ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ

ਆਮ-ਖਾਸ ਸਾਹਿਤਕ ਤੰਦਾਂ

-ਸੰਤ ਸੰਧੂ
ਹਿੰਦੂ ਰਾਸ਼ਟਰ: ਮਜ਼੍ਹਬੀ ਮਹੰਤਾਂ ਨੇ, ਧੋਤੀ ਪਾੜ ਕੇ ਰੁਮਾਲ ਬਣਾਉਣੇ।
ਹੰਸ ਰਾਜ ਹੰਸ: ਦੱਸਿਆ ਆ ਕੇ ਗੋਲੀਆਂ ਨੇ, ਪੂਰਨ ਰਾਣੀਏ ਧ੍ਰੋਹ ਕਮਾ ਗਿਆ।
ਦਲਬਦਲੀ: ਆਉਂਦੀ-ਜਾਂਦੀ ਨੂੰ ਘੜਾ ਚੁਕਾਉਂਦੇ, ਮਗਰੋਂ ਮਾਰਦੇ ਗੋਡਾ।
ਸੁਰਜੀਤ ਪਾਤਰ: ਸਾਨੂੰ ਨਾਥ ਉਡੀਕਦਾ ਟਿੱਲੇ ‘ਤੇ, ਮੇਰੇ ਸਿਰ ਅਹਿਸਾਨ ਹੈ ਪੀਰਾਂ ਦਾ।
ਬੇਰੁਜ਼ਗਾਰੀ: ਵਾਰਨਾ ਕਿਸੇ ਨਹੀਂ ਕਰਨਾ, ਇਹ ਘਰ ਸੂਮਾਂ ਦਾ।
ਅਟਾਰੀ ਸਰਹੱਦ: ਮਿੱਤਰਾਂ ਦੇ ਦਰ ਮੂਹਰੇ, ਬਹਿ ਗਈ ਕਾਲਜਾ ਫੜ ਕੇ।
ਪਰਵਾਸ: ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ।
ਜਲ ਸੰਕਟ: ਭਾਬੋ ਮੇਰੀ ਨਿੱਤ ਪੁੱਛਦੀ, ਪੀਲਾ ਰੰਗ ਕਿਉਂ ਹੋ ਗਿਆ ਤੇਰਾ।
ਭਾਜਪਾ: ਤੈਨੂੰ ਮੰਦੀ ਨਹੀਂ ਜ਼ੁਬਾਨੋਂ ਕਹਿਣਾ, ਆਪੇ ਤੈਨੂੰ ਰੱਬ ਨਿੱਬੜੂ।
ਚੋਣਾਂ: ਜੋਗੀ ਖੜ੍ਹੇ ਦੁਆਰੇ ਤੇਰੇ, ਪਾ ਦੇ ਖੈਰ ਸਹਿਤੀਏ।
ਨਰਿੰਦਰ ਮੋਦੀ: ਕਿੱਕਰੇ ਡਿੱਗ ਨਾ ਪਈਂ, ਤੇਰੇ ਹੇਠ ਪਿਆ ਪਟਵਾਰੀ।
ਨਿੱਜੀਕਰਨ: ਭੀੜੀ ਵੰਗ ਬਚਾ ਕੇ ਚਾੜ੍ਹੀਂ, ਮੈਂ ਜਾਊਂਗੀ ਮਰ ਵੇ।
ਪ੍ਰਿਅੰਕਾ ਗਾਂਧੀ: ਮੈਨੂੰ ਲੈ ਦੇ ਡੋਰੀਆ, ਦਿਨ ਤੀਆਂ ਦੇ ਆਏ।
ਜਗੀਰ ਕੌਰ: ਵਿਚਦੀਂ ਮੁੰਡਿਆਂ ਦੇ, ਸੱਪ ਬਣ ਕੇ ਲੰਘ ਜਾਈਏ।
ਭਗਵੰਤ ਮਾਨ: ਲਾਈਲੱਗ ਨਾ ਹੋਵੇ ਘਰਵਾਲਾ, ਚੰਦਰਾ ਗੁਆਂਢ ਨਾ ਹੋਵੇ।
ਅਕਾਲੀ ਦਲ: ਕਾਦਰਯਾਰ ਨਿਹੰਗਾਂ ਨੇ ਪੀ ਭੰਗਾਂ, ਫੁੱਲ ਵੱਢ ਸੁੱਟੇ ਸਣ ਡਾਲੀਆਂ ਜੀ।
ਇੰਡੀਆ ਗੱਠਜੋੜ: ਬਾਰਾਂ ਡੱਬੇ ਲੱਗੇ, ਬਠਿੰਡੇ ਵਾਲੀ ਰੇਲ ਨੂੰ।
ਚਰਨਜੀਤ ਚੰਨੀ: ਰਾਂਝਾ ਹੀਰ ਪਿੱਛੇ ਮੱਝਾਂ ਚਾਰਦਾ ਸੀ, ਮਸ਼ਹੂਰ ਸੀ ਵਿਚ ਪੰਜਾਬ ਹੋਇਆ।
ਕੇਜਰੀਵਾਲ: ਗੁੱਸੇ ਨਾਲ ਜਲਾਦਾਂ ਨੂੰ ਆਖਦਾ, ਇਹਨੂੰ ਛੇਤੀ ਕਰੋ ਹਲਾਲ।
ਭਾਰਤ-ਪਾਕਿ ਵੰਡ: ਕੱਚੇ ਘੜੇ ਰੋਣ ਲੱਗ ਪਏ, ਸੋਹਣੀ ਮੁੜ ਕੇ ਜਦੋਂ ਨਾ ਆਈ।

Leave a Reply

Your email address will not be published. Required fields are marked *