾਬ ਥਿਏਟਰ ਲਾਹੌਰ ਅਕਤੂਬਰ 2007; ‘ਜਿਨ੍ਹਾਂ ਲਾਹੌਰ ਨਹੀਂ ਵੇਖਿਆ’- ਤਰੀਖੇ ਨਿਸਵਾਨ ਨਵੰਬਰ 2007; ‘ਅੱਖੀਆਂ ਵਾਲਿਓ’- ਰਫੀ ਪੀਰ ਥਿਏਟਰ ਗਰੁਪ ਜਨਵਰੀ 2008 ਅਤੇ ‘ਭੁਰਕਾ ਬਗੈਂਜ਼ਾ’- ਅਜੋਕਾ ਥਿਏਟਰ ਲਾਹੌਰ ਤੇ ‘ਪਰਮੇਸ਼ਵਰ ਸਿੰਘ’- ਮਾਸ ਥਿਏਟਰ ਲਾਹੌਰ (ਜਨਵਰੀ 2008)
9. ਪµਜਾਬ ਨਾਟਸ਼ਾਲਾ ਵਿੱਚ ਨਾਟਕ/ਇਕਾਂਗੀ ਵੇਖਣ ਲਈ ਇੱਛੁਕ ਦਰਸ਼ਕਾਂ ਨੂੰ ਮੁਫਤ ਪਾਸ ਵµਡੇ ਜਾਂਦੇ ਸਨ। ਅੱਜ ਕੱਲ੍ਹ ਪਾਸ ਦੀ ਇੱਕ ਨਿਸ਼ਚਿਤ ਫੀਸ ਹੈ। ਕੁਝ ਲੋਕ ਕਿµਤੂ-ਪ੍ਰµਤੂ ਵੀ ਕਰਦੇ ਹਨ। ਕੀ ਕਹਿਣਾ ਚਾਹੋਗੇ? ਕੀ ਪµਜਾਬ ਨਾਟਸ਼ਾਲਾ ਨੂੰ ਪµਜਾਬ ਸਰਕਾਰ ਕੋਈ ਗ੍ਰਾਂਟ ਦਿµਦੀ ਹੈ ਜਾਂ ਤੁਸੀਂ ਸਭ ਕੁਝ ਆਪ ਹੀ ਕਰਦੇ ਹੋ?
-ਪµਜਾਬ ਨਾਟਸ਼ਾਲਾ ਵਿੱਚ ਨਾਟਕ ਵੇਖਣ ਵਾਸਤੇ ਕੋਈ ਨਿਸ਼ਚਿਤ ਫੀਸ ਜਾਂ ਟਿਕਟ ਨਹੀਂ ਹੈ ਅਤੇ ਨਾ ਹੀ ਕਾਨੂੰਨੀ ਤੌਰ `ਤੇ ਲਗਾ ਸਕਦੇ ਹਾਂ। ਪµਜਾਬ ਸਰਕਾਰ ਵਲੋਂ ਰµਗਮµਚ ਦੀ ਟਿਕਟ ਉਪਰ 125% ਮਨੋਰµਜਨ ਟੈਕਸ ਹੈ, ਜੋ ਆਮ ਦਰਸ਼ਕਾਂ ਲਈ ਦੇਣਾ ਸµਭਵ ਨਹੀਂ। ਬਹੁਤ ਸਾਰੇ ਦਰਸ਼ਕ ਸਵੈ-ਇੱਛਾ ਨਾਲ ਕੁਝ ਨਾ ਕੁਝ ਦੇ ਜਾਂਦੇ ਹਨ। ਪµਜਾਬ ਨਾਟਸ਼ਾਲਾ ਨੂੰ ਕੋਈ ਵੱਡੀ ਸਰਕਾਰੀ ਗ੍ਰਾਂਟ ਨਹੀਂ ਮਿਲਦੀ। ਕੁਝ ਦਰਸ਼ਕਾਂ ਦਾ ਸਹਿਯੋਗ ਮਿਲਦਾ ਹੈ। ਬਾਕੀ ਸਾਨੂੰ ਪੱਲਿਓਂ ਕਰਨਾ ਪੈਂਦਾ ਹੈ।
10. ਪµਜਾਬ ਨਾਟਸ਼ਾਲਾ ਦੀ ਹੋਂਦ ਤੋਂ ਬਾਅਦ ਇਸ ਦਾ ਸਰਕਾਰੀ ਤੌਰ `ਤੇ ਵਿਰੋਧ ਵੀ ਹੋਇਆ। ਅਜਿਹਾ ਕਿਉਂ?
-ਪµਜਾਬ ਨਾਟਸ਼ਾਲਾ ਦੀ ਹੋਂਦ `ਤੇ ਕੋਈ ਸਰਕਾਰੀ ਵਿਰੋਧ ਨਹੀਂ ਹੋਇਆ, ਬਲਕਿ ਪµਜਾਬ ਦੇ ਮੁੱਖ ਮµਤਰੀ ਆਪ ਵੀ ਆ ਕੇ ਨਾਟਕ ਵੇਖ ਚੁਕੇ ਹਨ ਅਤੇ ਖੁਸ਼ ਹੋ ਕੇ ਸਾਡੇ ਦਸ ਲਖ ਰੁਪਏ ਦੀ ਮਦਦ ਵੀ ਦੇ ਗਏ ਸਨ। ਹਾਂ, ਇੱਕ ਵਾਰੀ ਮਨੋਰµਜਨ ਕਰ ਦੇ ਵਿਭਾਗ ਨੇ ਨਾਟਸ਼ਾਲਾ ਵਿਖੇ ਨਾਟਕ ਦੀ ਇੱਕ ਪੇਸ਼ਕਾਰੀ ਦੌਰਾਨ ਛਾਪਾ ਜ਼ਰੂਰ ਮਾਰਿਆ ਸੀ, ਪਰ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਸੀ ਪਿਆ। ਉਲਟਾ ਦਰਸ਼ਕਾਂ ਤੇ ਸਮੂਹ ਮµਚ-ਕਲਾਕਾਰਾਂ ਨੇ ਜਲੂਸ ਕੱਢ ਕੇ ਇਸ ਦਾ ਵਿਰੋਧ ਕੀਤਾ ਸੀ।
11. ਹਰ ਤਰ੍ਹਾਂ ਦੇ ਸੱਭਿਆਚਾਰ ਦੇ ਵਿਕਾਸ ਲਈ ਆਪਣੀ ਗੱਲ ਕਹਿਣ ਲਈ ਇਹ ਸਾਂਝਾ ਧਰਮ ਨਿਰਪੱਖ ਮµਚ ਹੈ। ਕੀ ਪµਜਾਬ ਨਾਟਸ਼ਾਲਾ ਦੇ ਪ੍ਰਬµਧਕ (ਆਨਰੇਰੀ) ਇਸ ਸਹਿਯੋਗ ਤੇ ਪ੍ਰਬµਧ ਲਈ ਸਕੁਸ਼ਲ ਹਨ?
-ਪµਜਾਬ ਨਾਟਸ਼ਾਲਾ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਅਤੇ ਆਪਣੇ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਸਿਆਸਤ ਤੋਂ ਮੁਕਤ ਤੇ ਧਰਮ ਨਿਰਪੱਖ ਇੱਕ ਸਾਂਝਾ ਮµਚ ਹੈ। ਪµਜਾਬ ਨਾਟਸ਼ਾਲਾ ਦੇ ਪ੍ਰਬµਧਕ ਇਸ ਲਈ ਪੂਰੇ ਵਚਨਬੱਧ ਹਨ।
12. ਬਹੁਤ ਨਾਟਕਾਂ ਨੇ ਸਿਲਵਰ ਜੁਬਲੀ ਦਾ ਸਮਾਂ ਉਚਿਤ ਢµਗ ਨਾਲ ਪੂਰਾ ਕੀਤਾ ਹੈ। ਕੁਝ ਉਨ੍ਹਾਂ ਨਾਟਕਾਂ ਦੇ ਨਾਂ ਸµਖੇਪ ਵਿੱਚ?
-ਇਹ ਨਾਟਕ ਆਪਣੀਆਂ ਪੇਸ਼ਕਾਰੀਆਂ ਦੀ ਸਿਲਵਰ ਜੁਬਲੀ ਮਨਾ ਚੁਕੇ ਹਨ। ‘ਫ਼ਾਸਲੇ’ 200 ਤੋਂ ਵੱਧ ਵਾਰ ਖੇਡਿਆ ਗਿਆ ਹੈ। ‘ਮਿਰਚ ਮਸਾਲਾ’ 100 ਤੋਂ ਵੱਧ ਵਾਰ, ‘ਕਦੇਸਣ’ 96 ਵਾਰ, ‘ਪਾਏਦਾਨ’ 90 ਵਾਰ, ‘ਇਹ ਤਾਂ ਕਮਾਲ ਹੋ ਗਿਆ’ 35 ਵਾਰ ਅਤੇ ‘ਸੁੱਚੀ ਸਾਂਝ’ 40 ਵਾਰ ਖੇਡਿਆ ਗਿਆ ਹੈ।
13. ਪµਜਾਬ ਨਾਟਸ਼ਾਲਾ ਨੇ ਬਹੁਤ ਨਵੇਂ ਅਤੇ ਉਭਰ ਰਹੇ ਮµਚ-ਕਰਮੀਆਂ ਨੂੰ ਸਿਖਿਅਤ ਵੀ ਕੀਤਾ ਹੈ। ਅਕਾਦਮਿਕ ਸਹਿਯੋਗ ਵੀ ਦਿੱਤਾ। ਉਹ ਕਿਹੜੇ ਰµਗ-ਕਰਮੀ ਹਨ?
-ਬਹੁਤ ਸਾਰੇ ਕਲਾਕਾਰ, ਪµਜਾਬ ਨਾਟਸ਼ਾਲਾ ਦੇ ਮµਚ ਤੋਂ ਤਿਆਰ ਹੋ ਕੇ ਟੈਲੀਵਿਜ਼ਨ ਅਤੇ ਫਿਲਮਾਂ ਦੇ ਖੇਤਰ ਵਿੱਚ ਜਾ ਚੁਕੇ ਹਨ, ਤੇ ਚµਗਾ ਨਾਮ ਖੱਟ ਚੁਕੇ ਹਨ। ਇਹੀ ਵਜਾਹ ਹੈ ਕਿ ਟੈਲੀਵਿਜ਼ਨ ਦੀਆਂ ਪੇਸ਼ਕਾਰੀਆਂ ਦੇ ਬਹੁਤੇ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੇ ਕਲਾਕਾਰ ਹੀ ਪਹਿਲੇ ਉਪਰਲੇ ਸਥਾਨਾਂ `ਤੇ ਪਹੁµਚਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਪµਜਾਬ ਨਾਟਸ਼ਾਲਾ ਤੋਂ ਗਏ ਹੁµਦੇ ਹਨ।
14. ਪµਜਾਬ ਨਾਟਸ਼ਾਲਾ ਭਵਿੱਖ ਵਿੱਚ ਕਿਸ ਤਰ੍ਹਾਂ ਦੇ ਵਿਕਾਸ-ਕ੍ਰਮਾਂ ਵੱਲ ਰੁਚਿਤ ਹੈ? ਕੀ ਕਹਿਣਾ ਚਾਹੋਗੇ?
-ਪµਜਾਬ ਨਾਟਸ਼ਾਲਾ ਦੀ ਹੋਂਦ ਵਿੱਚ ਆਉਣ ਦਾ ਮµਤਵ ਰµਗਮµਚ ਦੀ ਕਲਾ ਨੂੰ ਉਤਸ਼ਾਹ ਦੇਣਾ ਹੈ। ਨਵੀਆਂ ਤਕਨੀਕੀ ਜੁਗਤਾਂ ਵਰਤ ਕੇ ਰµਗਮµਚ ਦੀ ਕਲਾ ਦੇ ਪੱਧਰ ਨੂੰ ਹੋਰ ਉੱਚਾ ਚੁੱਕਣਾ ਹੈ, ਤਾਂ ਕਿ ਇਹ ਕਲਾ ਅੱਜ ਦੇ ਸਮੇਂ ਦੀ ਹਾਣੀ ਹੋ ਕੇ ਆਮ ਲੋਕਾਂ ਤਕ ਪਹੁµਚ ਸਕੇ। ਸਾਡਾ ਨਿਸ਼ਾਨਾ ਆਪਣੇ ਸਪਨਿਆਂ ਨੂੰ ਹਕੀਕਤ ਵਿੱਚ ਬਦਲਣਾ ਹੈ। ਆਮ ਲੋਕਾਂ ਦੇ ਮਨੋਰµਜਨ ਦੇ ਨਾਲ ਨਾਲ ਉਨ੍ਹਾਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਸੁਚੇਤ ਕਰਨਾ ਅਤੇ ਇਨ੍ਹਾਂ ਬੁਰਾਈਆਂ ਵਿਰੁੱਧ ਜµਗ ਲਈ ਲਾਮਬµਦ ਕਰਨਾ ਹੈ। ਲੋਕਾਂ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾਉਣਾ ਹੈ। ਸਾਡਾ ਮµਤਵ ਪµਜਾਬ ਨਾਟਸ਼ਾਲਾ ਨੂੰ ਹਰ ਵਰਗ ਦੇ ਦਰਸ਼ਕਾਂ ਅਤੇ ਕਲਾਕਾਰਾਂ ਲਈ ਉਨ੍ਹਾਂ ਦੀ ਪਸµਦ ਦੀ ਜਗਾਹ ਬਣਾਉਣਾ ਹੈ। ਇਸ ਮਕਸਦ ਲਈ ਅਸੀਂ ਆਉਣ ਵਾਲੇ ਸਮੇਂ ਵਿਚ ਆਪਣੇ ਸਾਧਨਾਂ ਅਨੁਸਾਰ ਹਰ ਸµਭਵ ਉਪਰਾਲਾ ਕਰਦੇ ਰਹਾਂਗੇ।