ਪ੍ਰਾਚੀਨ ਯੂਨਾਨੀ ਕਥਾਵਾਂ ਤੋਂ ਨੋਬਲ ਪੁਰਸਕਾਰ ਤੱਕ: ਐਨ ਕਾਰਸਨ ਦਾ ਸਾਹਿਤਕ ਸਫ਼ਰ

ਅਦਬੀ ਸ਼ਖਸੀਅਤਾਂ

2026 ਦਾ ਸਾਹਿਤ ਦੇ ਖੇਤਰ ਦਾ ਨੋਬਲ ਇਨਾਮ
ਰਵਿੰਦਰ ਸਿੰਘ ਸੋਢੀ
ਕੈਨੇਡੀਅਨ ਕਵਿੱਤਰੀ, ਨਿਬੰਧਕਾਰ ਅਤੇ ਕਲਾਸੀਕਲ ਸਾਹਿਤ ਦੀ ਵਿਦਵਾਨ ਐਨ ਕਾਰਸਨ ਨੇ ਸਾਹਿਤ ਦਾ 2026 ਦਾ ਨੋਬਲ ਪੁਰਸਕਾਰ ਜਿੱਤਿਆ ਹੈ। ਟੋਰਾਂਟੋ ਵਿੱਚ ਜਨਮੀ ਕਾਰਸਨ ਪ੍ਰਾਚੀਨ ਯੂਨਾਨੀ ਸਾਹਿਤ ਨੂੰ ਆਧੁਨਿਕ ਜੀਵਨ ਨਾਲ ਜੋੜਨ ਲਈ ਜਾਣੀ ਜਾਂਦੀ ਹੈ। ਉਸ ਦੀਆਂ ਰਚਨਾਵਾਂ ਵਿੱਚ ਕਵਿਤਾ, ਨਿਬੰਧ, ਅਨੁਵਾਦ ਅਤੇ ਕਥਾ-ਸਾਹਿਤ ਸ਼ਾਮਲ ਹਨ। ਲਿਖਣ ਦੇ ਰੂਪ ਪੱਖੋਂ ਵੀ ਉਸ ਦੀਆਂ ਰਚਨਾਵਾਂ ਅਕਸਰ ਰਵਾਇਤੀ ਲੀਹ ਤੋਂ ਹਟ ਕੇ ਹੁੰਦੀਆਂ ਹਨ। ਉਸ ਦਾ ਇੱਕ ਨਿਵਾਸ ਆਈਸਲੈਂਡ ਵਿੱਚ ਹੈ ਅਤੇ ਉਹ ਅਮਰੀਕਾ ਦੇ ਮਿਸ਼ੀਗਨ ਰਾਜ ਦੇ ਸ਼ਹਿਰ ਐਨ ਆਰਬਰ ਵਿੱਚ ਵੀ ਰਹਿੰਦੀ ਹੈ, ਜਿੱਥੇ ਉਹ ਅਧਿਆਪਨ ਦਾ ਕੰਮ ਕਰਦੀ ਹੈ।

ਉਸ ਨੂੰ ਨੋਬਲ ਪੁਰਸਕਾਰ ਕਿਉਂ ਮਿਲਿਆ?
ਸਵੀਡਿਸ਼ ਅਕੈਡਮੀ ਨੇ ਪ੍ਰਾਚੀਨ ਕਲਾਸੀਕਲ ਸਾਹਿਤ ਨਾਲ ਸੰਵਾਦ ਰਚਦਿਆਂ ਲਿਖਣ ਦੇ ਨਵੇਂ ਢੰਗ ਵਿਕਸਿਤ ਕਰਨ ਲਈ ਐਨ ਕਾਰਸਨ ਦੀ ਪ੍ਰਸ਼ੰਸਾ ਕੀਤੀ। ਉਸ ਨੂੰ ਨੋਬਲ ਸਨਮਾਨ ਦੇਣ ਸੰਬੰਧੀ ਅਕੈਡਮੀ ਵੱਲੋਂ ਜਾਰੀ ਪ੍ਰਸ਼ੰਸਾ ਪੱਤਰ ਅਨੁਸਾਰ, ਉਸ ਨੂੰ ਇਹ ਪੁਰਸਕਾਰ “ਉਸ ਦੀ ਦਲੇਰ ਅਤੇ ਨਵੀਨਤਾਪੂਰਨ ਸਮੁੱਚੀ ਰਚਨਾ ਲਈ ਦਿੱਤਾ ਗਿਆ ਹੈ, ਜਿਸ ਨੇ ਕਲਾਸੀਕਲ ਪਰੰਪਰਾ ਨਾਲ ਖੇਡ-ਭਾਵਨਾ ਭਰਿਆ ਸੰਵਾਦ ਰਚਦਿਆਂ ਸਮਕਾਲੀ ਸਾਹਿਤ ਲਈ ਨਵੇਂ ਰੂਪ ਸਿਰਜੇ ਹਨ।”
ਸਰਲ ਸ਼ਬਦਾਂ ਵਿੱਚ ਕਹੀਏ ਤਾਂ ਕਾਰਸਨ ਪ੍ਰਾਚੀਨ ਸੰਸਾਰ ਦੀਆਂ ਕਥਾਵਾਂ, ਵਿਚਾਰਾਂ ਅਤੇ ਮਿਥਿਹਾਸ ਨੂੰ ਨਵੇਂ ਤੇ ਅਣਕਿਆਸੇ ਢੰਗ ਨਾਲ ਪੇਸ਼ ਕਰਦੀ ਹੈ। ਉਸ ਦੀਆਂ ਪੁਸਤਕਾਂ ਕਈ ਵਾਰ ਗੁੰਝਲਦਾਰ ਅਤੇ ਪ੍ਰਯੋਗਸ਼ੀਲ ਜਾਪਦੀਆਂ ਹਨ, ਪਰ ਇਨ੍ਹਾਂ ਰਾਹੀਂ ਉਹ ਪੁਰਾਤਨ ਸਾਹਿਤ ਨੂੰ ਆਧੁਨਿਕ ਮਨੁੱਖ ਦੇ ਅਨੁਭਵਾਂ ਨਾਲ ਜੋੜਦੀ ਹੈ। ਇਸ ਤਰ੍ਹਾਂ ਉਸ ਦੀਆਂ ਰਚਨਾਵਾਂ ਬੀਤੇ ਸਮੇਂ ਅਤੇ ਵਰਤਮਾਨ ਵਿਚਕਾਰ ਇੱਕ ਸਾਹਿਤਕ ਪੁਲ ਦਾ ਕੰਮ ਕਰਦੀਆਂ ਹਨ।
ਮੁਢਲਾ ਜੀਵਨ ਅਤੇ ਵਿੱਦਿਆ
ਐਨ ਪੈਟ੍ਰਿਸ਼ੀਆ ਕਾਰਸਨ ਦਾ ਜਨਮ 21 ਜੂਨ 1950 ਨੂੰ ਟੋਰਾਂਟੋ ਵਿੱਚ ਹੋਇਆ। ਉਸ ਦੇ ਪਿਤਾ ਇੱਕ ਬੈਂਕ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੀ ਨੌਕਰੀ ਕਾਰਨ ਪਰਿਵਾਰ ਨੂੰ ਵੱਖ-ਵੱਖ ਕਸਬਿਆਂ ਵਿੱਚ ਰਹਿਣਾ ਪਿਆ।
ਪੋਰਟ ਹੋਪ ਹਾਈ ਸਕੂਲ ਵਿੱਚ ਪੜ੍ਹਦਿਆਂ ਕਾਰਸਨ ਦੀ ਦਿਲਚਸਪੀ ਪ੍ਰਾਚੀਨ ਯੂਨਾਨੀ ਭਾਸ਼ਾ ਵਿੱਚ ਪੈਦਾ ਹੋਈ। ਉਸ ਦੀ ਲਾਤੀਨੀ ਭਾਸ਼ਾ ਦੀ ਅਧਿਆਪਕਾ ਐਲਿਸ ਕਾਵਨ ਨੇ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਉਸ ਨੂੰ ਯੂਨਾਨੀ ਭਾਸ਼ਾ ਪੜ੍ਹਾਉਣ ਦੀ ਪੇਸ਼ਕਸ਼ ਕੀਤੀ। ਕਾਰਸਨ ਨੇ ਖ਼ੁਦ ਕਿਹਾ ਹੈ ਕਿ ਕਾਵਨ ਵੱਲੋਂ ਦਿੱਤੇ ਗਏ ਇਨ੍ਹਾਂ ਪਾਠਾਂ ਨੇ ਉਸ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ।
ਕਾਰਸਨ ਨੇ ਟੋਰਾਂਟੋ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਸ ਨੇ ਦੋ ਵਾਰ ਆਪਣੀ ਪੜ੍ਹਾਈ ਵਿਚਕਾਰ ਛੱਡ ਦਿੱਤੀ, ਪਰ ਬਾਅਦ ਵਿੱਚ ਵਾਪਸ ਆ ਕੇ 1974 ਵਿੱਚ ਬੈਚਲਰ (ਬੀ.ਏ.) ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਪਿੱਛੋਂ 1975 ਵਿੱਚ ਮਾਸਟਰ (ਐਮ.ਏ.) ਦੀ ਡਿਗਰੀ ਅਤੇ 1981 ਵਿੱਚ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ।
ਇੱਕ ਲੇਖਿਕਾ ਅਤੇ ਅਧਿਆਪਕਾ
ਐਨ ਕਾਰਸਨ ਨੇ ਕੈਨੇਡਾ ਅਤੇ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਕਲਾਸੀਕਲ ਸਾਹਿਤ ਪੜ੍ਹਾਇਆ। ਇਨ੍ਹਾਂ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਮਿਸ਼ੀਗਨ ਵੀ ਸ਼ਾਮਲ ਹਨ।
ਯੂਨਾਨੀ ਸਾਹਿਤ ਬਾਰੇ ਉਸ ਦਾ ਡੂੰਘਾ ਗਿਆਨ ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਦਾ ਆਧਾਰ ਬਣਿਆ। ਉਹ ਅਕਸਰ ਪ੍ਰਾਚੀਨ ਮਿਥਿਹਾਸ ਅਤੇ ਕਥਾਵਾਂ ਦੀ ਸਹਾਇਤਾ ਨਾਲ ਅਜਿਹੀਆਂ ਭਾਵਨਾਵਾਂ ਅਤੇ ਸਵਾਲਾਂ ਦੀ ਪੜਚੋਲ ਕਰਦੀ ਹੈ, ਜਿਹੜੇ ਅੱਜ ਵੀ ਮਨੁੱਖੀ ਜੀਵਨ ਵਿੱਚ ਮਹੱਤਵ ਰੱਖਦੇ ਹਨ। ਪਿਆਰ, ਵਿਛੋੜਾ, ਯਾਦਾਂ ਅਤੇ ਪਛਾਣ ਵਰਗੇ ਵਿਸ਼ੇ ਉਸ ਦੀਆਂ ਰਚਨਾਵਾਂ ਵਿੱਚ ਵਿਸ਼ੇਸ਼ ਥਾਂ ਰੱਖਦੇ ਹਨ।
ਉਸ ਦੀ ਵਿਲੱਖਣਤਾ ਇਹ ਹੈ ਕਿ ਉਹ ਪੁਰਾਣੀਆਂ ਕਥਾਵਾਂ ਨੂੰ ਕੇਵਲ ਅਤੀਤ ਦੀਆਂ ਯਾਦਗਾਰਾਂ ਵਜੋਂ ਨਹੀਂ ਦੇਖਦੀ, ਸਗੋਂ ਉਨ੍ਹਾਂ ਰਾਹੀਂ ਵਰਤਮਾਨ ਮਨੁੱਖ ਦੇ ਮਨ ਅਤੇ ਜੀਵਨ ਨੂੰ ਸਮਝਣ ਦਾ ਯਤਨ ਕਰਦੀ ਹੈ।
ਪ੍ਰਸਿੱਧ ਪੁਸਤਕਾਂ
ਐਨ ਕਾਰਸਨ ਦੀਆਂ ਪੁਸਤਕਾਂ ਹਮੇਸ਼ਾ ਨਾਵਲ ਜਾਂ ਕਵਿਤਾ-ਸੰਗ੍ਰਹਿ ਦੇ ਰਵਾਇਤੀ ਰੂਪ ਵਿੱਚ ਨਹੀਂ ਹੁੰਦੀਆਂ। ਉਹ ਕਵਿਤਾ, ਨਿਬੰਧ, ਕਥਾ-ਸਾਹਿਤ ਅਤੇ ਅਕਾਦਮਿਕ ਅਧਿਐਨ ਨੂੰ ਅਕਸਰ ਇੱਕੋ ਰਚਨਾ ਵਿੱਚ ਮਿਲਾ ਦਿੰਦੀ ਹੈ। ਉਸ ਦੀਆਂ ਕੁਝ ਪ੍ਰਮੁੱਖ ਪੁਸਤਕਾਂ ਹੇਠ ਲਿਖੀਆਂ ਹਨ:
1. ਈਰੋਸ ਦ ਬਿਟਰਸਵੀਟ (ਓਰੋਸ ਟਹੲ ਭਟਿਟੲਰਸੱੲੲਟ, 1986)
ਇਹ ਕਾਰਸਨ ਦੀ ਪਹਿਲੀ ਪੁਸਤਕ ਸੀ। ਇਸ ਵਿੱਚ ਪ੍ਰਾਚੀਨ ਯੂਨਾਨੀ ਸਾਹਿਤ ਦੇ ਹਵਾਲੇ ਨਾਲ ਪਿਆਰ, ਇੱਛਾ ਅਤੇ ਪ੍ਰੇਮ ਦੀਆਂ ਗੁੰਝਲਾਂ ਦੀ ਪੜਚੋਲ ਕੀਤੀ ਗਈ ਹੈ। ਇਹ ਪੁਸਤਕ ਮਨੁੱਖੀ ਪ੍ਰੇਮ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਪੁਰਾਤਨ ਸਾਹਿਤ ਦੀ ਸਹਾਇਤਾ ਲੈਂਦੀ ਹੈ।
2. ਗਲਾਸ, ਆਇਰਨੀ ਐਂਡ ਗੌਡ (ਘਲਅਸਸ, ੀਰੋਨੇ, ਅਨਦ ਘੋਦ, 1992)
ਇਹ ਕਵਿਤਾਵਾਂ ਅਤੇ ਨਿਬੰਧਾਂ ਦਾ ਸੰਗ੍ਰਹਿ ਹੈ। ਇਸ ਵਿੱਚ ਕਾਰਸਨ ਦੀ ਵਿਚਾਰਸ਼ੀਲਤਾ, ਪ੍ਰਯੋਗਸ਼ੀਲਤਾ ਅਤੇ ਵਿਲੱਖਣ ਸਾਹਿਤਕ ਸ਼ੈਲੀ ਦੇਖਣ ਨੂੰ ਮਿਲਦੀ ਹੈ।
3. ਆਟੋਬਾਇਓਗ੍ਰਾਫੀ ਆਫ਼ ਰੈੱਡ (ਉਟੋਬiੋਗਰਅਪਹੇ ੋਾ ੍ਰੲਦ, 1998)
ਇਹ ਕਵਿਤਾ ਦੇ ਰੂਪ ਵਿੱਚ ਲਿਖੀ ਗਈ ਇੱਕ ਕਹਾਣੀ ਹੈ। ਇਸ ਦਾ ਕੇਂਦਰੀ ਪਾਤਰ ਗੇਰੀਅਨ ਹੈ, ਜੋ ਪ੍ਰਾਚੀਨ ਯੂਨਾਨੀ ਮਿਥਿਹਾਸ ਨਾਲ ਸੰਬੰਧਿਤ ਲਾਲ ਖੰਭਾਂ ਵਾਲਾ ਇੱਕ ਲੜਕਾ ਹੈ। ਉਹ ਹੇਰਾਕਲੀਜ਼ ਨੂੰ ਪਿਆਰ ਕਰਦਾ ਹੈ। ਇਸ ਰਚਨਾ ਵਿੱਚ ਕਾਰਸਨ ਨੇ ਪ੍ਰਾਚੀਨ ਮਿਥਿਹਾਸ ਨੂੰ ਆਧੁਨਿਕ ਸੰਵੇਦਨਾਵਾਂ ਅਤੇ ਮਨੁੱਖੀ ਸੰਬੰਧਾਂ ਨਾਲ ਜੋੜਿਆ ਹੈ।
4. ਦ ਬਿਊਟੀ ਆਫ਼ ਦ ਹਸਬੈਂਡ (ਠਹੲ ਭੲਅੁਟੇ ੋਾ ਟਹੲ ੍ਹੁਸਬਅਨਦ, 2001)
ਇਹ ਪ੍ਰੇਮ, ਵਿਸ਼ਵਾਸਘਾਤ ਅਤੇ ਵਿਆਹੁਤਾ ਜੀਵਨ ਦੇ ਟੁੱਟਣ ਬਾਰੇ ਕਾਵਿਕ ਰਚਨਾ ਹੈ। ਇਸ ਪੁਸਤਕ ਲਈ ਕਾਰਸਨ ਟੀ.ਐੱਸ. ਐਲੀਅਟ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਬਣੀ।
5. ਨੌਕਸ (ਂੋਣ, 2010)
ਇਹ ਪੁਸਤਕ ਕਾਰਸਨ ਦੇ ਵੱਡੇ ਭਰਾ ਮਾਈਕਲ ਦੀ ਮੌਤ ਨਾਲ ਸੰਬੰਧਿਤ ਹੈ। ਇਸ ਵਿੱਚ ਤਸਵੀਰਾਂ, ਚਿੱਠੀਆਂ, ਕਵਿਤਾਵਾਂ ਅਤੇ ਹੋਰ ਸਮੱਗਰੀ ਨੂੰ ਇੱਕ ਅਨੋਖੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਰਚਨਾ ਵਿੱਚ ਲੇਖਿਕਾ ਨੇ ਆਪਣੇ ਭਰਾ ਦੀਆਂ ਯਾਦਾਂ, ਉਸ ਦੇ ਜੀਵਨ ਅਤੇ ਉਸ ਦੀ ਮੌਤ ਨੂੰ ਸਮਝਣ ਦੀ ਕੋਸ਼ਿਸ਼ ਹੈ।
6. ਰੌਂਗ ਨੌਰਮਾ (ੱਰੋਨਗ ਂੋਰਮਅ, 2024)
ਇਹ ਕਵਿਤਾਵਾਂ ਅਤੇ ਵੱਖਰੀ ਕਿਸਮ ਦੀਆਂ ਸਾਹਿਤਕ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸ ਵਿੱਚ ਕਾਰਸਨ ਦੀ ਪ੍ਰਯੋਗਸ਼ੀਲ ਸ਼ੈਲੀ ਦੇ ਵੱਖ-ਵੱਖ ਪੱਖ ਰੂਪਮਾਨ ਹੁੰਦੇ ਹਨ।
ਇਨ੍ਹਾਂ ਤੋਂ ਇਲਾਵਾ ਵੀ ਉਸ ਦੀਆਂ ਹੋਰ ਕਈ ਪੁਸਤਕਾਂ ਹਨ।
ਇਨ੍ਹਾਂ ਪੁਸਤਕਾਂ ਤੋਂ ਇਲਾਵਾ ਕਾਰਸਨ ਨੇ ਪ੍ਰਾਚੀਨ ਯੂਨਾਨੀ ਲੇਖਕਾਂ ਦੀਆਂ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਹੈ। ਇਨ੍ਹਾਂ ਵਿੱਚ ਸੈਫੋ ਅਤੇ ਯੂਰੀਪੀਡੀਜ਼ ਵਰਗੇ ਲੇਖਕ ਸ਼ਾਮਲ ਹਨ। ਉਸ ਦੇ ਅਨੁਵਾਦ ਆਧੁਨਿਕ ਪਾਠਕਾਂ ਨੂੰ ਇਨ੍ਹਾਂ ਕਲਾਸੀਕਲ ਲੇਖਕਾਂ ਦੀਆਂ ਰਚਨਾਵਾਂ ਨਾਲ ਨਵੇਂ ਢੰਗ ਨਾਲ ਜੁੜਨ ਦਾ ਮੌਕਾ ਦਿੰਦੇ ਹਨ।
ਪਰਿਵਾਰ ਅਤੇ ਨਿੱਜੀ ਜੀਵਨ
ਐਨ ਕਾਰਸਨ ਆਪਣੇ ਨਿੱਜੀ ਜੀਵਨ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰਦੀ। ਉਸ ਦਾ ਵੱਡਾ ਭਰਾ ਮਾਈਕਲ 1978 ਵਿੱਚ ਘਰ ਛੱਡ ਕੇ ਯੂਰਪ ਅਤੇ ਭਾਰਤ ਦੀ ਯਾਤਰਾ ’ਤੇ ਨਿਕਲ ਗਿਆ ਸੀ। ਸਾਲ 2000 ਵਿੱਚ ਕੋਪਨਹੇਗਨ ਵਿਖੇ ਉਸ ਦੀ ਮੌਤ ਹੋ ਗਈ।
ਆਪਣੇ ਭਰਾ ਦੀ ਮੌਤ ਅਤੇ ਉਸ ਨਾਲ ਜੁੜੀਆਂ ਯਾਦਾਂ ਨੇ ਕਾਰਸਨ ਦੀ ਪੁਸਤਕ ‘ਂੋਣ’ ਨੂੰ ਜਨਮ ਦਿੱਤਾ। ਇਸ ਰਚਨਾ ਰਾਹੀਂ ਉਸ ਨੇ ਆਪਣੇ ਭਰਾ ਦੇ ਜੀਵਨ ਅਤੇ ਮੌਤ ਨੂੰ ਸਮਝਣ ਦੇ ਨਾਲ-ਨਾਲ ਉਸ ਨਾਲ ਜੁੜੀਆਂ ਯਾਦਾਂ ਨੂੰ ਸੰਭਾਲਣ ਦਾ ਯਤਨ ਕੀਤਾ।
ਕਾਰਸਨ ਦਾ ਪਹਿਲਾ ਵਿਆਹ 1980 ਵਿੱਚ ਤਲਾਕ ਨਾਲ ਸਮਾਪਤ ਹੋ ਗਿਆ। ਬਾਅਦ ਵਿੱਚ ਉਸ ਨੇ ਕਲਾਕਾਰ ਰੌਬਰਟ ਕਰੀ ਨਾਲ ਵਿਆਹ ਕਰਵਾ ਲਿਆ। ਦੋਵਾਂ ਨੇ ਕਈ ਪੁਸਤਕਾਂ ਅਤੇ ਕਲਾਤਮਕ ਪ੍ਰੋਜੈਕਟਾਂ ਉੱਤੇ ਇਕੱਠਿਆਂ ਕੰਮ ਕੀਤਾ ਹੈ। ਕਾਰਸਨ ਅਤੇ ਕਰੀ ਨੂੰ ਆਈਸਲੈਂਡ ਦੀ ਨਾਗਰਿਕਤਾ ਵੀ ਪ੍ਰਾਪਤ ਹੈ ਅਤੇ ਹੁਣ ਉਹ ਆਪਣਾ ਜਿਆਦਾ ਸਮਾਂ ਉੱਥੇ ਬਿਤਾਉਂਦੇ ਹਨ। ਇਸ ਤੋਂ ਇਲਾਵਾ ਕਾਰਸਨ ਅਮਰੀਕਾ ਦੇ ਮਿਸ਼ੀਗਨ ਰਾਜ ਦੇ ਸ਼ਹਿਰ ਐਨ ਆਰਬਰ ਵਿੱਚ ਵੀ ਰਹਿੰਦੀ ਹੈ।
ਪੁਰਸਕਾਰ ਅਤੇ ਸਨਮਾਨ
ਨੋਬਲ ਪੁਰਸਕਾਰ ਪ੍ਰਾਪਤ ਕਰਨ ਤੋਂ ਪਹਿਲਾਂ ਵੀ ਐਨ ਕਾਰਸਨ ਨੂੰ ਕਈ ਵੱਕਾਰੀ ਪੁਰਸਕਾਰਾਂ ਅਤੇ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਸੀ। ਇਨ੍ਹਾਂ ਵਿੱਚ ਮੈਕਆਰਥਰ ਫੈਲੋਸ਼ਿਪ, ਗ੍ਰਿਫਿਨ ਪੋਇਟਰੀ ਪ੍ਰਾਈਜ਼, ਟੀ.ਐੱਸ. ਐਲੀਅਟ ਪੁਰਸਕਾਰ ਅਤੇ ਆਰਡਰ ਆਫ਼ ਕੈਨੇਡਾ ਸ਼ਾਮਲ ਹਨ।
ਸਾਹਿਤ ਦਾ 2026 ਦਾ ਨੋਬਲ ਪੁਰਸਕਾਰ ਜਿੱਤ ਕੇ ਕਾਰਸਨ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਦੂਜੀ ਕੈਨੇਡੀਅਨ ਔਰਤ ਬਣ ਗਈ। ਇਸ ਤੋਂ ਪਹਿਲਾਂ 2013 ਵਿੱਚ ਐਲਿਸ ਮਨਰੋ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ।
ਭਾਵੇਂ ਨੋਬਲ ਇਨਾਮ ਪ੍ਰਦਾਨ ਕਰਨ ਵਾਲੀ ਸੰਸਥਾ ਇਸ ਗੱਲ ਸੰਬੰਧੀ ਚੁੱਪ ਹੀ ਰਹਿੰਦੀ ਹੈ ਕਿ ਕਿਸੇ ਵੀ ਖੇਤਰ ਵਿੱਚ ਸਨਮਾਨ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਨਾਵਾਂ `ਤੇ ਚਰਚਾ ਹੋਈ (ਇਹ ਜਾਣਕਾਰੀ 50 ਸਾਲ ਬਾਅਦ ਨਸਰ ਕੀਤੀ ਜਾਂਦੀ ਹੈ), ਪਰ ਸਾਹਿਤਕ ਹਲਕਿਆਂ ਵਿੱਚ 2026 ਦੇ ਇਨਾਮ ਦੀ ਹੋੜ ਵਿੱਚ ਚੀਨ ਦੇ ਕੈਨ ਸ਼ੂਏ, ਆਸਟਰੇਲੀਆ ਦੇ ਜੈਰਲਡ ਮਰਨੇਨ, ਇੰਡੀਆ ਦੇ ਅਮਿਤਾਵ ਘੋਸ਼, ਕੈਨੇਡਾ ਦੇ ਮਾਰਗ੍ਰੇਟ ਐਟਵੁੱਡ, ਜਪਾਨ ਦੇ ਹਾਰੂਕੀ ਮੁਰਾਕਾਮੀ, ਅਮਰੀਕਾ ਦੇ ਥੌਮਸ ਪਿੰਚਨ, ਬਰਤਾਨੀਆ ਦੇ ਸਲਮਾਨ ਰਸ਼ਦੀ, ਮੈਕਸੀਕੋ ਦੇ ਕ੍ਰਿਸਟੀਨਾ ਰਿਵੇਰਾ ਗਾਰਜ਼ਾ, ਅਰਜਨਟੀਨਾ ਗੇ ਸੀਜ਼ਰ ਐਈਰਾ, ਰੂਸ ਦੇ ਲਿਊਦਮਿਲਾ ਉਲਿਤਸਕਾਇਆ ਆਦਿ ਦੇ ਨਾਵਾਂ ਦੀਆਂ ਵੀ ਅਟਕਲਾ ਲੱਗ ਰਹੀਆਂ ਸੀ। ਇਹ ਨਿਰੋਲ ਅੰਦਾਜ਼ੇ ਹੀ ਸਨ, ਨਾ ਕਿ ਕਿਸੇ ਪੱਕੇ ਸੁਤਰਾਂ ਦੇ ਹਵਾਲੇ।
ਵਿਸ਼ਵ ਸਾਹਿਤ ਵਿੱਚ ਵਿਲੱਖਣ ਸਥਾਨ
ਕਵਿਤਾ, ਅਨੁਵਾਦ, ਨਿਬੰਧ ਅਤੇ ਪੁਸਤਕਾਂ ਦੇ ਨਵੇਂ ਰੂਪਾਂ ਰਾਹੀਂ ਐਨ ਕਾਰਸਨ ਨੇ ਵਿਸ਼ਵ ਸਾਹਿਤ ਵਿੱਚ ਆਪਣੀ ਇੱਕ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ। ਉਸ ਦੀਆਂ ਰਚਨਾਵਾਂ ਪ੍ਰਾਚੀਨ ਯੂਨਾਨੀ ਸਾਹਿਤ ਦੀ ਵਿਰਾਸਤ ਨੂੰ ਆਧੁਨਿਕ ਮਨੁੱਖ ਦੇ ਅਨੁਭਵਾਂ ਨਾਲ ਜੋੜਦੀਆਂ ਹਨ। ਉਹ ਪੁਰਾਣੀਆਂ ਕਥਾਵਾਂ ਨੂੰ ਨਵੀਂ ਦ੍ਰਿਸ਼ਟੀ ਨਾਲ ਦੇਖਣ ਅਤੇ ਜਾਣੇ-ਪਛਾਣੇ ਸਾਹਿਤਕ ਰੂਪਾਂ ਤੋਂ ਅੱਗੇ ਵਧਣ ਦਾ ਸਾਹਸ ਕਰਦੀ ਹੈ।
ਉਸ ਦੀ ਸਾਹਿਤਕ ਪ੍ਰਾਪਤੀ ਦਾ ਮਹੱਤਵ ਇਸ ਗੱਲ ਵਿੱਚ ਹੈ ਕਿ ਉਹ ਅਤੀਤ ਨੂੰ ਕੇਵਲ ਦੁਹਰਾਉਂਦੀ ਨਹੀਂ, ਸਗੋਂ ਉਸ ਨਾਲ ਸੰਵਾਦ ਰਚ ਕੇ ਵਰਤਮਾਨ ਲਈ ਨਵੇਂ ਅਰਥ ਸਿਰਜਦੀ ਹੈ। ਇਸੇ ਨਵੀਨਤਾਪੂਰਨ ਦ੍ਰਿਸ਼ਟੀ ਅਤੇ ਸਾਹਿਤਕ ਪ੍ਰਯੋਗਸ਼ੀਲਤਾ ਨੇ ਉਸ ਨੂੰ ਸਮਕਾਲੀ ਵਿਸ਼ਵ ਸਾਹਿਤ ਦੀਆਂ ਪ੍ਰਮੁੱਖ ਲੇਖਿਕਾਵਾਂ ਵਿੱਚ ਸ਼ਾਮਲ ਕੀਤਾ ਹੈ।

Leave a Reply

Your email address will not be published. Required fields are marked *